ਪੰਜਾਬ

ਸਨਮਾਨ ਹਾਸਲ ਕਰ ਛਲਕੇ ਫੌਜੀ ਦੀਆਂ ਅੱਖਾਂ ‘ਚੋਂ ਹੰਝੂ

Tears, Of, Respect

ਬਲਾਕ ਰਾਜਪੁਰਾ ਵੱਲੋਂ ਇੱਕ ਹੋਰ ਸ਼ੁਰੂਆਤ: ਫੌਜੀ ਨੂੰ ਕੀਤਾ ਸਨਮਾਨਿਤ

ਜਤਿੰਦਰ ਲੱਕੀ, ਰਾਜਪੁਰਾ

ਡੇਰਾ ਸੱਚਾ ਸੌਦਾ ਦੇ ਬਲਾਕ ਰਾਜਪੁਰਾ ਵੱਲੋਂ ਆਪਣੇ ਸਤਿਗੁਰੂ ਦੀ ਰਹਿਮਤ ਤੇ ਸਿੱਖਿਆ ‘ਤੇ ਚੱਲਦਿਆਂ ਦੇਸ਼ ਦੀ ਅਜ਼ਾਦੀ ਦੇ ਸਮੇਂ ਲੜਾਈ ਲੜਨ ਵਾਲੇ ਸੇਵਾਮੁਕਤ ਫੌਜੀ ਸਰਦਾਰ ਧਰਮ ਸਿੰਘ (ਪੰਜਾਬ ਰੈਜੀਮੈਂਟ) ਪਿੰਡ ਅਕਬਰਪੁਰ ਨੂੰ ਬਲਾਕ ਜਿੰਮੇਵਾਰ ਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਜਦੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਤਾਂ ਫੌਜੀ ਦੀਆਂ ਅੱਖਾਂ ‘ਚੋਂ ਹੰਝੂ ਛਲਕ ਪਏ। ਫੌਜੀ ਧਰਮ ਸਿੰਘ ਦਾ ਕਹਿਣਾ ਸੀ ਕਿ ਧੰਨ ਹੈ ਅਜਿਹਾ ਸਤਿਗੁਰੂ ਤੇ ਉਨ੍ਹਾਂ ਨੂੰ ਮੰਨਣ ਵਾਲੇ ਜੋ ਅੱਜ ਵੀ ਅਜ਼ਾਦੀ ਦੇ ਘੁਲਾਟੀਆਂ ਬਾਰੇ ਅਜਿਹੀ ਸੋਚ ਰੱਖਦੇ ਹਨ।

ਇਸ ਸਬੰਧੀ ਬਲਾਕ ਕਮੇਟੀ ਜਿੰਮੇਵਾਰ ਰਾਜੇਸ਼ ਇੰਸਾਂ ਨੇ ਦੱਸਿਆ ਕਿ ਸਾਡਾ ਫਰਜ ਹੈ ਸਤਿਗੁਰੂ ਦੀਆਂ ਸਿੱਖਿਆਵਾਂ ਦਾ ਪ੍ਰਚਾਰ, ਪ੍ਰਸਾਰ ਤੇ ਉਨ੍ਹਾਂ ਵੱਲੋਂ ਚਲਾਏ ਗਏ ਮਨੁੱਖਤਾ ਭਲਾਈ ਦੇ ਕਾਰਜ ਪੱਤਰਕਾਰ ਸਮਾਜ, ਅਧਿਕਾਰੀਗਣ ਤੇ ਦੇਸ਼ ਦੀ ਅਜ਼ਾਦੀ ਲਈ ਲੜਨ ਵਾਲੇ ਫੌਜੀਆਂ ਨੂੰ ਸਨਮਾਨਿਤ ਕਰਨਾ ਤਾਂ ਕਿ ਉਹ ਸੇਵਾਮੁਕਤ ਹੋਣ ਤੋਂ ਬਾਅਦ ਆਪਣੇ-ਆਪ ਨੂੰ ਸਮਾਜ ਵੱਲੋਂ ਵੱਖ ਨਾ ਸਮਝਣ।ਇਸ ਮੌਕੇ ਫੌਜੀ ਧਰਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇਸ਼ ਦੀ ਅਜ਼ਾਦੀ ਲਈ 3 ਲੜਾਈਆਂ ਲੜੀਆਂ। ਸੰਨ 1962 ਵਿੱਚ ਚੀਨ ਨਾਲ ਤੇ 1965, 1971 ਪਾਕਿਸਤਾਨ ਨਾਲ ਤੇ ਤਿੰਨਾਂ ਵਿੱਚ ਹੀ ਪੰਜਾਬ ਰੈਜੀਮੈਂਟ ਨੇ ਜਿੱਤ ਹਾਸਲ ਕੀਤੀ ਤੇ ਪੰਜਾਬ ਰੈਜੀਮੈਂਟ ਦੇ ਅਧਿਕਾਰੀਗਣ ਨੇ ਉਨ੍ਹਾਂ ਨੂੰ ਸੂਰਬੀਰ ਦੇ ਨਾਂਅ ਨਾਲ ਬੁਲਾਣਾ ਸ਼ੁਰੂ ਕਰ ਦਿੱਤਾ। ਇਸ ਮੌਕੇ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰ ਫੌਜੀ ਧਰਮ ਸਿੰਘ ਆਪਣੇ ਆਪ ‘ਤੇ ਫਖਰ ਮਹਿਸੂਸ ਕਰ ਰਹੇ ਸਨ ਇਸ ਮੌਕੇ ਮੰਗਲ ਇੰਸਾਂ, ਪੁਰਸ਼ੋਤਮ ਇੰਸਾਂ,  ਬਹਾਦੁਰ ਇੰਸਾਂ, ਅਵਤਾਰ ਇੰਸਾਂ  ਦੇ ਨਾਲ ਹੋਰ ਵੀ ਸੇਵਾਦਾਰ ਆਦਿ ਮੌਜੂਦ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top