Breaking News

ਪਾਣੀ ਨੂੰ ਤਰਸੇ ਪਿੰਡ ਨਾਈਵਾਲਾ ਦੇ ਲੋਕ ਪਰਿਵਾਰਾਂ ਸਮੇਤ ਟੈਂਕੀ ‘ਤੇ ਚੜ੍ਹੇ

Families, Village, Niwala, Water

ਪੰਜਾਬ ਸਰਕਾਰ ਤੇ ਜਲ ਸਪਲਾਈ ਵਿਭਾਗ ਖਿਲਾਫ਼ ਕੀਤੀ ਨਾਅਰੇਬਾਜ਼ੀ

ਬਰਨਾਲਾ, ਜਸਵੀਰ ਸਿੰਘ

ਬਰਨਾਲਾ ਨੇੜਲੇ ਪਿੰਡ ਨਾਈਵਾਲਾ ਦੇ ਦਲਿਤ ਵਰਗ ਨਾਲ ਸਬੰਧਿਤ ਲੋਕਾਂ ਨੇ ਵਾਟਰ ਵਰਕਸ ਤੋਂ ਪੀਣ ਵਾਲਾ ਪਾਣੀ ਨਾ ਮਿਲਣ ਦੇ ਰੋਸ ਵਜੋਂ ਵਾਟਰ ਵਰਕਸ ਦੀ ਟੈਂਕੀ ‘ਤੇ ਚੜ੍ਹ ਕੇ ਪੰਜਾਬ ਸਰਕਾਰ ਤੇ ਸਬੰਧਿਤ ਵਿਭਾਗ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਮੰਗ ਪੂਰੀ ਹੋਣ ਤਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ।

ਪ੍ਰਾਪਤ ਜਾਣਕਾਰੀ ਅਨੁਸਾਰ ਉਸ ਵੇਲੇ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਜਦੋਂ ਪਿੰਡ ਨਾਈਵਾਲਾ ਦੇ 60-70 ਨੌਜਵਾਨ, ਮਰਦ- ਔਰਤਾਂ ਵਾਟਰ ਵਰਕਸ ਦੀ ਟੈਂਕੀ ਉੱਪਰ ਚੜ੍ਹਕੇ ਪੰਜਾਬ ਸਰਕਾਰ ਤੇ ਜਲ ਸਪਲਾਈ ਵਿਭਾਗ ਖਿਲਾਫ਼ ਨਾਅਰੇਬਾਜ਼ੀ ਕਰਨ ਲੱਗ ਪਏ ਦੇਖਦੇ ਹੀ ਦੇਖਦੇ ਵੱਡੀ ਗਿਣਤੀ ਪੁਲਿਸ ਪਿੰਡ ਨਾਈਵਾਲਾ ਪੁੱਜ ਗਈ ਸੰਘਰਸ਼ ਕਰ ਰਹੇ ਸੁਖਪਾਲ ਸਿੰਘ, ਗੁਰਦੀਪ ਸਿੰਘ, ਕਮਲ, ਜਗਸੀਰ ਸਿੰਘ, ਨਿਰਮਲ ਸਿੰਘ, ਵਰਿੰਦਰ ਸਿੰਘ, ਮਹਿੰਦਰ ਕੌਰ, ਕਰਨੈਲ ਕੌਰ, ਰਣਜੀਤ ਕੌਰ, ਲਵਪ੍ਰੀਤ ਕੌਰ ਤੇ ਭੋਲਾਂ ਕੌਰ ਆਦਿ ਨੇ ਦੱਸਿਆ ਕਿ ਪਿੰਡ ਦੇ ਵਾਟਰ ਵਰਕਸ ਦਾ ਬੋਰ ਜਿਆਦਾ ਪੁਰਾਣਾ ਹੋਣ ਸਦਕਾ ਬੇਕਾਰ ਹੋ ਚੁੱਕਾ ਹੈ, ਜਿਸ ‘ਚ ਪਾਈ ਜਾਂਦੀ ਮੋਟਰ ਵਾਰ-ਵਾਰ ਸੜ ਜਾਂਦੀ ਹੈ ਹੁਣ ਵੀ ਪਿਛਲੇ 10-15 ਦਿਨਾਂ ਤੋਂ ਮੋਟਰ ਸੜ ਜਾਣ ਕਾਰਨ ਉਹ ਪੀਣ ਵਾਲੇ ਪਾਣੀ ਦੀ ਬੂੰਦ ਤਕ ਨੂੰ ਤਰਸ ਰਹੇ ਹਨ ਦੱਸਿਆ ਕਿ ਘਰਾਂ ਨੇੜੇ ਖੇਤਾਂ ਵਿਚਲੀਆਂ ਮੋਟਰਾਂ ਤੋਂ ਪਾਣੀ ਭਰਨ ਸਮੇਂ ਮੋਟਰ ਮਾਲਕ ਉਹਨਾਂ ਨੂੰ ਬੁਰਾ-ਭਲਾ ਬੋਲਦੇ ਹਨ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਿਭਾਗ ਵੀ ਖਪਤਕਾਰਾਂ ਪਾਸੋਂ ਹੀ ਫੰਡ ਇਕੱਤਰ ਕਰਕੇ ਸਮੱਸਿਆ ਦਾ ਹੱਲ ਕਰਨਾ ਚਾਹੁੰਦੀ ਹੈ ਜੋ ਕਿ ਮਿਹਨਤ-ਮਜ਼ਦੂਰੀ ਕਰਕੇ ਆਪਣਾ ਪੇਟ ਭਰਨ ਵਾਲੇ ਮਜ਼ਦੂਰਾਂ ਨਾਲ ਸਰਾਸਰ ਧੱਕਾ ਹੈ ਉਨ੍ਹਾਂ ਕਿਹਾ ਕਿ ਉਕਤ ਮਾਮਲਾ ਕਈ ਵਾਰ ਡੀਸੀ ਬਰਨਾਲਾ ਦੇ ਧਿਆਨ ‘ਚ ਲਿਆਂਦਾ ਹੈ, ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ ਉਹਨਾਂ ਮੰਗ ਕੀਤੀ ਕਿ ਜਿੰਨਾ ਸਮਾਂ ਉਹਨਾਂ ਦੀ ਮੰਗ ਪੂਰੀ ਨਹੀਂ ਹੁੰਦੀ ਉਹ ਸੰਘਰਸ਼ ਜਾਰੀ ਰੱਖਣਗੇ ਇਸ ਮੌਕੇ ਧਰਨੇ ਵਿਚ ਵੱਡੀ ਗਿਣਤੀ ਦਲਿੱਤ ਲੋਕ ਆਪਣੇ ਪਰਿਵਾਰਾਂ ਸਮੇਤ ਡਟੇ ਹੋਏ ਸਨਸਮੱਸਿਆ ਦੇ ਹੱਲ ਲਈ ਥਾਣਾ ਸਦਰ ਬਰਨਾਲਾ ਦੇ ਐੱਸ ਐਚ ਓ ਬਲਜੀਤ ਸਿੰਘ ਢਿੱਲੋਂ ਵੱਲੋਂ ਜ਼ਿੰਮੇਵਾਰੀ ਲੈਣ ‘ਤੇ ਧਰਨਾਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ।

ਸਭ ਦੇ ਸਹਿਯੋਗ ਸਦਕਾ ਕਰਵਾਇਆ ਜਾਵੇਗਾ ਬੋਰ : ਢਿੱਲੋਂ

ਸੁਰੱਖਿਆ ਦੇ ਮੱਦੇਨਜ਼ਰ ਮੌਕੇ ‘ਤੇ ਪੁੱਜੇ ਥਾਣਾ ਸਦਰ ਬਰਨਾਲਾ ਦੇ ਐੱਸਐੱਚਓ ਬਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਉਕਤ ਸਮੱਸਿਆ ਨੂੰ ਪਿੰਡ ਦੇ ਲੋਕ, ਪੰਚਾਇਤ, ਵਿਭਾਗ ਨੇ ਸਹਿਮਤ ਹੁੰਦਿਆਂ ਸਾਂਝੇ ਸਹਿਯੋਗ ਸਦਕਾ ਬੋਰ ਕਰਵਾ ਕੇ ਹੱਲ ਕਰਨ ਦਾ ਫੈਸਲਾ ਲਿਆ ਹੈ ਜਿਸ ਦੇ ਲਈ ਉਕਤ ਤੋਂ ਇਲਾਵਾ ਉਹ ਖੁਦ ਵੀ ਸਮੱਸਿਆ ਦੇ ਹੱਲ ਲਈ ਆਰਥਿਕ ਤੌਰ ‘ਤੇ ਮੱਦਦ ਕਰਨਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top