ਆਜ਼ਾਦੀ ਦਿਵਸ ’ਤੇ ਸੁਸ਼ੀਲ ਬਾਂਸਲ ਨੇ ਲਹਿਰਾਇਆ ਤਿਰੰਗਾ

ਸ੍ਰੀ ਸੀਤਲਾ ਮਾਤਾ ਮੰਦਿਰ ’ਚ ਸੁਸ਼ੀਲ ਬਾਂਸਲ ਨੇ ਲਹਿਰਾਇਆ ਤਿਰੰਗਾ

(ਅਨਿਲ ਲੁਟਾਵਾ) ਅਮਲੋਹ। ਭਾਰਤ ਦੀ ਆਜ਼ਾਦੀ ਦੀ 75 ਵੀ ਵਰ੍ਹੇਗੰਢ ਮਨਾਉਂਦੇ ਹੋਏ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਅੱਜ ਸ੍ਰੀ ਸੀਤਲਾ ਮਾਤਾ ਮੰਦਿਰ ਅਮਲੋਹ ਵਿਖੇ ਸੁਸ਼ੀਲ ਬਾਂਸਲ ਚੇਅਰਮੈਨ ਸ੍ਰੀ ਸੀਤਲਾ ਮਾਤਾ ਮੰਦਿਰ ਕਮੇਟੀ ਵੱਲੋਂ ਤਿਰੰਗਾ ਲਹਿਰਾਉਣ ਦੀ ਰਸਮ ਸ੍ਰੀ ਸੀਤਲਾ ਮਾਤਾ ਮੰਦਿਰ ਵਿਖੇ ਅਦਾ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਦੇਸ਼ ਦੀ ਆਜ਼ਾਦੀ ਲਈ ਕੀਤੀਆਂ ਕੁਰਬਾਨੀਆਂ ਨੂੰ ਪ੍ਰਣਾਮ ਕਰਦੇ ਹੋਏ ਭਾਰਤ ਦੀ ਏਕਤਾ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਦੇਸ਼ ਪ੍ਰਤੀ ਸੱਚੀ ਭਾਵਨਾ ਨਾਲ ਦੇਸ਼ ਦੇ ਵਿਕਾਸ ਵਿੱਚ ਹਿੱਸਾ ਪਾਉਣਾ ਚਾਹੀਦਾ ਹੈ।

ਇਸ ਤੋਂ ਇਲਾਵਾ ਉਹਨਾਂ ਵੱਲੋਂ ਹਰ ਘਰ ਉਤੇ ਤਿਰੰਗਾ ਲਗਾਉਣ ਲਈ ਬੇਨਤੀ ਕੀਤੀ ਗਈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਬਰਕਰਾਰ ਰੱਖੀ ਜਾ ਸਕੇ। ਇਸ ਮੌਕੇ ਅਮਲੋਹ ਪਬਲਿਕ ਸਕੂਲ ਦੇ ਬੱਚਿਆਂ ਵੱਲੋਂ ਰਾਸ਼ਟਰੀ ਗੀਤ ਗਇਆ ਗਿਆ ਅਤੇ ਵੱਡੀ ਗਿਣਤੀ ਆਏ ਨੌਜਵਾਨਾਂ ਨੂੰ ਫਲਾਇਗ ਬਰ੍ਡ੍ਸ ਦੀ ਡਾਇਰੈਕਟਰ ਅੰਜਲੀ ਅਬਰੋਲ ਨੇ ਦੇਸ਼ ਭਗਤੀ ਗੀਤ ਗਾਇਆ, ਉਥੇ ਹੀ ਅਮਲੋਹ ਦਾ ਮਾਣ ਸ੍ਰੀ ਰਾਮ ਬਾਂਸਲ ਦੀ ਸੁਪੁੱਤਰੀ ਅਨੂ ਬਾਂਸਲ (ਆਈ.ਆਰ.ਐੱਸ ) ਡਿਪਟੀ ਕਮਿਸ਼ਨਰ ਇੰਨਕਮ ਟੈਕਸ ਵੱਲੋਂ ਆਪਣੇ ਸੰਬੋਧਨ ਵਿੱਚ ਸਾਰੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆ ਸ਼ੁਭਕਾਮਨਾਵਾਂ ਭੇਂਟ ਕੀਤੀਆਂ ਅਤੇ ਸ੍ਰੀ ਸੀਤਲਾ ਮਾਤਾ ਮੰਦਿਰ ਕਮੇਟੀ ਅਤੇ ਟਰੱਸਟ ਦੇ ਚੈਅਰਮੈਨ ਵਿਨੈ ਪੁਰੀ ਦੀ ਭਰਪੂਰ ਪ੍ਰਸੰਸਾਂ ਕਰਦਿਆਂ ਉਨ੍ਹਾਂ ਮੰਦਿਰ ਕਮੇਟੀ ਨੂੰ ਆਰਥਿਕ ਸਹਾਇਤਾ ਵੀ ਦਿੱਤੀ।

ਅਮਲੋਹ :ਸੁਸ਼ੀਲ ਬਾਂਸਲ ਚੇਅਰਮੈਨ ਸ੍ਰੀ ਸੀਤਲਾ ਮਾਤਾ ਮੰਦਿਰ ਕਮੇਟੀ ਅਮਲੋਹ ਅਨੂ ਬਾਂਸਲ (ਆਈ.ਆਰ.ਐੱਸ ) ਡਿਪਟੀ ਕਮਿਸ਼ਨਰ ਇੰਨਕਮ ਟੈਕਸ ਨੂੰ ਸਨਮਾਨ ਦਿੰਦੇ ਹੋਏ। ਤਸਵੀਰ : ਅਨਿਲ ਲੁਟਾਵਾ

ਮੰਦਿਰ ਕਮੇਟੀ ਵੱਲੋਂ ਆਏ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ ਇਸ ਸਮੇ ਵਿੱਕੀ ਮਿੱਤਲ ਸਾਬਕਾ ਪ੍ਰਧਾਨ ਨਗਰ ਕੌਂਸਲ ਅਮਲੋਹ, ਸ੍ਰੀ ਮਤੀ ਪੂਨਮ ਜਿੰਦਲ ਕੌਂਸਲਰ,ਰਾਜਾ ਰਾਮ ਕੌਂਸਲਰ, ਪੰਮੀ ਜਿੰਦਲ,ਕੁਲਦੀਪ ਦੀਪਾ, ਪ੍ਰੇਮ ਚੰਦ ਸ਼ਰਮਾ,ਸ਼ਿਵ ਕੁਮਾਰ ਗਰਗ ਭੂਸ਼ਣ ਗੋਇਲ,ਸੁਭਾਸ਼ ਜੋਸ਼ੀ, ਪਵਨ ਜਿੰਦਲ,ਦੀਪਕ ਗੋਇਲ,ਗਗਨ ਜਿੰਦਲ,ਧੰਨ ਸਿੰਘ ਰਾਜ ਪਰੋਹਿਤ,ਰਾਮ ਬੰਸਲ,ਅਮਿੱਤ ਬੰਸਲ,ਰਜਨੀਸ਼ ਗਰਗ,ਅਸ਼ੋਕ ਬਾਤੀਸ਼, ਜਤਿੰਦਰ ਲੁਟਾਵਾ ਸਿੰਦਰ ਮੋਹਨ ਪੁਰੀ,ਜ਼ੀਨਤ ਮਹੰਤ,ਜਤਿਨ ਪੁਰੀ, ਦੀਪਕ ਮਡਕਣ ,ਧੀਰਜ ਵਰਮਾ,ਦਿਨੇਸ਼ ਪੁਰੀ,ਰਾਜਨ ਧੱਮੀ,ਸੰਦੀਪ ਵਰਮਾ,ਵਿਸ਼ਾਲ ਖੁੱਲਰ,ਗੁਰਪਾਲ ਸਿੰਘ,ਹੋਰ ਪਤਵੰਤੇ ਸੱਜਣ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ