Uncategorized

ਭਾਰਤੀ ਟੀਮ ‘ਤੇ ਜ਼ਿੰਬਾਬਵੇ ਦੀ ਪਹਿਲੀ ਟੀ-20 ਜਿੱਤ

ਹਰਾਰੇ (ਏਜੰਸੀ) ਜ਼ਿੰਬਾਬਵੇ ਨੇ ਕ੍ਰਿਸ਼ਮਾ ਕਰਦਿਆਂ ਭਾਰਤ ਦੀ ਮਜ਼ਬੂਤ ਟੀਮ ਨੂੰ ਆਖਰੀ ਗੇਂਦ ਤੱਕ ਖਿੱਚ ਗਏ ਪਹਿਲੇ ਟੀ-20 ਅੰਤਰਰਾਸ਼ਟਰੀ ਮੁਕਾਬਲੇ ‘ਚ ਸ਼ਨਿੱਚਰਵਾਰ ਨੂੰ ਦੋ ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ‘ਚ 1-0 ਦਾ ਵਾਧਾ ਬਣਾ ਲਿਆ ਭਾਰਤ ਨੂੰ ਆਖਰੀ ਗੇਂਦ ‘ਤੇ ਜਿੱਤ ਲਈ ਚਾਰ ਦੌੜਾਂ ਦੀ ਲੋੜ ਸੀ ਪਰ ਦੁਨੀਆਂ ਦੇ ਸਰਵੋਤਮ ਫਿਨਿਸ਼ਰ ਅਤੇ ਕਪਤਾਨ ਮਹਿੰਦਰ ਸਿੰਘ ਧੋਨੀ ਇਸ ਗੇਂਦ ‘ਤੇ ਚੌ ਕਾ ਨਾ ਜੜ ਸਕਿਆ ਜ਼ਿੰਬਾਬਵੇ ਨੇ ਜਿਵੇਂ ਹੀ ਇਹ ਮੈਚ ਜਿੱਤਿਆ, ਉਸਦੇ ਖਿਡਾਰੀ ਖੁਸ਼ੀਆਂ ਮਨਾਉਣ ਲੱਗੇ ਅਤੇ ਜ਼ਿੰਬਾਬਵੇ ਦੇ ਸਮਰਥਕ ਜਸ਼ਨ ‘ਚ ਡੁੱਬ ਗਏ ਜ਼ਿੰਬਾਬਵੇ ਨੇ 20 ਓਵਰਾਂ ‘ਚ 6 ਵਿਕਟਾਂ ‘ਤੇ 170 ਦੌੜਾਂ ਬਦਾਈਆਂ ਜਦੋਂ ਕਿ ਭਾਰਤੀ ਟੀਮ 6 ਵਿਕਟਾਂ ‘ਤੇ 168 ਦੌੜਾਂ ਹੀ ਬਣਾ ਸਕੀ
ਇਸ ਤੋਂ ਪਹਿਲਾਂ ਐਲਟਨ ਚਿਗੁੰਬੁਰਾ ਦੀ ਆਖਰੀ ਓਵਰਾਂ ‘ਚ ਸੱਤ ਛੱਕਿਆਂ ਨਾਲ ਸਜੀ ਨਾਬਾਦ 54 ਦੌੜਾਂ ਦੀ ਸਾਹਸੀ ਪਾਰੀ ਅਰਧ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਮੇਜ਼ਬਾਨ ਜ਼ਿੰਬਾਬਵੇ ਨੇ ਭਾਰਤ ਖਿਲਾਫ਼ 170 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਮਹਿੰਦਰ ਸਿੰਘ ਧੋਨੀ ਨੇ ਟਾਸ ਜਿੱਤ ਕੇ ਪਹਿਲਾਂ ਫਿਲਡਿੰਗ ਕਰਨ ਦਾ ਫੈਸਲਾ ਕੀਤਾ ਜ਼ਿੰਬਾਬਵੇ ਦੀ ਪਾਰੀ ‘ਚ ਭਾਰਤੀ ਗੇਂਦਬਾਜਾਂ ਨੂੰ ਸਭ ਤੋਂ ਜਿਆਦਾ ਪਰੇਸ਼ਾਨ ਚਿਗੁੰਬੁਰਾ ਨੇ ਕੀਤਾ ਅਤੇ ਯੁਜਵਿੰਦਰ ਚਹਿਲ, ਜਸਪ੍ਰੀਤ ਬੁਮਰਾਹ ਅਤੇ ਜੈਦੇਵ ਉਨਾਦਕਟ ਦੀਆਂ ਗੇਂਦਾਂ ‘ਤੇ ਛੱਕੇ ਜੜੇ

ਪ੍ਰਸਿੱਧ ਖਬਰਾਂ

To Top