ਸਕੂਲਾਂ ਵਿੱਚ 31 ਮਾਰਚ ਤੱਕ ਕੀਤੇ ਜਾਣਗੇ ਅਧਿਆਪਕ ਭਰਤੀ

0
vijay inder singla

 ਵਿਭਾਗ ਵੱਲੋਂ ਰੈਸ਼ਨੇਲਾਈਜ਼ੇਸ਼ਨ ਸਬੰਧੀ ਸਰਵੇ ਪੂਰਾ ਕਰ ਲਿਆ ਗਿਆ ਹੈ : vijay inder singla

ਸੰਗਰੂਰ (ਗੁਰਪ੍ਰੀਤ ਸਿੰਘ) 31 ਮਾਰਚ ਤੋਂ ਪਹਿਲਾਂ-ਪਹਿਲਾਂ ਸਰਕਾਰੀ ਸਕੂਲਾਂ ਵਿੱਚ ਖਾਲੀ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਭਰ ਦਿੱਤਾ ਜਾਵੇਗਾ ਇਹ ਐਲਾਨ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਸੰਗਰੂਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਉਹ ਸਾਬਕਾ ਮੰਤਰੀ ਜਸਵੀਰ ਸਿੰਘ ਨਮਿਤ ਭੋਗ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਪੁੱਜੇ ਹੋਏ ਸਨ
ਸਿੰਗਲਾ ਨੇ ਕਿਹਾ ਕਿ ਵਿਭਾਗ ਵੱਲੋਂ ਰੈਸ਼ਨੇਲਾਈਜ਼ੇਸ਼ਨ ਸਬੰਧੀ ਸਰਵੇ ਪੂਰਾ ਕਰ ਲਿਆ ਗਿਆ ਹੈ ਜਿਸ ਦੀ ਰਿਪੋਰਟ 9 ਜਨਵਰੀ ਤੋਂ ਪਹਿਲਾਂ ਆ ਜਾਵੇਗੀ ਅਤੇ ਆਉਣ ਵਾਲੀ ਵਿਧਾਨ ਸਭਾ ਮੀਟਿੰਗ ਵਿੱਚ ਇਹ ਸਾਰਾ ਮਾਮਲਾ ਰੱਖਿਆ ਜਾਵੇਗਾ ਉਨ੍ਹਾਂ ਕਿਹਾ ਕਿ ਰਿਪੋਰਟ ਦੇ ਆਧਾਰ ‘ਤੇ ਸੂਬੇ ਦੇ ਪੰਜਵੀਂ, ਅੱਠਵੀਂ, ਦਸਵੀਂ ਤੇ ਬਾਰ੍ਹਵੀਂ ਤੱਕ ਦੇ ਸਕੂਲਾਂ ਵਿੱਚ ਜਿੰਨੀ ਅਧਿਆਪਕਾਂ ਦੀ ਕਮੀ ਹੋਈ ਉਸ ਨੂੰ 31 ਮਾਰਚ ਤੱਕ ਪੂਰਾ ਕਰ ਲਿਆ ਜਾਵੇਗਾ

 ਕੈਬਨਿਟ ਮੰਤਰੀ vijay inder singla ਨੇ ਕੀ-ਕੀ ਆਖਿਆ

  • ਕੈਪਟਨ ਅਮਰਿੰਦਰ ਸਿੰਘ ਖੁਦ ਇਸ ਮਾਮਲੇ ‘ਤੇ ਗੰਭੀਰਤਾ ਨਾਲ ਵਿਚਾਰ ਕਰ ਰਹੇ
  • ਪੂਰੀ ਆਸ ਹੈ ਕਿ 31 ਮਾਰਚ ਤੱਕ ਸਰਕਾਰੀ ਸਕੂਲਾਂ ਲਈ ਲੋੜੀਂਦੇ ਅਧਿਆਪਕ ਭਰਤੀ ਕਰ ਲਏ ਜਾਣਗੇ
  • ਮੈਰਿਟ ਦੇ ਆਧਾਰ ਤੇ ਹੀ ਅਧਿਆਪਕ ਭਰਤੀ ਕੀਤੇ ਜਾਣਗੇ
  • ਟੈੱਟ ਸਾਫ਼ਟਵੇਅਰ ਵਿੱਚ ਕੋਈ ਤਕਨੀਕੀ ਨੁਕਸ ਕਾਰਨ ਟੈਸਟ ਮੁਲਤਵੀ ਕੀਤਾ ਗਿਆ
  • ਤਕਨੀਕੀ ਖਰਾਬੀ ਕਾਰਨ ਕਈ ਉਮੀਦਵਾਰਾਂ ਦਾ ਸਥਾਨ ਕਾਫ਼ੀ ਦੂਰ ਦੁਰਾਡੇ ਹੋ ਗਿਆ
  • ਛੇਤੀ ਇਹ ਟੈਸਟ ਦੁਬਾਰਾ ਲਿਆ ਜਾਵੇਗਾ
  • ਸਾਡੀ ਕੋਸ਼ਿਸ਼ ਹੋਵੇਗੀ ਕਿ ਬਾਰਡਰ ਏਰੀਏ ਦੇ ਉਮੀਦਵਾਰਾਂ ਨੂੰ ਟੈਸਟ ਦੇਣ ਲਈ ਬਹੁਤੀ ਦੂਰੀ ਤੈਅ ਨਾ ਕਰਨੀ ਪਵੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।