ਪੰਜਾਬ ’ਚ 1 ਜੂਨ ਤੋਂ 30 ਜੂਨ ਤੱਕ ਹੀ ਹੋਣਗੀਆਂ ਗਰਮੀਆਂ ਦੀ ਛੁੱਟੀਆਂ

sachool time

31 ਮਈ ਤੱਕ ਸਕੂਲਾਂ ਵਿੱਚ ਹੀ ਹੋਏਗੀ ਪੜ੍ਹਾਈ, ਆਨਲਾਈਨ ਪੜ੍ਹਾਈ ਦਾ ਫੈਸਲਾ ਵਾਪਸ (Summer Vacation)

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਵਿੱਚ ਹੁਣ ਆਨਲਾਈਨ ਨਹੀਂ ਸਗੋਂ ਆਫ਼ ਲਾਈਨ ਹੀ ਪੜ੍ਹਾਈ ਹੋਏਗੀ। ਪੰਜਾਬ ਦੇ ਸਾਰੇ ਵਿਦਿਆਰਥੀਆਂ ਨੂੰ 15 ਮਈ ਤੋਂ 31 ਮਈ ਤੱਕ ਪਹਿਲਾਂ ਵਾਂਗ ਹੀ ਸਕੂਲਾਂ ਵਿੱਚ ਜਾ ਕੇ ਹੀ ਪੜ੍ਹਾਈ ਕਰਨੀ ਹੋਏਗੀ। ਪੰਜਾਬ ਸਰਕਾਰ ਵੱਲੋਂ ਗਰਮੀ ਦੇ ਕਾਰਨ 15 ਮਈ ਤੋਂ 31 ਮਈ ਤੱਕ ਆਨਲਾਈਨ ਪੜ੍ਹਾਈ ਕਰਵਾਉਣ ਦਾ ਫੈਸਲਾ ਕੀਤਾ ਗਿਆ ਸੀ ਪਰ ਹੁਣ ਇਸ ਫੈਸਲੇ ਨੂੰ ਵਾਪਸ ਲੈ ਲਿਆ ਗਿਆ ਹੈ। ਜਿਸ ਕਾਰਨ ਸਾਰੇ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਜਾ ਕੇ ਹੀ ਪੜ੍ਹਾਈ ਕਰਨੀ ਹੋਏਗੀ।

ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਇਸ ਸਬੰਧੀ ਐਲਾਨ ਕਰਦੇ ਹੋਏ ਦੱਸਿਆ ਗਿਆ ਕਿ ਆਨ ਲਾਈਨ ਪੜ੍ਹਾਈ ਕਰਵਾਉਣ ਸਬੰਧੀ ਫੈਸਲਾ ਲੈਣ ਤੋਂ ਬਾਅਦ ਲਗਾਤਾਰ ਉਨਾਂ ਨੂੰ ਅਧਿਆਪਕਾਂ ਅਤੇ ਮਾਪਿਆ ਸਣੇ ਵਿਦਿਆਰਥੀਆਂ ਦੀ ਅਪੀਲ ਮਿਲ ਰਹੀ ਸੀ ਕਿ ਪਹਿਲਾਂ ਹੀ ਕੋਰੋਨਾ ਕਾਲ ਦੌਰਾਨ ਪੜ੍ਹਾਈ ਦਾ ਕਾਫ਼ੀ ਜਿਆਦਾ ਨੁਕਸਾਨ ਹੋ ਚੁੱਕਾ ਹੈ।

ਇਸ ਲਈ ਗਰਮੀ ਦਾ ਜ਼ਿਆਦਾ ਖਿਆਲ ਨਹੀਂ ਕਰਦੇ ਹੋਏ ਸਕੂਲਾਂ ਵਿੱਚ ਹੀ ਪੜ੍ਹਾਈ ਜਾਰੀ ਰੱਖੀ ਜਾਵੇ। ਜਿਸ ਤੋਂ ਬਾਅਦ ਇਸ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਕਰਨ ਤੋਂ ਬਾਅਦ ਪਿਛਲੇ ਫੈਸਲੇ ਨੂੰ ਵਾਪਸ ਲੈ ਲਿਆ ਗਿਆ ਹੈ। ਹੁਣ 31 ਮਈ ਤੱਕ ਪਹਿਲਾਂ ਵਾਂਗ ਹੀ ਸਕੂਲ ਖੁੱਲ੍ਹਣਗੇ ਅਤੇ 1 ਜੂਨ ਤੋਂ 30 ਜੂਨ ਤੱਕ ਹੀ ਗਰਮੀ ਦੀਆਂ ਛੁੱਟੀਆਂ (Summer Vacation) ਕੀਤੀ ਜਾਣਗੀਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here