ਦੇਸ਼

ਰਾਫੇਲ ਸੌਦੇ ਦੀ ਜਾਂਚ ਬਾਰੇ ਸੁਪਰੀਮ ਕੋਰਟ ਨੇ ਫੈਸਲਾ ਰਾਖਵਾਂ ਰੱਖਿਆ

Supreme Court, Reserves, Verdict, Investigation, Rafael Deals

ਹਵਾਈ ਫੌਜ ਅਧਿਕਾਰੀ ਅਦਾਲਤ ਰੂਮ ‘ਚ ਤਲਬ

ਏਜੰਸੀ, ਨਵੀਂ ਦਿੱਲੀ

ਸੁਪਰੀਮ ਕੋਰਟ ਨੇ ਰਾਫੇਲ ਜਹਾਜ਼ ਸੌਦੇ ਮਾਮਲੇ ਦੀ ਅਦਾਲਤ ਦੀ ਨਿਗਰਾਨੀ ‘ਚ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਤੋਂ ਜਾਂਚ ਕਰਾਉਣ ਸਬੰਧੀ ਵੱਖ-ਵੱਖ ਪਟੀਸ਼ਨਾਂ ‘ਤੇ ਅੱਜ ਫੈਸਲਾ ਸੁਰੱਖਿਆ ਰੱਖ ਲਿਆ ਮੁੱਖ ਜੱਜ ਰੰਜਨ ਗੋਗੋਈ, ਜਸਟਿਸ ਸੰਜੈ ਕਿਸ਼ਨ ਕੌਲ ਤੇ ਜਸਟਿਸ ਕੇ ਐਮ ਜੋਸੇਫ ਦੀ ਬੈਂਚ ਨੇ ਵੱਖ-ਵੱਖ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖਿਆ ਇਸ ਤੋਂ ਪਹਿਲਾਂ ਅਦਾਲਤ ਨੇ ਸਪੱਸ਼ਟ ਕੀਤਾ ਕਿ ਲੜਾਕੂ ਜਹਾਜ਼ ਦੀਆਂ ਕੀਮਤਾਂ ਸਬੰਧੀ ਅਦਾਲਤ ‘ਚ ਬਹਿਸ ਦਾ ਉਦੋਂ ਤੱਕ ਸਵਾਲ ਨਹੀਂ ਉਠਦਾ ਜਦੋਂ ਤੱਕ ਇਸ ਗੱਲ ਦਾ ਫੈਸਲਾ ਨਾ ਹੋ ਜਾਵੇ ਕਿ ਕੀਮਤ ਦੀ ਜਾਣਕਾਰੀ ਜਨਤਕ ਕੀਤੀ ਜਾ ਸਕਦੀ ਹੈ ਜਾਂ ਨਹੀਂ ਅਦਾਲਤ ਨੇ ਨਾਲ ਹੀ, ਇਸ ਮਾਮਲੇ ‘ਚ ਸੁਣਵਾਈ ਨੂੰ ਅੱਗੇ ਵਧਾਉਂਦਿਆਂ ਭਾਰਤੀ ਹਵਾਈ ਫੌਜ ਦੇ ਇੱਕ ਉੱਚ ਅਧਿਕਾਰੀ ਨੂੰ ਅੱਜ ਹੀ ਤਲਬ ਕੀਤਾ

ਬੈਂਚ ‘ਚ ਪੇਸ਼ੇ ਤੋਂ ਵਕੀਲ ਮਨੋਹਰ ਲਾਲ ਸ਼ਰਮਾ, ਵਿਨੀਤ ਢਾਂਡਾ ਤੇ ਪ੍ਰਸ਼ਾਂਤ ਭੂਸ਼ਣ, ਸਾਬਕਾ ਕੇਂਦਰੀ ਮੰਤਰੀ ਅਰੁਣ ਸ਼ੌਰੀ ਤੇ ਯਸ਼ਵੰਤ ਸਿਨਹਾ ਸਮੇਤ ਵੱਖ-ਵੱਖ ਪਟੀਸ਼ਨਰਾਂ ਦੀ ਪਟੀਸ਼ਨਾਂ ‘ਤੇ ਸਾਂਝੀ ਸੁਣਵਾਈ ਹੋਈ ਪਹਿਲਾਂ ਸ਼ਰਮਾ ਤੇ ਢਾਂਡਾ ਨੇ ਬਹਿਸ ਕੀਤੀ, ਜਿਸ ਤੋਂ ਬਾਅਦ ਸ੍ਰੀ ਪ੍ਰਸ਼ਾਂਤ ਭੂਸ਼ਣ ਨੇ ਖੁਦ ਆਪਣੇ ਵੱਲੋਂ ਤੇ ਸ੍ਰੀ ਸ਼ੌਰੀ ਤੇ ਸ੍ਰੀ ਸਿਨਹਾ ਵੱਲੋਂ ਆਪਣੀਆਂ ਦਲੀਲਾਂ ਪੇਸ਼ ਕੀਤੀਆਂ  ਬੈਂਚ ਨੇ ਹਵਾਈ ਫੌਜ ਅਧਿਕਾਰੀ ਨਾਲ ਕਈ ਮਹੱਤਵਪੂਰਨ ਸਵਾਲ ਕੀਤੇ ਸੁਣਵਾਈ ਦੌਰਾਨ ਅਦਾਲਤ ਨੇ ਸਪੱਸ਼ਟ ਕੀਤਾ ਕਿ ਅਦਾਲਤ ‘ਚ ਰਾਫੇਲ ਦੀ ਕੀਮਤ ਸਬੰਧੀ ਬਹਿਸ ਦਾ ਉਦੋਂ ਤੱਕ ਕੋਈ ਸਵਾਲ ਨਹੀਂ ਉਠਦਾ, ਜਦੋਂ ਤੱਕ ਇਹ ਫੈਸਲਾ ਨਹੀਂ ਹੋ ਜਾਂਦਾ ਕਿ ਕੀਮਤਾਂ ਸਬੰਧੀ ਜਾਣਕਾਰੀ ਜਨਤਕ ਕੀਤੀ ਜਾਣੀ ਹੈ ਜਾਂ ਨਹੀਂ

ਅਦਾਲਤ ਨੂੰ ਲੰਚ ਤੋਂ ਪਹਿਲਾਂ ਕੇਂਦਰ ਵੱਲੋਂ ਪੇਸ਼ ਐਟਰਨੀ ਜਨਰਲ ਕੇ. ਕੇ. ਵੇਣੁਗੋਪਾਲ ਤੋਂ ਪੁੱਛਿਆ ਕਿ ਕੀ ਅਦਾਲਤ ‘ਚ ਭਾਰਤੀ ਹਵਾਈ ਫੌਜ ਦਾ ਕੋਈ ਅਧਿਕਾਰੀ ਮੌਜ਼ੂਦ ਹੈ, ਕਿਉਂਕਿ ਉਹ ਉਸ ਅਧਿਕਾਰੀ ਤੋਂ ਕੁਝ ਜਾਣਕਾਰੀ ਲੈਣਾ ਚਾਹੁੰਦਾ ਹੈ ਅਦਾਲਤ ਨੇ ਹਵਾਈ ਫੌਜ ਦੇ ਕਿਸੇ ਅਧਿਕਾਰੀ ਨੂੰ ਅਦਾਲਤ ਰੂਮ ‘ਚ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਲੰਚ ਤੋਂ ਬਾਅਦ ਜਿਵੇਂ ਹੀ ਸੁਣਵਾਈ ਸ਼ੁਰੂ ਹੋਈ, ਏਅਰ ਵਾਇਸ ਮਾਰਸ਼ਲ ਟੀ ਚਲਪਤੀ ਅਦਾਲਤ ਰੂਮ ‘ਚ ਅਦਾਲਤ ਦੇ ਸਵਾਲਾਂ ਦੇ ਜਵਾਬ ਦੇਣ ਲਈ ਮੌਜ਼ੂਦ ਸਨ ਉਨ੍ਹਾਂ ਦੇ ਨਾਲ ਹਵਾਈ ਫੌਜ ਦੇ ਕੁਝ ਹੋਰ ਅਧਿਕਾਰੀ ਵੀ ਮੌਜ਼ੂਦ ਸਨ ਬੈਂਚ ਨੇ ਹਵਾਈ ਫੌਜ ਅਧਿਕਾਰੀ ਨਾਲ ਕਈ ਮਹੱਤਵਪੁਰਨ ਸਵਾਲ ਕੀਤੇ, ਜਿਸ ‘ਚ ਹਵਾਈ ਫੌਜ ਲਈ ਸਮੇਂ-ਸਮੇਂ ‘ਤੇ ਹੋਈ ਖਰੀਦ ਤੇ ਉਸ ਦੀ ਪ੍ਰਕਿਰਿਆ ਆਦਿ ਨਾਲ ਜੁੜੇ ਪ੍ਰਸ਼ਨ ਸ਼ਾਮਲ ਸਨ ਜ਼ਿਆਦਾਤਰ ਪਟੀਸ਼ਨਕਰਤਾਵਾਂ ਨੇ ਰਾਫੇਲ ਸੌਦੇ ਦੀ ਜਾਂਚ ਅਦਾਲਤ ਦੀ ਨਿਗਰਾਨੀ ‘ਚ ਐਸਆਈਟੀ ਤੋਂ ਕਰਾਉਣ ਦੀ ਮੰਗ ਕੀਤੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top