ਅਜਿਹੀ ਹੋਵੇ ਉਦਾਰਤਾ

0
249
Happy Husband and Wife, Avoid, Comparison, Article, Editorial

ਅਜਿਹੀ ਹੋਵੇ ਉਦਾਰਤਾ

ਤੁਹਾਨੂੰ ਮਿਲਣ ਆਇਆ ਹਾਂ, ਕਵੀ ਜੀ’ ‘ਹਾਂ-ਹਾਂ, ਬੈਠੋ’ ਮਹਾਂਕਵੀ ਮਾਘ ਨੇ ਆਪਣਾ ਲਿਖਣਾ-ਪੜ੍ਹਨਾ ਬੰਦ ਕਰਕੇ ਮਹਿਮਾਨ ਨੂੰ ਆਸਣ ਦਿੱਤਾ ‘ਮੇਰੀ ਬੇਟੀ ਦਾ ਵਿਆਹ ਹੈ ਮੇਰੇ ਕੋਲ ਵਿਆਹ ਲਈ ਕੁਝ ਵੀ ਨਹੀ ਬਿਨਾਂ ਪੈਸੇ ਤੋਂ ਵਿਆਹ ਨਹੀਂ ਹੋ ਸਕਦਾ ਜੇਕਰ ਤੁਸੀਂ ਮੇਰੀ ਸਹਾਇਤਾ ਕਰ ਦਿਓ ਤਾਂ ਮੈਂ ਆਪਣੀ ਲੜਕੀ ਦੇ ਹੱਥ ਪੀਲੇ ਕਰ ਸਕਾਂਗਾ’ ਮਾਘ ਕਵੀ ਨੇ ਮਨ ਹੀ ਮਨ ਕਿਹਾ, ‘ਭਾਈ! ਤੈਨੂੰ ਕੀ ਪਤਾ ਕਿ ਸਦਾ ਸਾਰਿਆਂ ਦੀ ਸਹਾਇਤਾ ਕਰਨ ਵਾਲਾ, ਕਿਸੇ ਨੂੰ ਵੀ ਨਿਰਾਸ਼ ਨਾ ਕਰਨ ਵਾਲਾ, ਮੰਗਣ ਵਾਲੇ ਨੂੰ ਖਾਲੀ ਹੱਥ ਨਾ ਭੇਜਣ ਵਾਲਾ ਅੱਜ ਕੱਲ੍ਹ ਖੁਦ ਹੀ ਬਦਹਾਲੀ ‘ਚੋਂ ਗੁਜ਼ਰ ਰਿਹਾ ਹੈ ਜੇਕਰ ਤੁਸੀਂ ਮੇਰੀ ਮਾੜੀ ਆਰਥਿਕ ਹਾਲਤ ਨੂੰ ਜਾਣਦੇ ਹੁੰਦੇ ਤਾਂ ਮੇਰੇ ਕੋਲ ਕਦੇ ਨਾ ਆਉਂਦੇ’ ਉਸ ਨੇ ਦੁਬਾਰਾ ਸਹਾਇਤਾ ਲਈ ਆਖ ਦਿੱਤਾ ਮਾਘ ਕਵੀ ਆਪਣੇ ਆਪ ਨੂੰ ਸੰਭਾਲਦੇ ਹੋਏ ਕਿਹਾ, ‘ਰੁਕੋ! ਕੁਝ ਕਰਦਾ ਹਾਂ’ ਮਹਾਂਕਵੀ ਗਏ ਆਪਣੀ ਸੌਂ ਰਹੀ ਪਤਨੀ ਦੀ ਬਾਂਹ ‘ਚੋਂ ਉਸ ਦਾ ਸੋਨੇ ਦਾ ਕੰਗਣ ਹੌਲੀ ਜਿਹੇ ਲਾਹਿਆ ਬੋਲੇ,

Happy Husband and Wife, Avoid, Comparison, Article, Editorial

‘ਮੇਰੇ ਭਾਈ, ਇਸ ਨੂੰ ਲੈ ਜਾਓ ਇਸ ਤੋਂ ਇਲਾਵਾ ਮੇਰੇ ਕੋਲ ਹੋਰ ਕੁਝ ਨਹੀਂ ਹੈ’ ਇਸੇ ਦਰਮਿਆਨ ਮਹਾਂਕਵੀ ਦੀ ਪਤਨੀ ਦੀ ਅੱਖ ਖੁੱਲ੍ਹ ਗਈ ਉਸ ਨੂੰ ਸਮਝਦਿਆਂ ਦੇਰ ਨਾ ਲੱਗੀ ਉਸ ਨੇ ਪਹਿਲਾਂ ਤਾਂ ਆਪਣੀ ਸੁੰਨੀ ਬਾਂਹ ਨੂੰ ਵੇਖਿਆ ਉਸ ਨੇ ਦੂਜੀ ਬਾਂਚ ‘ਚੋਂ ਤੁਰੰਤ ਕੰਗਣ  ਲਾਹਿਆ ਤੇ ਆਪਣੇ ਪਤੀ ਨੂੰ ਦਿੰਦਿਆਂ ਕਿਹਾ, ‘ਸ਼ੁੱਭ ਕੰਮ ਨੂੰ ਕਰਨ ਲਈ ਇਕੱਲਾ ਕੰਗਣ ਕਾਫ਼ੀ ਨਹੀਂ ਇਸ ਜਾਚਕ ਨੂੰ ਇਹ ਦੂਜਾ ਕੰਗਣ ਵੀ ਦੇ ਦਿਓ ਇਸ ਦਾ ਕੰਮ ਪੂਰਾ ਹੋ ਜਾਵੇਗਾ’ ‘ਤੂੰ ਇੰਨੀ ਉਦਾਰ ਹੋ ਸਕਦੀ ਹੈਂ, ਅਜਿਹਾ ਤਾਂ ਮੈਂ ਕਦੇ ਸੋਚ ਵੀ ਨਹੀਂ ਸਕਦਾ ਸੀ’ ਮਹਾਂਕਵੀ ਭਾਵੁਕ ਹੋ ਗਿਆ ਸੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.