ਟੀ-20 ਵਿਸ਼ਵ ਕੱਪ : ਸਾਊਥ ਅਫਰੀਕਾ ਨੇ ਬੰਗਲਾਦੇਸ਼ ਨੂੰ 6 ਵਿਕਟਾਂ ਨਾਲ ਹਰਾਇਆ

0
138

ਸਾਊਥ ਅਫ਼ਰੀਕਾ ਨੇ ਲਾਈ ਜਿੱਤ ਦੀ ਹੈਟਿ੍ਰਕ, ਸੈਮੀਫਾਈਨਲ ਦੀ ਰੇਸ ’ਚ ਬਰਕਰਾਰ

(ਸੱਚ ਕਹੂੰ ਨਿਊਜ਼) ਆਬੂਧਾਬੀ। ਟੀ-20 ਵਿਸ਼ਵ ਕੱਪ ਦੇ 30ਵੇਂ ਮੁਕਾਬਲੇ ’ਚ ਸਾਊਥ ਅਫ਼ਰੀਕਾ ਨੇ ਬੰਗਲਾਦੇਸ਼ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਬੰਗਲਾਦੇਸ਼ ਦੇ ਬੱਲੇਬਾਜ਼ਾਂ ਨੇ ਕਾਫ਼ੀ ਨਿਰਾਸ਼ ਕੀਤਾ। ਬੰਗਲਾਦੇਸ਼ ਦੀ ਟੀਮ 18.2 ਓਵਰਾਂ ’ਚ ਸਿਰਫ਼ 84 ਦੌੜਾਂ ’ਤੇ ਢੇਰ ਹੋ ਗਈ ਬੰਗਲਾਦੇਸ਼ ਵੱਲੋਂ ਮੇਹਦੀ ਹਸਨ ਨੇ ਸਭ ਤੋਂ ਵੱਧ 27 ਦੌੜਾਂ ਬਣਾਈਆਂ ਜਵਾਬ ’ਚ ਛੋਟੇ ਜਿਹੇ ਟੀਚੇ ਦਾ ਪਿੱਛਾ ਕਰਨ ਉੱਤਰੀ ਸਾਊਥ ਅਫ਼ਰੀਕਾ ਦੀ ਟੀਮ ਨੇ 13.3 ਓਵਰਾਂ ’ਚ 4 ਵਿਕਟਾਂ ਗੁਆ 85 ਦੌੜਾਂ ਦਾ ਟੀਚਾ ਹਾਸਲ ਕਰ ਲਿਆ।

ਹਾਲਾਂਕਿ ਅਫ਼ਰੀਕਾ ਦੀ ਸ਼ੁਰੂਆਤ ਖਰਾਬ ਰਹੀ ਤੇ ਪਹਿਲੇ ਓਵਰ ’ਚ ਰੀਜ਼ਾ ਹੇਂਡਿ੍ਰਕਸ 4 ਦੌੜਾਂ ਬਣਾ ਕੇ ਆਊਟ ਹੋ ਗਏ ਇਸ ਤੋਂ ਕਵਿੰਟਨ ਡਿਕਾਕ ਵੀ 16 ਦੌੜਾਂ ਬਣਾ ਕੇ ਚਲਦੇ ਬਣੇ ਇਸ ਤੋਂ ਏਡੇਨ ਮਾਰਕਰ ਨੂੰ 0 ’ਤੇ ਆਊਟ ਕਰਕੇ ਸਾਊਥ ਅਫਰੀਕਾ ਨੂੰ ਵੱਡਾ ਝਟਕਾ ਦਿੱਤਾ। ਤਿੰਨ ਖਿਡਾਰੀ ਆਊਟ ਹੋਣ ਤੋਂ ਬਾਅਦ ਟੀਮ ਮੁਸ਼ਕਲ ’ਚ ਨਜ਼ਰ ਆ ਰਹੀ ਸੀ। ਤੇਂਬਾ ਬਾਉਮਾ ਤੇ ਰੈਸੀ ਵੈਨ ਡੇਰ ਡੂਸਨ ਨੇ ਪਾਰੀ ਨੂੰ ਸੰਭਾਲਿਆ। ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੇ 43 ਗੇਂਦਾਂ ’ਤੇ 47 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ ਕਪਤਾਨ ਤੇਂਬਾ ਬਾਉਮਾ ਨੇ 28 ਗੇਂਦਾਂ ’ਤੇ ਨਾਬਾਦ 31 ਦੌੜਾਂ ਬਣਾਈਆਂ ਸਾਊਥ ਅਰਫ਼ੀਕਾ ਨੇ ਇਸ ਤਰ੍ਹਾਂ 13.3 ਓਵਰਾਂ ’ਚ ਜਿੱਤ ਦਰਜ ਕਰ ਲਈ। ਟੂਰਨਾਮੈਂਟ ’ਚ ਅਫ਼ਰੀਕਾ ਦੀ ਲਗਾਤਾਰ ਇਹ ਤੀਜੀ ਜਿੱਤ ਹੈ ਜਿੱਤ ਦੇ ਹੈਟਿ੍ਰਕ ਨਾਲ ਹੀ ਸਾਊਥ ਅਰਫ਼ੀਕਾ ਹਾਲੇ ਸੈਮੀਫਾਈਨਲ ਦੀ ਦੌੜ ’ਚ ਬਰਕਰਾਰ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ