Breaking News

ਯੂਥ ਓਲੰਪਿਕ ਖੇਡਾਂ ‘ਚ ਤਬਾਬੀ ਨੇ ਰਚਿਆ ਇਤਿਹਾਸ

ਪਹਿਲੇ ਦਿਨ ਭਾਰਤ ਨੂੰ ਦੋ ਤਮਗੇ

ਮਾਨੇ ਨੇ ਨਿਸ਼ਾਨੇਬਾਜ਼ੀ ‘ਚ ਫੁੰਡਿਆ ਚਾਂਦੀ ਤਮਗਾ

ਸੀਨੀਅਰ ਅਤੇ ਜੂਨੀਅਰ ਵਰਗ ‘ਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਜੁਡੋਕਾ ਬਣੀ ਤਬਾਬੀ

ਬਿਊਨਸ ਆਇਰਸ, 8 ਅਕਤੂਬਰ

ਭਾਰਤ ਦੀ ਤਬਾਬਰੀ ਦੇਵੀ ਥਾਂਗਜਾਮ ਨੇ ਸੋਮਵਾਰ ਨੂੰ ਇਤਿਹਾਸ ਰਚਦਿਆਂ ਅਰਜਨਟੀਨਾ ਦੇ ਬਿਊਨਸ ਆਇਰਸ ‘ਚ ਸ਼ੁਰੂ ਹੋਈਆਂ 2018 ਸਮਰ ਯੂਥ ਓਲੰਪਿਕ ਖੇਡਾਂ ਦੇ ਪਹਿਲੇ ਦਿਨ ਜੂਡੋ ‘ਚ ਚਾਂਦੀ ਤਮਗਾ ਆਪਣੇ ਨਾਂਅ ਕਰ ਲਿਆ ਓਲੰਪਿਕ ਪੱਧਰ ‘ਤੇ ਜੂਡੋ ‘ਚ ਇਹ ਭਾਰਤ ਦਾ ਪਹਿਲਾ ਤਮਗਾ ਹੈ ਮਣੀਪੁਰ ਦੀ ਏਸ਼ੀਆਈ ਕੈਡੇਟ ਚੈਂਪੀਅਨ ਤਬਾਬੀ ਨੂੰ ਫਾਈਨਲ ‘ਚ ਵੇਨੇਜ਼ੁਏਲਾ ਦੀ ਮਾਰੀਆ ਜਿਮਿਨੇਜ਼ ਨੇ 11-0 ਨਾਲ ਹਰਾਇਆ ਭਾਰਤ ਨੇ ਅਜੇ ਤੱਕ ਸੀਨੀਅਰ ਜਾਂ ਜੂਨੀਅਰ ਪੱਧਰ ‘ਤੇ ਜੂੜੋ ‘ਚ ਕਦੇ ਓਲੰਪਿਕ ਤਮਗਾ ਨਹੀਂ ਜਿੱਤਿਆ ਜੂਡੋਕਾ ਤਬਾਬੀ ਨੇ ਮਹਿਲਾਵਾਂ ਦੇ 44 ਕਿਗ੍ਰਾ ਭਾਰ ਵਰਗ ਦੇ ਸੈਮੀਫਾਈਨਲ ‘ਚ ਕ੍ਰੋਏਸ਼ੀਆ ਦੀ ਵਿਕਟੋਰੀਆ ਪੁਲਜਿਚ ਨੂੰ 10-0 ਨਾਲ ਹਰਾਇਆ ਸੀ ਇਸ ਚਾਂਦੀ ਤਮਗੇ ਨਾਲ ਇਹਨਾਂ ਯੂਥ ਓਲੰਪਿਕ ‘ਚ ਭਾਰਤ ਦੇ ਦੋ ਤਮਗੇ ਹੋ ਗਏ ਹਨ
ਇਸ ਤੋਂ ਪਹਿਲਾਂ ਭਾਰਤ ਦੇ ਸਾਹੂ ਤੁਸ਼ਾਰ ਮਾਨੇ ਨੇ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਈਵੇਂਟ ‘ਚ ਚਾਂਦੀ ਤਮਗਾ ਜਿੱਤਿਆ ਅਤੇ ਨਿਸ਼ਾਨੇਬਾਜ਼ੀ ‘ਚ ਭਾਰਤ ਦੇ ਪਹਿਲੇ ਯੂਥ ਓਲੰਪਿਕ ਤਮਗਾ ਜੇਤੂ ਬਣ ਗਏ ਉਹਨਾਂ 247.5 ਦਾ ਸਕੋਰ ਕੀਤਾ ਅਤੇ ਸੋਨ ਜੇਤੂ ਰੂਸੀ ਨਿਸ਼ਾਨੇਬਾਜ਼ ਗ੍ਰਿਗੋਰੀ ਸ਼ਾਮਕੋਵ (249.2) ਤੋਂ ਪਿੱਛੇ ਰਹੇ ਇਸ ਤੋਂ ਬਾਅਦ ਤਬਾਬੀ ਨੇ ਚਾਂਦੀ ਤਮਗਾ ਜਿੱਤ ਕੇ ਭਾਰਤ ਦੇ ਤਮਗਿਆਂ ਦੀ ਗਿਣਤੀ ‘ਚ ਇਜ਼ਾਫ਼ਾ ਕੀਤਾ
ਜ਼ਿਕਰਯੋਗ ਹੈ ਕਿ ਭਾਰਤ ਵੱਲੋਂ 46 ਅਥਲੀਟ ਯੂਥ ਓਲੰਪਿਕ ਦੀਆਂ 13 ਖੇਡਾਂ ‘ਚ ਹਿੱਸਾ ਲੈ ਰਹੇ ਹਨ ਯੂਥ ਓਲੰਪਿਕ ਖੇਡਾਂ ‘ਚ ਇਹ ਭਾਰਤ ਦਾ ਸਭ ਤੋਂ ਵੱਡਾ ਦਲ ਹੈ ਭਾਰਤ ਨੇ 2014 ‘ਚ ਚੀਨ ਦੇ ਨਾਨਜਿੰੰਗ ‘ਚ ਦੋ ਤਮਗੇ (1 ਚਾਂਦੀ, 1 ਕਾਂਸੀ)ਜਿੱਤੇ ਸਨ

 

ਹਾਕੀ ਟੀਮਾਂ ਦੀ ਜੇਤੂ ਸ਼ੁਰੂਆਤ

ਭਾਰਤੀ ਅੰਡਰ18 ਪੁਰਸ਼ ਅਤੇ ਮਹਿਲਾ ਟੀਮਾਂ ਨੇ ਯੂਥ ਓਲੰਪਿਕ ਖੇਡਾਂ ਦੇ ਫਾਈਵ ਏ ਸਾਈਡ ਟੂਰਨਾਮੈਂਟ ‘ਚ ਜੇਤੂ ਸ਼ੁਰੂਆਤ ਕਰਦੇ ਹੋਏ ਆਪਣੇ ਆਪਣੇ ਮੈਚ ਜਿੱਤ ਲਏ ਭਾਰਤੀ ਪੁਰਸ਼ ਟੀਮ ਨੇ ਆਪਣੇ ਪਹਿਲੇ ਮੁਕਾਬਲੇ ‘ਚ ਬੰਗਲਾਦੇਸ਼ ਨੂੰ 10-0 ਨਾਲ ਹਰਾਇਆ ਜਦੋਂਕਿ ਭਾਰਤੀ ਮਹਿਲਾਵਾਂ ਨੇ ਆਸਟਰੀਆ ਨੂੰ 4-2 ਨਾਲ ਹਰਾਇਆ ਪੁਰਸ਼ਾਂ ਦਾ ਅਗਲਾ ਮੁਕਾਬਲਾ ਆਸਟਰੀਆ ਨਾਲ ਹੋਵੇਗਾ ਜਦੋਂਕਿ ਮਹਿਲਾ ਵਰਗ ‘ਚ ਭਾਰਤ ਦਾ ਮੁਕਾਬਲਾ ਉਰੁਗਵੇ ਨਾਲ ਹੋਵੇਗਾ

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


ਪ੍ਰਸਿੱਧ ਖਬਰਾਂ

To Top