ਥਰਮਲ ਪਲਾਂਟ ਮਾਮਲਾ : ਡੀਜੀਪੀ ਦਿਨਕਰ ਗੁਪਤਾ ਤੇ ਸੀਪੀਐਸ ਸੁਰੇਸ਼ ਕੁਮਾਰ ਨਾਲ ਜਾਖੜ ਦੀ ਮੀਟਿੰਗ

0
Sunil Jakhar, DGP Dinkar Gupta, CPS Suresh Kumar

ਐਫਆਈਆਰ ਦਰਜ ਕਰਵਾਉਣ ਬਾਰੇ ਹੋਇਆ ਵਿਚਾਰ
ਥਰਮਲ ਪਲਾਂਟ ਮਾਲਕਾਂ ਖਿਲਾਫ ਐਫਆਈਆਰ ਦਰਜ ਕਰਵਾਉਣ ਲਈ ਕਾਨੂੰਨੀ ਰਾਹ ਲੱਭੇਗੀ ਪੰਜਾਬ ਸਰਕਾਰ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਥਲਮਲ ਪਲਾਂਟ ਨੂੰ ਲੈ ਕੇ ਪੰਜਾਬ ਦੀ ਰਾਜਨੀਤੀ ਮੁੜ ਤੋਂ ਭਖ ਗਈ ਹੈ। ਥਰਮਲ ਪਲਾਂਟ ਮਾਲਕਾਂ ਖਿਲਾਫ ਐਫਆਈਆਰ ਤਕ ਦਰਜ ਕਰਵਾਉਣ ਦੀ ਮੰਗ ਕਰਨ ਵਾਲੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਇਸੇ ਮੁਦੇ ਨੂੰ ਲੈ ਚੰਡੀਗੜ੍ਹ ਵਿੱਖੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ DGP Dinkar Gupta ਅਤੇ ਮੁੱਖ ਮੰਤਰੀ ਦੇ ਚੀਫ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨਾਲ ਮੀਟਿੰਗ ਕੀਤੀ। ਦੱਸਿਆ ਜਾ ਰਿਹਾ ਹੈ ਕਿ ਸੁਨੀਲ ਜਾਖੜ ਵਲੋਂ ਇਸ ਮੀਟਿੰਗ ਦੌਰਾਨ ਥਰਮਲ ਪਲਾਂਟ ਮਾਲਕਾਂ ਖਿਲਾਫ ਰਾਖ ਰਾਹੀਂ ਫੈਲਾਏ ਜਾ ਰਹੇ ਪ੍ਰਦੂਸ਼ਨ ਨੂੰ ਲੈ ਕੇ ਐਫਆਈਆਰ ਦਰਜ ਕਰਵਾਉਣ ਲਈ ਕਾਨੂੰਨੀ ਰਾਹ ਲੱਭਣ ਦੀ ਗੱਲਬਾਤ ਹੋਈ ਹੈ। ਮੀਟਿੰਗ ਕੁਝ ਮਿੰਟ ਪਹਿਲਾ ਹੀ ਪੰਜਾਬ ਭਵਨ ਚੰਡੀਗੜ੍ਹ ਵਿਖੇ ਖਤਮ ਹੋਈ ਹੈ ਅਤੇ ਮੀਟਿੰਗ ਦੇ ਸਾਰੇ ਵੇਰਵੇ ਕੁਝ ਦੇਰ ਤੱਕ ਆ ਜਾਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।