ਸੁਖਦੇਵ ਢਿੱਲੋਂ ਨੇ ਰੁਸ਼ਨਾਇਆ ਜ਼ਿਲ੍ਹਾ ਸਰਸਾ ਦਾ ਨਾਂਅ

0
Sukhdev, Dhillon, Sirsa

ਅਧਿਆਪਕ ਸਮਾਜ ਦੇ ਮਸ਼ਹੂਰ ਸਟੇਟ ਐਵਾਰਡ ਲਈ ਸੁਖਦੇਵ ਢਿੱਲੋਂ ਦੀ ਚੋਣ

ਦੀਪਕ ਜਿਹਾ ਬਾਲ ਕੇ ਅਧਿਆਪਕ ਸ਼ਬਦ ਨੂੰ ਕੀਤਾ ਸਾਰਥਕ

ਸਰਸਾ, ਡੱਬਵਾਲੀ, ਸੁਨੀਲ ਵਰਮਾ/ਕਿਸ਼ੋਰ/ਸੱਚ ਕਹੂੰ ਨਿਊਜ

ਪੁਰਾਤਨ ਸਮੇਂ ਤੋਂ ਚੱਲੀ ਆ ਰਹੀ ਰਿਸ਼ੀ ਮੁਨੀਆਂ ਦੀਆਂ ਪ੍ਰੇਰਨਾਵਾਂ ਅਤੇ ਪਰੰਪਰਾਵਾਂ ‘ਚ ਹਮੇਸ਼ਾ ਇਸ ਗੱਲ ਨੂੰ ਤਰਜੀਹ ਦਿੱਤੀ ਗਈ ਹੈ ਕਿ ਪਰਮਾਤਮਾ ਤੋਂ ਵੀ ਜੇਕਰ ਕਿਸੇ ਦਾ ਰੁਤਬਾ ਉੱਚਾ ਹੈ ਤਾਂ ਉਹ ਸਿਰਫ ਅਧਿਆਪਕ ਸਮਾਜ ਹੈ ਅਤੇ ਸੰਭਾਵਿਤ ਇਸੇ ਅਧਿਆਪਕ ਸਮਾਜ ਦੀ ਪ੍ਰੇਰਨਾਵਾਂ ਅਤੇ ਮਾਰਗਦਰਸ਼ਨ ਦੀ ਬਦੌਲਤ ਨਾ ਸਿਰਫ ਵਿਅਕਤੀ ਸਵੈ ਵਿਕਸਤ ਅਤੇ ਪੋਸ਼ਿਤ ਹੁੰਦਾ ਹੈ ਸਗੋਂ ਸਮੁੱਚੇ ਸਮਾਜ ਅਤੇ ਰਾਸ਼ਟਰ ਦਾ ਵੀ ਵਿਕਾਸ ਹੁੰਦਾ ਹੈ।

ਅਜਿਹਾ ਹੀ ਇੱਕ ਮਹੱਤਵਪੂਰਨ ਉਦਾਹਰਣ ਇੱਕ ਪੇਂਡੂ ਪਿਛੋਕੜ ‘ਤੇ ਅਧਾਰਿਤ ਇੱਕ ਪੰਜਾਬੀ ਅਧਿਆਪਕ ਦੇ ਰੂਪ ‘ਚ ਸਰਦਾਰ ਸੁਖਦੇਵ ਸਿੰਘ ਢਿੱਲੋਂ ਦੇ ਰੂਪ ‘ਚ ਲਿਆ ਜਾ ਸਕਦਾ ਹੈ ਜਿਨ੍ਹਾਂ ਨੇ ਖੁਦ ਦੀ ਮਾਨਿੰਦ ਆਲੋਕਿਤ ਕੀਤਾ ਅਤੇ ਆਪਣੇ ਚਾਨਣ ‘ਚ ਹਜ਼ਾਰਾਂ ਬੱਚਿਆਂ ਨੂੰ ਸਮਾਜਿਕ ਸਮਰਸਤਾ ਦਾ ਪਾਠ ਅਤੇ ਸਕਾਰਾਤਮਕ ਜੀਵਨ ਦਾ ਸੰਦੇਸ਼ ਦੇਣ ਦਾ ਚਾਨਣ ਵਿਖਾਇਆ।

ਜ਼ਿਲ੍ਹੇ ਦੇ ਪਿੰਡ ਸੰਤ ਨਗਰ ਨਿਵਾਸੀ ਭਗਵਾਨ ਸਿੰਘ ਢਿੱਲੋਂ ਬੇਸ਼ੱਕ ਆਪਣੇ ਦੌਰ ‘ਚ ਦਸਵੀਂ ਜਮਾਤ ਪਾਸ ਹੋਏ ਵਿਅਕਤੀ ਸਨ ਅਤੇ ਆਪਣੇ ਪਰਿਵਾਰ ‘ਚ ਸਭ ਤੋਂ ਜ਼ਿਆਦਾ ਪੜ੍ਹਾਈ ਕਰਨ ਵਾਲੇ ਸਨ ਪਰ ਸੁਖਦੇਵ ਸਿੰਘ ਢਿੱਲੋਂ ਨੇ ਬਚਪਨ ਤੋਂ ਹੀ ਨਾ ਸਿਰਫ ਸਿੱਖਿਆ ਦਾ ਮਹੱਤਵ ਸਮਝ ਕੇ ਉਸ ਦਿਸ਼ਾ ‘ਚ ਕਦਮ ਵਧਾਏ ਸਗੋਂ ਵੱਡਾ ਹੋਕੇ ਇੱਕ ਅਧਿਆਪਕ ਬਣ ਕੇ ਹਜ਼ਾਰਾਂ ਵਿਦਿਆਰਥੀਆਂ ਦਾ ਭਵਿੱਖ ਉਜਵੱਲ ਕਰਨ ਦੀ ਠਾਣੀ ਆਪਣੇ ਸੁਫਨਿਆਂ ਨੂੰ ਹਕੀਕਤ ਦਾ ਚੋਲਾ ਪਾਉਂਦਿਆਂ ਸੁਖਦੇਵ ਸਿੰਘ ਢਿੱਲੋਂ ਅੱਜ ਖੁਦ ਨਾ ਸਿਰਫ ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ‘ਚ ਪੰਜਾਬੀ ਵਿਸ਼ਾ ‘ਚ ਪੀਐਚਡੀ ਕਰ ਰਹੇ ਹਨ ਸਗੋਂ ਜੀਵਨ ‘ਚ ਅਨੁਸ਼ਾਸਨ ਨੂੰ ਸਭ ਤੋਂ ਮਹੱਤਵ ਦਿੰਦਿਆਂ ਸਾਲ 1998 ਤੋਂ ਹੀ ਸਕਾਊਟ ਅਤੇ ਗਾਈਡ ਤੇ ਜ਼ਿਲ੍ਹਾ ਸਕੱਤਰ ਜਿਵੇਂ ਗਰਿਮਾਮਈ ਅਹੁਦੇ ਨੂੰ ਸੁਸੋਭਿਤ ਕਰ ਰਹੇ ਹਨ।

ਸਾਲ 1996 ਤੋਂ ਸਿੱਖਿਆ ਖੇਤਰ ‘ਚ ਸਮਾਜਿਕ ਕਲਿਆਣਾਤਮਕ ਕਾਰਜਾਂ ਨੂੰ ਪੂਰਾ ਕਰਨ ਵਾਲੇ ਸੁਖਦੇਵ ਸਿੰਘ ਢਿੱਲੋਂ ਨੂੰ ਹਰਿਆਣਾ ਦੇ ਰਾਜਪਾਲ ਵੱਲੋਂ ਸਟੇਟ ਐਵਾਰਡ ਜਿਹੇ ਗਰਿਮਾਮਈ ਅਧਿਆਪਕ ਸਨਮਾਨ ਨਾਲ ਸਨਮਾਨਿਤ ਕੀਤਾ ਜਾਵੇਗਾ।

ਕਿਨ੍ਹਾਂ ਯੋਗਤਾਵਾਂ ਨਾਲ ਚੁਣੇ ਗਏ ਐਵਾਰਡ ਲਈ

Sukhdev, Dhillon, Sirsa

ਅਧਿਆਪਕ ਸਮਾਜ ਲਈ ਹਰਿਆਣਾ ‘ਚ ਸਭ ਤੋਂ ਜ਼ਿਆਦਾ ਸਨਮਾਨਯੋਗ ਪੁਰਸਕਾਰ ਸਟੇਟ ਐਵਾਰਡ ਲਈ ਉਨ੍ਹਾਂ ਦੀ ਸਮੁੱਚੇ ਜ਼ਿਲ੍ਹੇ ‘ਚੋਂ ਚੋਣ ਹੋਣੀ ਵੀ ਅਨੋਖੀ ਗੱਲ ਹੈ। ਪੂਰੇ ਜ਼ਿਲ੍ਹੇ ‘ਚ ਵੱਖ-ਵੱਖ ਖੇਤਰਾਂ ‘ਚ ਬਿਹਤਰੀਨ ਕੰਮ ਕਰਨ ਵਾਲੇ ਲਗਭਗ 20 ਅਧਿਆਪਕਾਂ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਦਫ਼ਤਰ ‘ਚ ਸਟੇਟ ਐਵਾਰਡ ਲਈ ਬਿਨੈ ਕੀਤਾ ਸੀ ਪਰ ਸੁਖਦੇਵ ਸਿੰਘ ਢਿੱਲੋਂ ਦੇ ਕਾਰਜਾਂ ਦੇ ਅੱਗੇ ਹੋ ਅਧਿਆਪਕਾਂ ਦੇ ਕਾਰਜ ਬੌਨੇ ਸਾਬਤ ਹੋਏ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਉਤਰ ਕੰਮ ਕਰਨ ਵਾਲੇ ਢਿੱਲੋਂ ਦੇ ਪੂਰੇ ਸਾਲ ਦੇ ਕੰਮਕਾਜ ਨੂੰ 25 ਵੱਖ-ਵੱਖ ਵਰਗਾਂ ‘ਚ ਵੰਡ ਕੇ ਵੇਖਿਆ ਗਿਆ, ਜਿਸ ‘ਚੋਂ ਉਹ ਸਾਰਿਆਂ ‘ਚ ਮੋਹਰੀ ਪਾਏ ਗਏ ਆਪਣੀਆਂ ਜ਼ਿਕਰਯੋਗ ਸਿੱਖਿਆਵਾਂ, ਸਮਾਜਿਕ ਸੇਵਾਵਾਂ ਲਈ ਜ਼ਿਲ੍ਹਾ ਸਿੱਖਿਆ ਅਧਿਕਾਰੀ ਦਫ਼ਤਰ ਵੱਲੋਂ ਤਜਵੀਜਤ ਸੁਖਦੇਵ ਸਿੰਘ ਢਿੱਲੋਂ ਦੇ ਨਾਂਅ ਅਤੇ ਕੰਮ ‘ਤੇ ਰਾਜ ਭਵਨ ਹਰਿਆਣਾ ਨੇ ਮੋਹਰ ਲਾ ਕੇ ਨਾ ਸਿਰਫ ਵਿਅਕਤੀਗਤ ਪੱਧਰ ‘ਤੇ ਢਿੱਲੋਂ ਨੂੰ ਪਲਕਾਂ ‘ਤੇ ਬਿਠਾਉਣ ਦਾ ਕੰਮ ਕੀਤਾ ਹੈ ਸਗੋਂ ਸਮੁੱਚੇ ਜ਼ਿਲ੍ਹੇ ਨੂੰ ਵੀ ਮਾਣਮੱਤਾ ਕੀਤਾ ਹੈ।

ਜੀਵਨ ਪਰਿਚੈ ਅਤੇ ਕਾਰਜਕਾਲ

ਜ਼ਿਲ੍ਹੇ ਦੇ ਪਿੰਡ ਸੰਤਨਗਰ ‘ਚ ਸੁਖਦੇਵ ਸਿੰਘ ਢਿੱਲੋਂ ਦਾ ਜਨਮ ਭਗਵਾਨ ਸਿੰਘ ਢਿੱਲੋਂ ਅਤੇ ਸਵਰਨਕੌਰ ਦੇ ਘਰ ਹੋਇਆ ਇਨ੍ਹਾਂ ਦੀ ਮੁੱਢਲੀ ਸਿੱਖਿਆ ਪਿੰਡ ‘ਚ ਹੋਈ ਗ੍ਰੈਜੂਏਸ਼ਨ ਨੈਸ਼ਨਲ ਕਾਲਜ ਸਰਸਾ ‘ਚ, ਜਦੋਂਕਿ ਐਮਏ, ਬੀਐਡ, ਐਮਫਿਲ ਕੇਯੂਕੇ ਤੋਂ ਕੀਤੀ 1996 ‘ਚ ਸੁਖਦੇਵ ਢਿੱਲੋਂ ਨੇ ਪਿੰਡ ਮਿਰਜਾਪੁਰ ‘ਚ ਬਤੌਰ ਪੰਜਾਬੀ ਅਧਿਆਪਕ ਜੁਆਇਨਿੰਗ ਕੀਤੀ ਸੀ। ਪੰਜਾਬੀ ਦੇ ਨਾਲ-ਨਾਲ ਉਹ ਅੰਗਰੇਜ਼ੀ ਵੀ ਪੜ੍ਹਾਉਂਦੇ ਸਨ ਇਸ ਤੋਂ ਬਾਅਦ ਹਰੀਪੁਰਾ, ਭਾਦਰਾ, ਦੜਬੀ, ਕੀਰਤੀਨਗਰ ਅਤੇ ਹੁਣ ਵਰਤਮਾਨ ‘ਚ ਰੰਗੜੀਖੇੜਾ ਸਕੂਲ ‘ਚ ਆਪਣੀਆਂ ਸੇਵਾਵਾਂ ਦੇ ਰਹੇ ਹਨ।

ਪਿਓ ਨੇ ਕਿਹਾ, ਸਾਰਥਕ ਹੋਈ ਤਪੱਸਿਆ

ਸੋਮਵਾਰ ਦੇਰ ਸ਼ਾਮ ਜਿਵੇਂ ਹੀ ਸੋਸ਼ਲ ਮੀਡੀਆ ‘ਤੇ ਸੁਖਦੇਵ ਸਿੰਘ ਢਿੱਲੋਂ ਨੂੰ ਸਟੇਟ ਐਵਾਰਡ ਲਈ ਚੁਣੇ ਜਾਣ ਸਬੰਧੀ ਸੂਚਨਾ ਪਰਿਵਾਰ ਨੂੰ ਮਿਲੀ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਪੁੱਤਰ ਦੀ ਇਸ ਪ੍ਰਾਪਤੀ ‘ਤੇ ਖੁਸ਼ ਹੋਏ ਪਿਤਾ ਭਗਵਾਨ ਸਿੰਘ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਦਾ ਸੁਫਨਾ ਸੀ ਕਿ ਉਨ੍ਹਾਂ ਦਾ ਪੁੱਤਰ ਉੱਚੇ ਮੁਕਾਮ ‘ਤੇ ਪਹੁੰਚੇ ਅਤੇ ਉਨ੍ਹਾਂ ਦਾ ਨਾਂਅ ਰੋਸ਼ਨ ਕਰੇ। ਇਸ ਐਵਾਰਡ ਲਈ ਸੁਖਦੇਵ ਦੇ ਚੁਣੇ ਜਾਣ ਦੇ ਨਾਲ ਹੀ ਉਨ੍ਹਾਂ ਦੀ ਜੀਵਨ ਭਰ ਦੀ ਤਪੱਸਿਆ ਸਫਲ ਹੋਈ ਹੈ।

ਇਹ ਮਿਲਣਗੀਆਂ ਸਹੂਲਤਾਂ

ਸਟੇਟ ਐਵਾਰਡ ਲਈ ਚੁਣੇ ਜਾਣ ਵਾਲੇ ਅਧਿਆਪਕ ਨੂੰ ਸੂਬਾ ਸਰਕਾਰ ਵੱਲੋਂ ਦੋ ਸਾਲ ਸੇਵਾਕਾਲ ‘ਚ ਵਾਧੇ ਦੇ ਨਾਲ-ਨਾਲ ਦੋ ਡੀਏ ਦੇ ਨਾਲ ਤਨਖਾਹ ‘ਚ ਵਾਧਾ, ਰੇਲਵੇ ਯਾਤਰਾ ਦੌਰਾਨ 25 ਫੀਸਦੀ ਕਿਰਾਏ ‘ਚ ਛੋਟ, ਇੱਕ ਤਮਗਾ, ਸਨਮਾਨ ਪੱਤਰ, ਸ਼ਾਲ ਅਤੇ 21 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Sukhdev, Dhillon, Sirsa