Breaking News

ਟੀ10 ਲੀਗ: ਅਫ਼ਰੀਦੀ ਦੀ ਪਖ਼ਤੂੰਜ਼ ਵਿਰੁੱਧ ਸਾਮੀ ਦੇ ਵਾਰੀਅਰਜ਼ ਨੇ ਜਿੱਤਿਆ ਖਿ਼ਤਾਬ

ਪਖ਼ਤੂੰਜ਼ ਇਲੈਵਨ ਨੂੰ 22 ਦੌੜਾਂ ਨਾਲ ਹਰਾ ਜਿੱਤਿਆ ਖਿ਼ਤਾਬ

 

ਸ਼ਾਰਜਾਹ, 3 ਦਸੰਬਰ

ਨਾਰਦਰਨ ਵ ਾਰੀਅਰਜ਼ ਨੇ ਸ਼ਾਰਜਾਹ ‘ਚ ਖੇਡੀ ਗਈ ਟੀ10 ਲੀਗ ਦਾ ਖ਼ਿਤਾਬ ਜਿੱਤ ਲਿਆ ਹੈ ਫਾਈਨਲ ‘ਚ ਵੁਸਨੇ ਪਖ਼ਤੂੰਜ਼ ਇਲੈਵਨ ਨੂੰ 22 ਦੌੜਾਂ ਨਾਲ ਹਰਾ ਦਿੱਤਾ ਇਸ ਮੈਚ ‘ਚ ਵਾਰੀਅਰਜ਼ ਵੱਲੋਂ ਰੋਵਮੈਨ ਪਾਵੇਲ ਨੇ ਨਾਬਾਦ 51 ਅਤੇ ਆਂਦਰੇ ਰਸੇਲ ਨੇ 38 ਦੌੜਾਂ ਬਣਾਈਆਂ ਪਹਿਲਾ ਬੱਲੇਬਾਜ਼ੀ ਕਰਦੇ ਹੋਏ ਵਾਰੀਅਰਜ਼ ਨੇ ਨਿਰਧਾਰਤ 10 ਓਵਰਾਂ 140 ਦੌੜਾਂ ਬਣਾਈਆਂ ਜਵਾਬੀ ਪਾਰੀ ‘ਚ ਨਿੱਤਰੀ ਪਖ਼ਤੂੰਜ਼ ਦੀ ਟੀਮ 118 ਦੌੜਾਂ ਹੀ ਬਣਾ ਸਕੀ

 
ਪਖ਼ਤੂਨ ਦੇ ਕਪਤਾਨ ਸ਼ਾਹਿਦ ਅਫ਼ਰੀਦੀ ਨੇ ਟਾਸ ਜਿੱਤਿਆ ਅਤੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ ਇਹ ਫੈਸਲਾ ਸਹੀ ਸਾਬਤ ਹੁੰਦਾ ਲੱਗਾ ਜਦੋਂ ਲੈਂਡਲ ਸਿਮੰਜ਼ ਸਿਰਫ਼ 5 ਦੌੜਾਂ ਬਣਾ ਕੇ ਆਊਟ ਹੋ ਗਏ ਇਸ ਤੋਂ ਬਾਅਦ ਪੂਰਨ ਵੀ 11 ਦੇ ਸਕੋਰ ‘ਤੇ ਚੱਲਦੇ ਬਣੇ ਪਰ ਇਸ ਤੋਂ ਬਾਅਦ ਸ਼ਾਰਜਾਹ ਦੇ ਰੇਗਿਸਤਾਨ ‘ਚ  ਤੂਫ਼ਾਨ ਜਿਹਾ ਆ ਗਿਆ ਰੋਵਮੈਨ ਪਾਵੇਲ (61ਦੌੜਾਂ, 26 ਗੇਂਦਾਂ, 8 ਚੌਕੇ, 4 ਛੱਕੇ )ਅਤੇ ਆਂਦਰੇ ਰਸੇਲ(38 ਦੌੜਾਂ, 12 ਗੇਂਦਾਂ, 3 ਚੌਕੇ, 4 ਛੱਕੇ) ਜ਼ੋਰਦਾਰ ਬੱਲੇਬਾਜ਼ੀ ਕੀਤੀ ਜਦੋਂਕਿ ਰਹੀ ਸਹੀ ਕਸਰ ਕਪਤਾਨ ਡੇਰੇਨ ਸਾਮੀ ਨੇ 9 ਗੇਂਦਾਂ ‘ਚ 14 ਦੌੜਾਂ ਨਾਲ ਪੂਰੀ ਕਰ ਦਿੱਤੀ

 
141 ਦੇ ਟੀਚੇ ਦਾ ਪਿੱਛਾ ਕਰਨ ਨਿੱਤਰੀ ਪਖ਼ਤੂੰਜ਼ ਦੀ ਟੀਮ ਨੂੰ ਡੇਲਪੋਰਟ ਦੇ ਤੌਰ ‘ਤੇ ਪਹਿਲਾ ਝਟਕਾ 3 ਦੇ ਸਕੋਰ ‘ਤੇ ਲੱਗਾ ਸ਼ਾਹਿਦ ਅਫ਼ਰੀਦੀ ਨੇ 17, ਫਲੇਚਰ ਨੇ 37, ਸਫ਼ੀ 26 ਦੌੜਾਂ ਬਣਾ  ਸਕੇ ਅਤੇ ਟੀਮ 7 ਵਿਕਟਾਂ ‘ਤੇ  ਸਿਰਫ਼ 118 ਦੌੜਾਂ ਬਣਾ ਸਕੀ

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


 

ਪ੍ਰਸਿੱਧ ਖਬਰਾਂ

To Top