ਟੀ-20: ਭਾਰਤ-ਸ੍ਰੀਲੰਕਾ ਵਿਚਾਲੇ ਮੁਕਾਬਲਾ ਅੱਜ

T20,  India, Sri Lanka , Today

ਟੀ-20: ਭਾਰਤ-ਸ੍ਰੀਲੰਕਾ ਵਿਚਾਲੇ ਮੁਕਾਬਲਾ ਅੱਜ

ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਵਾਪਸੀ, ਵਿਸ਼ਵ ਕੱਪ ਤੋਂ ਪਹਿਲਾਂ ਨੌਜਵਾਨਾਂ ‘ਤੇ ਨਜ਼ਰ

ਏਜੰਸੀ/ਗੁਹਾਟੀ। ਭਾਰਤੀ ਕ੍ਰਿਕਟ ਟੀਮ ਆਪਣੇ ਨਵੇਂ ਸਾਲ ਦੀ ਮੁਹਿੰਮ ਦੀ ਸ਼ੁਰੂਆਤ ਸ੍ਰੀਲੰਕਾ ਖਿਲਾਫ ਕਰਨ ਜਾ ਰਹੀ ਹੈ ਅਤੇ ਐਤਵਾਰ ਨੂੰ ਗੁਹਾਟੀ ‘ਚ ਲੜੀ ਦੇ ਪਹਿਲੇ ਟੀ-20 ਮੁਕਾਬਲੇ ‘ਚ ਉੱਤਰੇਗੀ ਜਿੱਥੇ ਉਸ ਦੀਆਂ ਨਜ਼ਰਾਂ ਆਗਾਮੀ ਵਿਸ਼ਵ ਕੱਪ ਤੋਂ ਪਹਿਲਾਂ ਆਪਣੀ ਨੌਜਵਾਨ ਬ੍ਰਿਗੇਡ ਦੇ ਪ੍ਰਦਰਸ਼ਨ ‘ਤੇ ਲੱਗੀਆਂ ਹੋਣਗੀਆਂ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਭਾਰਤੀ ਕ੍ਰਿਕਟ ਟੀਮ ਨੂੰ ਇਸ ਸਾਲ ਅਸਟਰੇਲੀਆ ‘ਚ ਹੋਣ ਵਾਲੇ ਆਈਸੀਸੀ ਟੀ-20 ਵਿਸ਼ਵ ਕੱਪ ‘ਚ ਖਿਤਾਬ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਪਰ ਉਸ ਤੋਂ ਪਹਿਲਾਂ ਟੀਮ ਲਈ ਆਪਣੇ ਸਰਵਸ੍ਰੇਸ਼ਠ ਸੰਯੋਜਨ ਨੂੰ ਭਾਲਣਾ ਵੱਡੀ ਚੁਣੌਤੀ ਹੈ ਭਾਰਤ ਨੇ ਹਾਲ ਹੀ ‘ਚ ਆਪਣੇ ਮੈਦਾਨ ‘ਤੇ ਬੰਗਲਾਦੇਸ਼ ਅਤੇ ਵੈਸਟਇੰਡੀਜ਼ ਤੋਂ ਟੀ-20 ਲੜੀ ‘ਚ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਦੋਵਾਂ ਹੀ ਲੜੀ ਉਹ 2-1 ਦੇ ਫਰਕ ਨਾਲ ਜਿੱਤਣ ‘ਚ ਸਫਲ ਰਿਹਾ।T20

ਹਾਲਾਂਕਿ ਭਾਰਤੀ ਟੀਮ ਨੂੰ ਇਨ੍ਹਾਂ ਦੋਵਾਂ ਹੀ ਲੜੀਆਂ ‘ਚ ਫਿਲਡਿੰਗ, ਗੇਂਦਬਾਜ਼ੀ ਅਤੇ ਬੱਲੇਬਾਜ਼ੀ ਸਾਰੇ ਵਿਭਾਗਾਂ ‘ਚ ਵਿਰੋਧੀਆਂ ਤੋਂ ਸਖ਼ਤ ਚੁਣੌਤੀ ਦਾ ਸਾਹਮਣਾ ਪਿਆ ਜੋ ਉਸ ਲਈ ਵੱਡਾ ਸਬਕ ਸਾਬਤ ਹੋਇਆ ਹੈ ਹੁਣ ਵੇਖਣਾ ਹੋਵੇਗਾ ਕਿ ਸ੍ਰੀਲੰਕਾ ਖਿਲਾਫ ਟੀਮ ਇੰਡੀਆ ਦੇ ਖਿਡਾਰੀ ਕਿਨ੍ਹਾਂ ਵਿਭਾਗਾਂ ‘ਚ ਕਿੰਨੇ ਸੁਧਾਰ ਨਾਲ ਉੱਤਰਦੇ ਹਨ ਮੌਜ਼ੂਦਾ ਲੜੀ ‘ਚ ਸਟਾਰ ਓਪਨਰ ਰੋਹਿਤ ਸ਼ਰਮਾ ਨੂੰ ਆਰਾਮ ਦਿੱਤਾ ਗਿਆ ਹੈ ਪਰ ਟੀਮ ੇਦੇ ਪ੍ਰਤਿਭਾਸ਼ਾਲੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਵਾਪਸੀ ਅਹਿਮ ਮੰਨੀ ਜਾ ਰਹੀ ਹੈ ।

 ਭਾਰਤ ਦਾ ਗੇਂਦਬਾਜ਼ੀ ਵਿਭਾਗ ਕਿਸੇ ਵੀ ਵਿਰੋਧੀ ਲਈ ਚੁਣੌਤੀਪੂਰਨ ਹੋਵੇਗਾ

ਉੱਥੇ ਨਵਦੀਪ ਸੈਣੀ ਅਤੇ ਸ਼ਾਰਦੁਲ ਠਾਕੁਰ ਕੋਲ ਖੁਦ ਨੂੰ ਸਾਬਤ ਕਰਨ ਲਈ ਟੀਮ ਨਾਲ ਜ਼ਿਆਦਾ ਸਮਾਂ ਹੇਵੇਗਾ ਟੀਮ ਕੋਲ ਲੈਫਟ ਆਰਮ ਸਪਿੱਨਰ ਰਵਿੰਦਰ ਜਡੇਜਾ  ਅਤੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਅਤੇ ਯੁਜਵੇਂਦਰ ਚਹਿਲ ਜਿਹੇ ਚੰਗੇ ਸਪਿੱਨ ਗੇਂਦਬਾਜ਼ ਹਨ ਜਿਸ ਕਾਰਨ ਭਾਰਤ ਦਾ ਗੇਂਦਬਾਜ਼ੀ ਵਿਭਾਗ ਕਿਸੇ ਵੀ ਵਿਰੋਧੀ ਲਈ ਚੁਣੌਤੀਪੂਰਨ ਹੋਵੇਗਾ। ਦੂਜੇ ਪਾਸੇ ਸ੍ਰੀਲੰਕਾ ਟੀਮ ਨੇ ਆਪਣੀ 16 ਮੈਂਬਰੀ ਟੀਮ ‘ਚ ਸਾਬਕਾ ਕਪਤਾਨ ਐਂਜਲੋ ਮੈਥਿਊਜ਼ ਨੂੰ ਵਾਪਸ ਸੱਦਿਆ ਹੈ। ਜੋ 16 ਮਹੀਨਿਆਂ ਬਾਅਦ ਵਾਪਸੀ ਕਰ ਰਹੇ ਹਨ ਟੀਮ ਕੋਲ ਭਾਨੁਕਾ ਰਾਜਾਪਕਸ਼ਾ, ਅਵਿਕਸ਼ਾ ਫਰਨਾਂਡੋ ਦੇ ਰੂਪ ‘ਚ ਵਧੀਆ ਨੌਜਵਾਨ ਖਿਡਾਰੀ ਹਨ ਸ੍ਰੀਲੰਕਾਈ ਕਪਤਾਨ ਲਸਿਥ ਮਲਿੰਗਾ ਦੀ ਟੀਮ ‘ਚ ਅਵਿਸ਼ਕਾ ਅਤੇ ਦਾਨੁਸ਼ਕਾ ਗੁਣਾਤਿਲਕਾ ਓਪਨਿੰਗ ਦੇ ਮਜ਼ਬੂਤ ਖਿਡਾਰੀ ਹਨ ਜਦੋਂਕਿ ਤਜ਼ਰਬੇਕਾਰ ਮੈਥਿਊਜ਼ ਦੀ ਵਾਪਸੀ ਨਾਲ ਵੀ ਭਾਰਤ ਨੂੰ ਚੌਕਸ ਰਹਿਣਾ ਪਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।