ਸੁਪਰੀਮ ਕੋਰਟ, ਹਾਈਕੋਰਟ ‘ਚ ਭਾਰਤੀ ਭਾਸ਼ਾਵਾਂ ‘ਚ ਕਾਰਵਾਈ ਹੋਣ ਦੀ ਕੀਤੀ ਮੰਗ

Supreme Court

ਸੁਪਰੀਮ ਕੋਰਟ, ਹਾਈਕੋਰਟ ‘ਚ ਭਾਰਤੀ ਭਾਸ਼ਾਵਾਂ ‘ਚ ਕਾਰਵਾਈ ਹੋਣ ਦੀ ਕੀਤੀ ਮੰਗ

(ਏਜੰਸੀ) ਨਵੀਂ ਦਿੱਲੀ। ਦੇਸ਼ ਦੀ ਅਜ਼ਾਦੀ ਦੇ 75 ਸਾਲ ਬੀਤ ਜਾਣ ਦੇ ਬਾਵਜ਼ੂਦ ਸੁਪਰੀਮ ਕੋਰਟ ਤੇ ਹਾਈਕੋਰਟ ਚ ਹਿੰਦੀ ਤੇ ਹੋਰ ਭਾਰਤੀ ਭਾਸ਼ਾਵਾਂ ਚ ਕਾਰਵਾਈ ਨਾ ਹੋਣ ਸਬੰਧੀ ਸੰਸਦ ਚ ਅੱਜ ਚਿੰਤਾ ਪ੍ਰਗਟਾਈ ਗਈ ਤੇ ਮੰਗ ਕੀਤੀ ਗਈ ਕਿ ਅਜ਼ਾਦੀ ਦੇ ਮਹਾਂ ਉਤਸਵ ਚ ਇਹ ਕਾਰਜ ਵੀ ਹੋ ਜਾਣਾ ਚਾਹੀਦਾ ਹੈ। ਭਾਜਪਾ ਦੇ ਸਾਂਸਦ ਸਤਿਆਦੇਵ ਪਚੌਰੀ ਨੇ ਕਿਹਾ ਇੱਥੇ ਲੋਕ ਸਭਾ ਚ ਸਿਫਰ ਕਾਲ ਚ ਇਹ ਮਾਮਲਾ ਚੁੱਕਿਆ।

ਉਨਾਂ ਕਿਹਾ ਕਿ ਉਹ ਗ੍ਰਹਿ ਮੰਤਰੀ ਦਾ ਧਿਆਨ ਇਸ ਵੱਲ ਦਿਵਾਉਣਾ ਚਾਹੁੰਦੇ ਹਨ ਕਿ ਸੁਪਰੀ ਕੋਰਟ ਤੇ ਦੇਸ਼ ਦੇ ਸਾਰੀਆਂ ਹਾਈ ਕੋਰਟਾਂ ਚ ਰਾਸ਼ਟਰੀ ਭਾਸ਼ਾ ਹਿੰਦੀ ਤੇ ਹੋਰ ਭਾਰਤੀ ਭਾਸ਼ਾਵਾਂ ਚ ਕੰਮ ਨਹੀਂ ਹੋ ਰਿਹਾ ਹੈ। ਹੇਠਲੀ ਅਦਾਲਤਾਂ ਚ ਹਿੰਦੀ ਤੇ ਭਾਰਤੀ ਭਾਸ਼ਾਵਾਂ ਚ ਕੰਮ ਹੋ ਰਿਹਾ ਹੈ। ਪਰ ਵੱਡੀਆਂ ਅਦਾਲਤਾਂ ਚ ਗਰੀਬ, ਕਿਸਾਨ, ਮਜ਼ਦੂਰ ਆਦਿ ਘੱਟ ਪੜ੍ਹੇ ਲਿਖੇ ਤਬਕੇ ਨੂੰ ਆਪਣੀ ਤਕਲੀਫ ਦੱਸਣ ਦਾ ਮੌਕਾ ਨਹੀਂ ਮਿਲਦਾ ਹੈ ਤੇ ਆਪਣੇ ਮੁਕੱਦਮਿਆਂ ਦੀ ਕਾਰਵਾਈ ਤੇ ਫੈਸਲਿਆਂ ਸਬੰਧੀ ਵਕੀਲ ਦੀ ਜਾਣਕਾਰੀ ਤੇ ਹੀ ਨਿਰਭਰ ਰਹਿਣਾ ਪੈਂਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ