ਸਿਮਰਜੀਤ ਸਿੰਘ ਬੈਂਸ ਸਮੇਤ ਲੋਕ ਇਨਸਾਫ ਪਾਰਟੀ ਦੇ ਸੈਂਕੜੇ ਕਾਰਕੁੰਨ ਪਟਿਆਲਾ ‘ਚ ਰੋਕੇ

ਇਨੈਲੋ ਵੱਲੋਂ ਪੰਜਾਬ ਅੰਦਰ ਦਾਖਲ ਹੋ ਕੇ ਐਸਵਾਈਐਲ ਨਹਿਰ ਪੁੱਟਣਾ ਦੀ ਦਿੱਤੀ ਚਿਤਵਾਨੀ ਤੋਂ ਬਾਅਦ ਲੋਕ ਇਨਸਾਫ ਪਾਰਟੀ ਵੱਲੋਂ ਉਨ੍ਹਾਂ ਨੂੰ ਪੰਜਾਬ ਅੰਦਰ ਦਾਖਲ ਹੋਣ ਤੋਂ ਰੋਕਣ ਦਾ ਐਲਾਨ ਕੀਤਾ ਗਿਆ ਸੀ। ਜਿਸ ਤਹਿਤ ਅੱਜ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਸ ਦੀ ਅਗਵਾਈ ਹੇਠ 200 ਦੇ ਕਰੀਬ ਕਾਰਕੁੰਨਾਂ ਨੂੰ ਪਟਿਆਲਾ ਪੁਲਿਸ ਨੇ ਸਰਹਿੰਦ ਰੋਡ ‘ਤੇ ਪਟਿਆਲਾ ਦੀ ਅਨਾਜ ਮੰੰਡੀ ਵਿੱਚ ਹੀ ਰੋਕ ਲਿਆ ਅਤੇ ਉਨ੍ਹਾਂ ਨੂੰ ਅੱਗੇ ਨਾ ਵਧਣ ਦਿੱਤਾ ਗਿਆ। ਇਸ ਦੌਰਾਨ ਉਕਤ ਕਾਰਕੁੰਨਾਂ ਨੇ ਮੰਡੀ ਵਿੱਚ ਹੀ ਡੇਰੇ ਲਾ ਲਏ। ਇਸ ਮੌਕੇ ਸਿਮਰਨਜੀਤ ਸਿੰਘ ਬੈਸ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਤੇ ਕਿਸੇ ਹੋਰ ਨੂੰ ਡਾਕਾ ਨਹੀਂ ਮਾਰਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੋਟਾਲਾ ਤੇ ਬਾਦਲ ਇੱਕ ਦੂਜੇ ਨਾਲ ਰਲੇ ਹੋਏ ਹਨ ਅਤੇ ਬਾਦਲ ਦੀ ਸਹਿ ਤੇ ਹੀ ਚੋਟਾਲਾ ਵੱਲੋਂ ਅਜਿਹੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਰਿਪੇਰੀਅਨ ਐਕਟ ਮੁਤਾਬਿਕ ਪੰਜਾਬ ਦਾ ਪਾਣੀ ਕਿਸੇ ਹੋਰ ਸੂਬੇ ਨੂੰ ਨਹੀਂ ਮਿਲਣਾ ਚਾਹੀਦਾ ਕਿਉਂਕਿ ਕਿਸੇ ਹੋਰ ਨੂੰ ਦੇਣ ਲਈ ਫਾਲਤੂ ਪਾਣੀ ਨਹੀਂ ਹੈ। ਜਦੋਂ ਬੈਸ ਨੂੰ ਚੋਟਾਲਾ ਵੱਲੋਂ ਪੰਜਾਬ ਦੇ ਆਗੂਆਂ ਨੂੰ ਦਿੱਤੀ ਗਈ ਧਮਕੀ ਸਬੰਧੀ ਪੁੱਛਿਆ ਤਾ ਉਨ੍ਹਾਂ ਕਿਹਾ ਕਿ ਉਹ ਹਰਿਆਣਾ ਵਿੱਚ ਬਾਰ-ਬਾਰ ਜਾਣਗੇ ਕਿਉਂÎਕਿ ਹਰਿਆਣਾ ਉਨ੍ਹਾਂ ਦਾ ਮੁੱਲ ਲਿਆ ਹੋਇਆ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਪਾਣੀ ਕਿਸੇ ਨੂੰ ਵੀ ਨਹੀਂ ਦੇਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਕੋਈ ਵੀ ਲੀਡਰ ਐਸਵਾਈਐਲ ਦੇ ਮੁੱਦੇ ਤੇ ਅੱਗੇ ਨਹੀਂ ਆਇਆ ਜਦਕਿ ਵੋਟਾਂ ਤੋਂ ਪਹਿਲਾ ਵੱਡੇ ਵੱਡੇ ਬਿਆਨ ਦੇ ਰਹੇ ਸਨ।  ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਇਨਸਾਫ ਪਾਰਟੀ ਦੇ ਕਾਰਕੁੰਨ ਸ਼ਾਮਲ ਸਨ।