ਟਾਟਾਨਗਰ/ਅਮ੍ਰਿੰਤਸਰ ਰੇਲ 3 ਜਨਵਰੀ ਤੋਂ ਮੁੜ ਦੌੜੇਗੀ ਪਟੜੀ ’ਤੇ

ਧੁੰਦ ਕਾਰਨ 28 ਫਰਵਰੀ ਤੱਕ ਕੀਤੀ ਸੀ ਰੱਦ

(ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਰੇਲ ਨੇ ਧੁੰਦ ਕਾਰਨ ਬੰਦ ਕੀਤੀ ਟਾਟਾਨਗਰ-ਅੰਮ੍ਰਿਤਸਰ ਜਲਿਆਵਾਲਾ ਬਾਗ ਐਕਸਪ੍ਰੈਸ ਰੇਲ ਹੁਣ 3 ਜਨਵਰੀ ਤੋਂ ਮੁੜ ਪਟੜੀ ’ਤੇ ਦੌੜਦੀ ਨਜ਼ਰ ਆਵੇਗੀ। ਰੇਲਵੇ ਨੇ ਨੇ ਸੰਘਣੀ ਧੁੰਦ ਪੈਣ ਕਾਰਨ ਇਸ ਨੂੰ 28 ਫਰਵਰੀ ਤੱਕ ਰੱਦ ਕਰ ਦਿੱਤਾ ਸੀ, ਜਿਸ ਕਾਰਨ ਮੁਸਾਫਰਾਂ ਨੂੰ ਕਾਫੀ ਮੁਸ਼ਕਲ ਹੋ ਰਹੀ ਸੀ। ਜਿਸ ਨੂੰ ਵੇਖਦਿਆਂ ਇਹ ਰੇਲ ਸੇਵਾ ਮੁੜ ਸ਼ੁਰੂ ਕੀਤੀ ਜਾ ਰਹੀ ਹੈ। ਰੇਲ ਸੇਵਾ ਬੰਦ ਹੋ ਜਾਣ ਕਾਰਨ ਝਾਰਖੰਡ ਐਸਪੀਜੀਸੀ ਮੈਂਬਰਾਂ ਨੇ ਵੀ ਇਸ ਦਾ ਵਿਰੋਧ ਕੀਤਾ ਸੀ। ਹੁਣ ਰੇਲ ਸੇਵਾ ਮੁੜ ਸ਼ੁਰੂ ਹੋਣ ’ਤੇ ਲੋਕਾਂ ’ਚ ਖੁਸ਼ੀ ਪਾਈ ਜਾ ਰਹੀ ਹੈ। ਜਿਕਰਯੋਗ ਹੈ ਕਿ ਟਾਟਾਨਗਰ-ਅੰਮ੍ਰਿਤਸਰ ਜਲਿਆਵਾਲਾ ਬਾਗੀ ਐਕਸਪ੍ਰੈਸ ਹਫਤੇ ’ਚ ਦੋ ਦਿਨ ਚੱਲਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ