ਸੁਖਬੀਰ ਬਾਦਲ ਜਾਂ ਹਰਸਿਮਰਤ ਹੀ ਹੋਣਗੇ ਫਿਰੋਜ਼ਪੁਰ ਤੋਂ ਅਕਾਲੀ ਉਮੀਦਵਾਰ, ਬਿਕਰਮ ਮਜੀਠੀਆ ਨੇ ਦਿੱਤੇ ਸੰਕੇਤ

0
Sukhbir Badal, Harsimrat, Akali, Candidate, Ferozepur, Bikram Majithia, Signals

ਫਿਰੋਜ਼ਪੁਰ ਤੋਂ ਚੋਣ ਲੜਨ ਦੀ ਦਿੱਤੀ ਜਾਖੜ ਨੂੰ ਚੁਣੌਤੀ

ਫਿਰੋਜ਼ਪੁਰ (ਸਤਪਾਲ ਥਿੰਦ) | ਹਲਕਾ ਗੁਰੂਹਰਸਹਾਏ ‘ਚ ਅੱਜ ਸ਼੍ਰੋਮਣੀ ਅਕਾਲੀ ਦਲ ਯੂਥ ਵੱਲੋਂ ਨਵਾਂ ਜੋਸ਼, ਨਵੀਂ ਸੋਚ ਦੇ ਬੈਨਰ ਹੇਠ ਕੀਤੀ ਗਈ ਰੈਲੀ ‘ਚ ਬਿਕਰਮ ਸਿੰਘ ਮਜੀਠੀਆ ਦੀ ਫਿਰੋਜ਼ਪੁਰ ਲੋਕ ਸਭਾ ਸੀਟ ‘ਤੇ ਸੁਖਬੀਰ ਬਾਦਲ ਜਾਂ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੂੰ ਚੋਣ ਲੜਾਉਣ ਦੇ ਫਿਰ ਸੰਕੇਤ ਦਿੱਤੇ ਹਨ ਉਨ੍ਹਾਂ ਵੱਲੋਂ ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਚੋਣ ਲਈ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਖੁੱਲੀ ਚੁਣੌਤੀ ਵੀ ਦਿੱਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ਕਿ ਜਿਹੜਾ ਆਗੂ ਦਿੱਲੀ ਜਾ ਕੇ ਹਲਕਾ ਗੁਰੂਹਰਸਹਾਏ, ਫਿਰੋਜ਼ਪੁਰ, ਅਬੋਹਰ, ਫਾਜ਼ਿਲਕਾ ਦੇ ਕਿਸਾਨਾਂ, ਨੌਜਵਾਨਾਂ, ਵਪਾਰੀਆਂ ਦੀ ਗੱਲ ਸਹੀ ਕਰ ਸਕੇ ਮੈਂ ਉਸ ਵਕੀਲ (ਉਮੀਦਵਾਰ) ਦੀ ਪੜਤਾਲ ਕਰ ਰਿਹਾ ਹਾਂ ਅਤੇ ਲੋਕਾਂ ਨੇ ਉਸਦਾ ਪਹਿਲਾਂ ਵੀ ਨਾਂਅ ਲਿਆ ਹੈ ਤਾਂ ਇੱਕਦਮ ਰੈਲੀ ‘ਚ ਮੌਜੂਦ ਲੋਕਾਂ ਨੇ ਸੁਖਬੀਰ ਬਾਦਲ ਦੇ ਨਾਂਅ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਇਸ ਮੌਕੇ ਮਜੀਠੀਆ ਨੇ ਕਿਹਾ, ”ਇਕੱਲਾ ਸੁਖਬੀਰ ਹੀ ਜਾਂ ਨਾਲ ਹਰਸਿਮਰਤ ਬਾਦਲ ਵੀ ਠੀਕ ਰਹੂ ਜਾਂ ਫਿਰ ਦੋਵਾਂ ‘ਚ ਕੋਈ ਆ ਜਾਏ ਉਹ ਲੋਕਾਂ ਦਾ ਫੈਸਲਾ ਹੈ” ਇਸ ਤੋਂ ਬਾਅਦ ਮਜੀਠੀਆ ਵੱਲੋਂ ਸੁਨੀਲ ਜਾਖੜ ਨੂੰ ਫਿਰੋਜ਼ਪੁਰ ਲੋਕਾ ਸਭਾ ਤੋਂ ਚੋਣ ਲੜਨ ਦੀ ਚੁਣੌਤੀ ਦਿੰਦਿਆਂ ਕਿਹਾ ਕਿ ਕਾਰਗੁਜ਼ਾਰੀ ‘ਤੇ ਚੋਣ ਲੜਨੀ ਹੈ ਤਾਂ ਫਿਰ ਉਹ ਗੁਰਦਾਸਪੁਰ ਵੱਲ ਨੂੰ ਨਾ ਭੱਜ ਕੇ ਫਿਰੋਜ਼ਪੁਰ ‘ਚ ਆ ਕੇ ਦੋ-ਦੋ ਹੱਥ ਕਰੇ ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣਾ ਕੋਈ ਵੀ ਵਾਅਦਾ ਪੂਰਾ ਨਾ ਕਰਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।