ਟੀ-20 ਵਿਸ਼ਵ ਕੱਪ : ਇੰਗਲੈਂਡ ਨੇ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾਇਆ

0
195

ਸੈਮੀਫਾਈਨਲ ਲਈ ਦਾਅਵੇਦਾਰੀ ਹੋਈ ਮਜ਼ਬੂਤ

(ਏਜੰਸੀ) ਆਬੂਧਾਬੀ। ਟੀ-20 ਵਿਸ਼ਵ ਕੱਪ ’ਚ ਇੰਗਲੈਂਡ ਨੇ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ’ਚ 9 ਵਿਕਟਾਂ ’ਤੇ 124 ਦੌੜਾਂ ਬਣਾਈਆਂ। ਬੰਗਲਾਦੇਸ਼ ਦੇ ਬੱਲੇਬਾਜ਼ੀ ਕਾਫ਼ੀ ਖਰਾਬ ਰਹੀ ਤੇ ਮੁਸਫਿਕੁਰ ਰਹੀਮ (29) ਨੂੰ ਛੱਡ ਕੇ ਬਾਕੀ ਕੋਈ ਬੱਲੇਬਾਜ਼ੀ ਕੁਝ ਖਾਸ ਨਹੀਂ ਕਰ ਸਕਿਆ। ਬੰਗਲਾਦੇਸ਼ ਨੇ ਤੀਜੇ ਓਵਰ ’ਚ ਮੋਈਨ ਅਲੀ ਦੀਆਂ ’ਤੇ ਗੇਂਦਾਂ ਦੋ ਵਿਕਟਾਂ ਗੁਆ ਦਿੱਤੀਆਂ। ਇਸ ਤੋਂ ਬਾਅਦ ਬੰਗਲਾਦੇਸ਼ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ।

ਲਗਾਤਾਰ ਵਿਕਟਾਂ ਡਿੱਗਦੀਆਂ ਰਹੀਆਂ ਬੰਗਲਾਦੇਸ਼ ਦੇ ਬੱਲੇਬਾਜ਼ ਲਿਟਨ ਦਾਸ 9, ਮੁਹੰਮਦ ਨਈਮ 5, ਸਾਕਿਬ ਅਲ ਹਸਨ 4, ਮੁਸਫਿਕੁਰ ਰਹੀਮ 29 ਤੇ ਮੁਹੰਮਦਦੁੱਲਾ ਨੇ 19 ਦੌੜਾਂ ਬਣਾਈਆਂ ਜਵਾਬ ’ਚ 125 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਇੰਗਲੈਂਡ ਦੀ ਟੀਮ ਨੇ ਸ਼ਾਨਦਾਰ ਖੇਡ ਵਿਖਾਈ। ਉਸ ਦੇ ਓਪਨਰ ਬੱਲੇਬਾਜ਼ ਜੋਸ ਬਟਲਰ ਤੇ ਜੇਸਨ ਰਾਏ ਨੇ ਪਹਿਲੀ ਵਿਕਟ ਲਈ 39 ਦੌੜਾਂ ਦੀ ਸਾਂਝੀਦਾਰੀ ਕਰਕੇ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿਵਾਈ। ਓਪਨਰ ਬੱਲੇਬਾਜ਼ ਬਟਲਰ 18 ਦੌੜਾਂ ਬਣਾ ਕੇ ਆਊਟ ਹੋਏ ਇਸ ਤੋਂ ਬਾਅਦ ਜੇਸਨ ਰਾਏ ਤੇ ਡੇਵਿਡ ਮਲਾਨ ਨੇ ਧਮਾਕੇਦਾਰ ਬੱਲੇਬਾਜ਼ੀ ਕਰਦਿਆਂ 48 ਗੇਂਦਾਂ ’ਚ 73 ਦੌੜਾਂ ਜੋੜ ਕੇ ਮੈਚ ਇੱਕਤਰਫ਼ਾ ਕਰ ਦਿੱਤਾ। ਜੇਸਨ ਰਾਏ ਦੀ 38 ਗੇਂਦਾਂ ’ਚ 61 ਦੌੜਾਂ ਦੀ ਵਿਸਫੋਟਕ ਪਾਰੀ ਸਦਕਾ ਇੰਗਲੈਂਡ ਨੇ 14.1 ਓਵਰ ’ਚ ਸਿਰਫ਼ 2 ਵਿਕਟਾਂ ਗੁਆ ਕੇ ਜਿੱਤ ਹਾਸਲ ਕੀਤੀ। ਇਸ ਜਿੱਤ ਨਾਲ ਇੰਗਲੈਂਡ ਦੀਆਂ ਸੈਮੀਫਾਈਨਲ ’ਚ ਪੁੱਜਣ ਦੀਆਂ ਉਮੀਦਾਂ ਮਜ਼ਬੂਤ ਹੋ ਗਈਆਂ ਹਨ ਇੰਗਲੈਂਡ ਆਪਣੇ ਲਗਾਦਾਰ ਦੋ ਮੈਚ ਜਿੱਤ ਚੁੱਕਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ