ਆਰਥਿਕ ਤੰਗੀ ਦੇ ਸ਼ਿਕਾਰ ਨੌਜਵਾਨ ਕਿਸਾਨ ਵੱਲੋਂ ਖੁਦਕੁਸ਼ੀ

0

ਆਰਥਿਕ ਤੰਗੀ ਦੇ ਸ਼ਿਕਾਰ ਨੌਜਵਾਨ ਕਿਸਾਨ ਵੱਲੋਂ ਖੁਦਕੁਸ਼ੀ

ਧਰਮਗੜ੍ਹ, (ਜੀਵਨ ਗੋਇਲ) ਇੱਥੋਂ ਨੇੜਲੇ ਪਿੰਡ ਜਖੇਪਲ ਵਾਸ ਵਿਖੇ ਕਿਸਾਨ ਨੇ ਜਹਿਰੀਲੀ ਵਸਤੂ ਖਾਕੇ ਜੀਵਨ ਲੀਲਾ ਖਤਮ ਕਰ ਲਈ। ਮ੍ਰਿਤਕ ਦੇ ਸਹੁਰਾ ਰੂਪ ਸਿੰਘ ਦਿੜ੍ਹਬਾ ਨੇ ਦੱਸਿਆ ਕਿ ਹਰਪਾਲ ਸਿੰਘ (42) ਪੁੱਤਰ ਬੌਰੀਆ ਸਿੰਘ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੀਆਂ ਜਾ ਰਹੀਆਂ ਬੇ ਇਨਸਾਫੀਆਂ ਤੇ ਆਰਥਿਕ ਤੰਗੀ ਕਾਰਨ ਕਈ ਦਿਨਾਂ ਤੋਂ ਚਿੰਤਾ ਵਿੱਚ ਸੀ ਜਿਸ ਤਹਿਤ ਉਸਨੇ ਆਪਣੇ ਘਰ ਵਿਖੇ ਹੀ ਜਹਿਰਲੀਆਂ ਗੋਲੀਆਂ ਨਿਗਲ ਲਈਆਂ,ਪਤਾ ਲੱਗਦੇ ਹੀ ਪਰਿਵਾਰਕ ਮੈਂਬਰਾਂ ਨੇ ਗੁਆਂਢੀਆਂ ਦੀ ਮੱਦਦ ਨਾਲ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਨੇ ਪ੍ਰਾਣ ਤਿਆਗ ਦਿੱਤੇ।

ਏ ਐੱਸ ਆਈ ਟੇਕ ਸਿੰਘ ਅਨੁਸਾਰ ਮਿ੍ਰਤਕ ਦੀ ਪਤਨੀ ਸ਼ਿੰਦਰਪਾਲ ਕੌਰ ਅਨੁਸਾਰ ਉਸ ਦਾ ਪਤੀ ਹਰਪਾਲ ਸਿੰਘ ਆਰਥਿਕ ਤੰਗੀ ਕਾਰਨ ਹਮੇਸ਼ਾ ਪ੍ਰੇਸ਼ਾਨ ਰਹਿੰਦਾ ਸੀ ਜਿਸ ਕਾਰਨ ਇਹ ਘਟਨਾ ਵਾਪਰੀ। ਇਸੇ ਕੜੀ ਤਹਿਤ ਭੋਲਾ ਸਿੰਘ ਪੁੱਤਰ ਕਰਨੈਲ ਸਿੰਘ ਨੇ ਕਿਹਾ ਕਿ ਉਸਦੀ ਦੋ ਦਿਨ ਪਹਿਲਾਂ ਹੀ ਹਰਪਾਲ ਨਾਲ ਦਿੱਲੀ ਅੰਦੋਲਨ ਲਈ ਜਾਣ ਦੀ ਗੱਲ ਹੋਈ ਸੀ ਉਸਨੇ ਕਿਹਾ ਸੀ ਕਿ ਉਸ ਤੋੋਂ ਦੁਨੀਆ ਨਾਲ ਹੁੰਦਾ ਧੱਕਾ ਸਹਾਰਿਆ ਨਹੀਂ ਜਾ ਰਿਹਾ ਇਸ ਨਾਲੋਂ ਤਾਂ ਤੁਰ ਜਾਣਾ ਹੀ ਚੰਗਾ ਹੈ,

ਪਰ ਇਸ ਗੱਲ ਦਾ ਕੀ ਪਤਾ ਸੀ ਕਿ ਉਸ ਨੇ ਸੱਚ ’ਚ ਹੀ ਦੁਨੀਆਂ ਨੂੰ ਅਲਵਿਦਾ ਕਹਿ ਜਾਣਾ ਹੈ। ਉਕਤ ਘਟਨਾ ਦੀ ਕਾਰਵਾਈ ਉਪਰੰਤ ਲਾਸ਼ ਦਾ ਸਿਵਲ ਹਸਪਤਾਲ ਸੁਨਾਮ ਵਿਖੇ ਪੋਸਟਮਾਰਟਮ ਕਰਵਾਉਣ ’ਤੇ ਦੇਰ ਰਾਤ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਪਹੁੰਚੇ ਸਰਪੰਚ ਨਛੱਤਰ ਸਿੰਘ, ਭਾਕਿਯੂ ਏਕਤਾ ਉਗਰਾਹਾ ਦੇ ਇਕਾਈ ਪ੍ਰਧਾਨ ਗੁਰਦੇਵ ਸਿੰਘ, ਖਜਾਨਚੀ ਨਛੱਤਰ ਸਿੰਘ, ਮਿੱਠੂ ਸਿੰਘ, ਜੂਪਾ ਸਿੰਘ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਮਿ੍ਰਤਕ ਦੇ ਪ੍ਰੀਵਾਰ ਨੂੰ ਦਸ ਲੱਖ ਰੁਪਏ ਮੁਆਵਜਾ, ਸਰਕਾਰੀ ਲਿਆ ਕਰਜਾ ਮੁਆਫ ਅਤੇ ਪਰਿਵਾਰ ਵਿੱਚ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।ਜ਼ਿਕਰਯੋਗ ਮਿ੍ਰਤਕ ਆਪਣੇ ਪਿੱਛੇ ਪਤਨੀ ਸਮੇਤ ਲੜਕਾ, ਲੜਕੀ ਨੂੰ ਰੋਂਦੇ ਵਿਲਕਦੇ ਛੱਡ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.