Uncategorized

ਫੈਸਲਾਕੁੰਨ ਤੀਜੇ ਟੀ-20 ਮੈਚ ‘ਚ ਜ਼ੋਰ ਲਾਉਣ ਭਾਰਤ ਤੇ ਜ਼ਿੰਬਾਬਵੇ

ਹਰਾਰੇ (ਏਜੰਸੀ) ਟੀ-20 ਲੜੀ ‘ਚ ਬਰਾਬਰੀ ‘ਤੇ ਪਹੁੰਚ ਚੁੱਕੀ ਭਾਰਤ ਤੇ ਜ਼ਿੰਬਾਬਵੇ ਦੀਆਂ ਕ੍ਰਿਕਟ ਟੀਮਾਂ ਬੁੱਧਵਾਰ ਨੂੰ ਇੱਥੇ ਤੀਜੇ ਅਤੇ ਫੈਸਲਾਕੁੰਨ ਮੈਚ ‘ਚ ਜਿੱਤ ਨਾਲ ਲੜੀ ‘ਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਉੱਤਰਨਗੀਆਂ ਜ਼ਿੰਬਾਬਵੇ ਨੇ ਇੱਕ ਰੋਜ਼ਾ ਲੜੀ ‘ਚ ਇੱਕਤਰਫ਼ਾ ਹਾਰ ਦਾ ਸਾਹਮਣਾ ਕਰਨ ਤੋਂ ਪਹਿਲਾਂ ਟੀ-20 ਲੜੀ ਦੇ ਪਹਿਲੇ ਮੈਚ ‘ਚ ਦੋ ਦੌੜਾਂ ਦੀ ਰੋਮਾਂਚਕ ਜਿੱਤ ਨਾਲ ਭਾਰਤ ਨੂੰ ਹਰਾਉਂਦਿਆਂ 1-0 ਦਾ ਵਾਧਾ ਬਣਾਇਆ ਸੀ ਪਰ ਸੋਮਵਾਰ ਨੂੰ ਦੂਜੇ ਟੀ-20 ਮੈਚ ‘ਚ ਮੇਜ਼ਬਾਨ ਟੀਮ ਨੂੰ ਇਸ ਗੱਲ ਦਾ ਅਹਿਸਾਸ ਭਾਰਤ ਨੇ ਕਰਵਾ ਦਿੱਤਾ, ਕਿ ਸ਼ਾਇਦ ਉਸਦੀ ਜਿੱਤ ਤੁੱਕਾ ਹੀ ਸੀ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਅਗਵਾਈ ‘ਚ ਨੌਜਵਾਨ ਫੌਜ ਨੇ ਇਸ ਮੈਚ ‘ਚ ਜ਼ਿੰਬਾਬਵੇ ਨੂੰ 99 ਦੌੜਾਂ ‘ਤੇ ਢੇਰੀ ਕਰਨ ਤੋਂ ਬਾਅਦ ਇੱਕਤਰਫ਼ਾ ਅੰਦਾਜ਼ ‘ਚ 10 ਵਿਕਟਾਂ ਨਾਲ ਜਿੱਤ ਦਰਜ ਕਰਕੇ 1-1 ਨਾਲ ‘ਚ ਬਰਾਬਰੀ ਕਰ ਲਈ
ਕਪਤਾਨ ਧੋਨੀ ਨੇ 10 ਵਿਕਟਾਂ ਨਾਲ ਇੱਕਤਰਫ਼ਾ ਜਿੱਤ ਲਈ ਵੀ ਆਪਣੇ ਗੇਂਦਬਾਜਾਂ ਨੂੰ ਹੀ ਸਿਹਰਾ ਦਿੱਤਾ ਸੀ ਅਤੇ ਫੈਸਲਾਕੁੰਨ ਮੈਚ ‘ਚ ਇਹਨਾਂ ਖਿਡਾਰੀਆਂ ਦੀ ਜ਼ਿੰਮੇਵਾਰੀ ਵੀ ਵਧ ਜਾਂਦੀ ਹੈ ਦੂਜੇ ਮੈਚ ‘ਚ ਬਿਹਤਰੀਨ ਜਿੱਤ ਦਰਜ ਕਰਨ ਤੋਂ ਬਾਅਦ ਭਾਰਤ ਦਾ ਪੱਲੜਾ ਟੀ-20 ਲੜੀ ‘ਤੇ ਕਬਜ਼ਾ ਕਰਨ ਦੇ ਲਿਹਾਜ ਨਾਲ ਵੀ ਭਾਰੀ ਮੰਨਿਆ ਜਾ ਰਿਹਾ ਹੈ ਪਰ ਉਸ ਨੂੰ ਪਹਿਲੇ ਮੈਚ ਦੀ ਤਰ੍ਹਾਂ ਗਲਤੀਆਂ ਨੂੰ ਦੁਹਰਾਉਣ ਅਤੇ ਜਿਆਦਾ ਆਤਮ ਵਿਸ਼ਵਾਸ ਤੋਂ ਹਰ ਹਾਲ ‘ਚ ਬਚਣਾ ਹੋਵੇਗਾ

ਪ੍ਰਸਿੱਧ ਖਬਰਾਂ

To Top