ਦੇਸ਼

ਦਿੱਲੀ-ਮੁੰਬਈ ਟ੍ਰਾਇਲ : ਡੇਢ ਘੰਟਾ ਲੇਟ ਮੁੰਬਈ ਪੁੱਜੀ ਟੈਲਗੋ ਟ੍ਰੇਨ

ਨਵੀਂ ਦਿੱਲੀ। ਦਿੱਲੀ ਤੋਂ ਮੁੰਬਈ ਦਰਮਿਆਨ ਟ੍ਰਾਇਲ ‘ਤੇ ਨਿਕਲੀ ਸੈਮੀ ਹਾਈ ਸਪੀਡ ਟੈਲਗੋ ਟ੍ਰੇਨ ਮੀਂਹ ਕਾਰਨ ਲੇਟ ਹੋ ਗਈ। ਤੈਅ ਸਮੇਂ ਮੁਤਾਬਕ ਪਹਿਲਾਂ ਇਸ ਨੂੰ ਮੰਗਲਵਾਰ ਸਵੇਰੇ 10 ਵਜੇ ਮੁੰਬਈ ਪੁੱਜਣਾ ਸੀ ਪਰ ਰਾਹ ‘ਚ ਮੀਂਹ ਕਾਰਨ ਗੁਜਰਾਤ ਦੇ ਵਾਪੀ ਕੋਲ ਇਸ ਦੀ ਰਫ਼ਤਾਰ ਘਟਾਉਣੀ ਪਈ ਇਸ ਕਾਰਨ ਲਗਭਗ ਡੇਢ ਘੰਟਾ ਦੇਰੀ ਨਾਲ ਪੁੱਜੀ। ਸਪੇਨ ਦੀ ਕੰਪਨੀ ਟੈਲਗੋ ਦੇ ਡੱਬਿਆਂ ਵਾਲੀ ਇਸ ਰੇਲ ਗੱਡੀ ਦਾ ਦਿੱਲੀ ਮੁੰਬਈ ਦਰਮਿਆਨ ਟ੍ਰਾਇਲ ਸੋਮਵਾਰ ਸ਼ਾਮ ਤੋਂ ਸ਼ੁਰੂ ਹੋ ਗਿਆ ਹੈ। ਸ਼ਾਮ 7 ਵੱਜ ਕੇ 55 ਮਿੰਟ ‘ਤੇ ਰੇਲ ਗੱਡੀ ਨਵੀਂ ਦਿੱਲੀ ਤੋਂ ਮੁੰਬਈ ਸੈਂਟ੍ਰਲ ਦਰਮਿਆਨ ਰਵਾਨਾ ਹੋਈ। ਟੈਲਗੋ ਟ੍ਰੇਨ ਦਾ ਇਹ ਤੀਜਾ ਅਤੇ ਆਖ਼ਰੀ ਟ੍ਰਾਇਲ ਹੈ। ਇਸ ਰੂਟ ‘ਤੇ ਂਿਸ ਦੀ ਰਫ਼ਤਾਰ ਵੱਧ ਤੋਂ ਵੱਧ 130 ਕਿਲੋਮੀਟਰ ਪ੍ਰਤੀ ਘੰਟਾ ਰੱਖੀ ਗਈ ਹੈ।

ਪ੍ਰਸਿੱਧ ਖਬਰਾਂ

To Top