Breaking News

ਸੀਰੀਆ: ਰੱਕਾ ‘ਚ ਸਮੂਹਿਕ ਕਬਰ ‘ਚੋਂ 1500 ਨਾਗਰਿਕਾਂ ਦੀਆਂ ਲਾਸ਼ਾਂ ਮਿਲੀਆਂ

Syria, 1500 Bodies, Found, Collective, Graves, Rakka

ਹੁਣ ਤੱਕ ਚਾਰ ਹਜ਼ਾਰ ਤੋਂ ਵੀ ਜ਼ਿਆਦਾ ਲਾਸ਼ਾਂ ਬਰਾਮਦ

ਦਮਿਸ਼ਕ, ਏਜੰਸੀ। ਸੀਰੀਆ ਦੇ ਰੱਕਾ ਸੂਬੇ ‘ਚ ਇੱਕ ਸਮੂਹਿਕ ਕਬਰ ‘ਚੋਂ 1500 ਤੋਂ ਜ਼ਿਆਦਾ ਨਾਗਰਿਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਇਹ ਖੇਤਰ ਇਸਲਾਮਿਕ ਸਟੇਟ (ਆਈਐਸ) ਦੇ ਪੂਰੇ ਕੰਟਰੋਲ ‘ਚ ਸੀ। ਅਲ ਵਤਨ ਸਮਾਚਾਰ ਪੱਤਰ ਦੇ ਹਵਾਲੇ ਨਾਲ ਸ਼ਿਨਹੂਆ ਨੇ ਦੱਸਿਆ ਕਿ ਕਬਰ ‘ਚੋਂ ਜੋ ਲਾਸ਼ ਬਰਾਮਦ ਕੀਤੀਆਂ ਗਈਆਂ ਹਨ ਉਹ ਰੱਕਾ ‘ਤੇ ਅਮਰੀਕੀ ਹਵਾਈ ਹਮਲੇ ‘ਚ ਮਾਰੇ ਗਏ ਨਾਗਰਿਕਾਂ ਦੀਆਂ ਹਨ। ਰੱਕਾ ‘ਚ ਕਬਰਾਂ ‘ਚੋਂ ਹੁਣ ਤੱਕ ਚਾਰ ਹਜ਼ਾਰ ਤੋਂ ਵੀ ਜ਼ਿਆਦਾ ਨਾਗਰਿਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਅਤੇ ਰੋਜ਼ਾਨਾ ਕਬਰ ‘ਚੋਂ ਨਵੀਆਂ ਲਾਸ਼ਾਂ ਕੱਢੀਆਂ ਜਾ ਰਹੀਆਂ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top