ਮਸਜਿਦਾਂ ‘ਚ ਮਹਿਲਾਵਾਂ ਨੂੰ ਦਾਖਲ ਦੇਣ ਸਬੰਧੀ ਸੁਪਰੀਮ ਕੋਰਟ ਨੇ ਮੰਗਿਆ ਜਵਾਬ

0
Supreme Court, Respondents, Submit, Women, Mosques

ਅਪੀਲਕਰਤਾ ਨੇ ਕਿਹਾ, ਮਸਿਜਦਾਂ ‘ਚ ਜਾਣਾ ਅਤੇ ਨਮਾਜ ਅਦਾ ਕਰਨਾ ਉਨ੍ਹਾਂ ਦਾ ਮੌਲਿਕ ਅਧਿਕਾਰ ਹੈ।

ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਮਸਜਿਦਾਂ ‘ਚ ਮੁਸਲਿਮ ਮਹਿਲਾਵਾਂ ਦੇ ਪ੍ਰਵੇਸ਼ ਦੀ ਆਗਿਆ ਸਬੰਧੀ ਅਪੀਲ ਤੇ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਹੈ। ਕੋਰਟ ਨੇ ਨੈਸ਼ਲਨ ਕਮੀਸ਼ਨ ਫਾਰ ਵੁਮੈਨ, ਸੈਂਟਰਲ ਵਕਫ ਕਾਉਂਸਿਲ ਅਤੇ ਆਲ ਇੰਡੀਆ ਮੁਸਿਲਮ ਪਰਸਨਲ ਲਾ ਬੋਰਡ ਨੂੰ ਵੀ ਨੋਟਿਸ ਜਾਰੀ ਕੀਤਾ ਹੈ। ਕੋਰਟ ਨੇ 4 ਹਫਤਿਆਂ ‘ਚ ਜਵਾਬ ਦਾਖਿਲ ਕਰਨ ਨੂੰ ਕਿਹਾ ਹੈ। ਪੁਣੇ ਦੇ ਰਹਿਣ ਵਾਲੇ ਮੁਸਲਿਮ ਦੰਪਤੀ ਨੇ ਕਿਹਾ ਕਿ ਮਸਜਿਦਾਂ ‘ਚ ਜਾਣਾ ਅਤੇ ਨਮਾਜ ਅਦਾ ਕਰਨਾ ਉਨ੍ਹਾਂ ਦਾ ਮੌਲਿਕ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਮਸਿਜਦਾਂ ‘ਚ ਮਹਿਲਾਵਾਂ ਨੂੰ ਜਾਣ ਤੋਂ ਰੋਕਨਾ ਗੈਰਕਾਨੂੰਨੀ ਹੈ। ਅਪੀਲ ‘ਚ ਕਿਹਾ ਗਿਆ ਹੈ ਕਿ ਕੁਰਾਨ ‘ਚ ਕਿਤੇ ਵੀ ਇਸਦਾ ਜਿਕਰ ਨਹੀਂ ਹੈ ਕਿ ਮਸਜਿਦਾਂ ‘ਚ ਮਹਿਲਾਵਾਂ ਪ੍ਰਵੇਸ਼ ਨਹੀਂ ਕਰ ਸਕਦੀਆਂ। ਮਹਿਲਾ ਅਤੇ ਪੁਰਸ ਨੂੰ ਉਨ੍ਹਾਂ ਦੀ ਆਸਥਾ ਦੇ ਆਧਾਰ ਤੇ ਪੂਜਾ ਜਾਂ ਇਬਾਦਤ ਕਰਨ ਦਾ ਪੂਰਾ ਅਧਿਕਾਰ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।