T-20 ਭਾਰਤ-ਵੈਸਟਇੰਡੀਜ਼ ‘ਚ ਦੂਜਾ ਮੈਚ ਅੱਜ

India-West Indies, Match, Today

T-20 ਭਾਰਤ-ਵੈਸਟਇੰਡੀਜ਼ ‘ਚ ਦੂਜਾ ਮੈਚ ਅੱਜ
ਸ਼ਿਵਮ ਦੂਬੇ ਦੀ ਥਾਂ ਸੰਜੂ ਸੈਮਸਨ ਨੂੰ ਮਿਲ ਸਕਦੈ ਮੌਕਾ

ਤਿਰੁਵੰਤਪੁਰਮ, ਏਜੰਸੀ। ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ 3 T-20 ਦੀ ਸੀਰੀਜ਼ ਦਾ ਦੂਜਾ ਮੈਚ ਅੰਜ ਤਿਰੁਵੰਤਪੁਰਮ ਦੇ ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡਿਆ ਜਾਵੇਗਾ। ਭਾਰਤੀ ਟੀਮ ‘ਚ ਸ਼ਿਵਮ ਦੂਬੇ ਦੀ ਥਾਂ ਸੰਜੂ ਸੈਮਸਨ ਨੂੰ ਮੌਕਾ ਮਿਲ ਸਕਦਾ ਹੈ। ਉਹ ਬੰਗਲਾਦੇਸ਼ ਖਿਲਾਫ਼ ਵੀ ਬੇਂਚ ‘ਤੇ ਹੀ ਰਹੇ ਸਨ। ਅਜਿਹੇ ‘ਚ ਕਪਤਾਨ ਵਿਰਾਮ ਕੋਹਲੀ ਉਹਨਾਂ ਨੂੰ ਸ਼ਿਵਮ ਦੀ ਥਾਂ ਟੀਮ ‘ਚ ਸ਼ਾਮਲ ਕਰਕੇ ਇੱਕ ਵਾਧੂ ਬੱਲੇਬਾਜ਼ ਖਿਡਾਉਣਾ ਚਾਹੁੰਣਗੇ। ਦੂਜੇ ਪਾਸੇ ਵੈਸਟਇੰਡੀਜ਼ ਟੀਮ ‘ਚ ਨਿਕੋਲਸ ਪੂਰਨ ਨੂੰ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ। ਉਹਨਾਂ ਨੂੰ ਦਿਨੇਸ਼ ਰਾਮਦੀਨ ਦੀ ਥਾਂ ਆਖਰੀ ਇਕਾਦਸ਼ ‘ਚ ਰੱਖਿਆ ਜਾ ਸਕਦਾ ਹੈ। ਭਾਰਤ ਨੇ ਸੀਰੀਜ਼ ਦੇ ਪਹਿਲੇ ਮੈਚ ‘ਚ ਵੈਸਟਇੰਡੀਜ਼ ਨੂੰ 6 ਵਿਕਟਾਂ ਨਾਲ ਹਰਾਇਆ ਸੀ। ਭਾਰਤੀ ਟੀਮ ਅੱਜ ਦਾ ਮੈਚ ਜਿੱਤ ਕੇ ਸੀਰੀਜ਼ ‘ਚ ਜੇਤੂ ਵਾਧਾ ਹਾਸਲ ਕਰਨਾ ਚਾਹੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।