ਪਾਇਦਾਨ ‘ਤੇ ਤਿਰੰਗੇ ਵਾਲੀ ਤਸਵੀਰ ‘ਤੇ ਸੁਸ਼ਮਾ ਵੱਲੋਂ ਅਮੇਜਨ ਨੂੰ ਚੇਤਾਵਨੀ

ਨਵੀਂ ਦਿੱਲੀ। ਈ-ਕਾਮਰਸ ਕੰਪਨੀ ਅਮੇਜਨ ‘ਤੇ ਵੇਚੇ ਜਾਣ ਵਾਲੇ ਪਾਇਦਾਨ ‘ਤੇ ਤਿਰੰਗੇ ਦੀ ਤਸਵੀਰ ਤੋਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅੱਜ ਖਫ਼ਾ ਹੋ ਗਈ ਤੇ ਉਨ੍ਹਾਂ ਨੇ ਕਪਨੀ ਨੂੰ ਇਸ  ਨੂੰ ਤੁਰੰਤ ਹਟਾਉਣ ਅਤੇ ਮੁਆਫ਼ੀ ਮੰਗਣ ਲਈ ਕਿਹਾ ਹੈ।
ਸ੍ਰੀਮਤੀ ਸਵਰਾਜ ਨੇ ਭਾਰਤੀ ਤਿਰੰਗੇ ਾਲ ਜੁੜੇ ਉਤਪਾਦਾਂ ਨੂੰ ਵੈਬਸਾਈਟ ਤੋਂ ਹਟਾਉਣ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਹੈ ਤਾਂ ਅਸੀਂ ਅਮੇਜਨ ਦੇ ਕਿਸੇ ਵੀ ਅਧਿਕਾਰੀ ਨੂੰ ਭਾਰਤ ਦਾ ਵੀਜ਼ਾ ਨਹੀਂ ਦਿਆਂਗੇ।