ਸਬਜ਼ੀਆਂ ਨੂੰ ਕੋਹਰੇ ਤੋਂ ਬਚਾਉਣ ਦੀ ਤਕਨੀਕ

ਸਬਜ਼ੀਆਂ ਨੂੰ ਕੋਹਰੇ ਤੋਂ ਬਚਾਉਣ ਦੀ ਤਕਨੀਕ

ਸਬਜ਼ੀਆਂ ਦੀ ਕਾਸ਼ਤ ਰੁੱਤ ਅਤੇ ਮੌਸਮੀ ਹਾਲਾਤਾਂ ’ਤੇ ਨਿਰਭਰ ਕਰਦੀ ਹੈ ਸਬਜ਼ੀਆਂ ਦੀ ਮਾਤਰਾ ਤੇ ਮੰਡੀ ’ਚ ਆਉਣ ਦਾ ਸਮਾਂ ਇਸ ਦੀ ਕੀਮਤ ਤੈਅ ਕਰਦਾ ਹੈ ਮੰਡੀ ’ਚ ਸਿਰਫ਼ ਇੱਕ ਹਫਤਾ ਅਗੇਤੀਆਂ ਆਉਣ ਨਾਲ ਵੀ ਸਬਜ਼ੀਆਂ ਦੀ ਕਾਸ਼ਤ ਬਹੁਤ ਲਾਹੇਵੰਦ ਸਿੱਧ ਹੋ ਸਕਦੀ ਹੈ ਖੀਰਾ, ਬੈਂਗਣ ਤੇ ਸ਼ਿਮਲਾ ਮਿਰਚ ਸਬਜ਼ੀਆਂ ਦੀ ਸਫ਼ਲ ਕਾਸ਼ਤ ਲਈ ਕੋਹਰਾ ਮਾਰੂ ਸਾਬਿਤ ਹੁੰਦਾ ਹੈ ਸੁਰੰਗਾਂ ਵਿਚ ਖੇਤੀ ਕਰਨ ਨਾਲ ਅਸੀਂ ਇਨ੍ਹਾਂ ਫਸਲਾਂ ਦਾ ਕੋਰੇ ਤੋਂ ਬਚਾਅ ਕਰ ਸਕਦੇ ਹਾਂ ਇਹ ਤਕਨੀਕ ਸਸਤੀ ਤੇ ਛੋਟੇ ਕਿਸਾਨਾਂ ਲਈ ਬਹੁਤ ਲਾਹੇਵੰਦ ਹੈ, ਕਿਉਂਕਿ ਅਗੇਤੀ ਸਬਜ਼ੀ ਉਗਾਉਣ ਨਾਲ ਕਿਸਾਨ ਥੋੜ੍ਹੇ ਰਕਬੇ ’ਚੋਂ ਵੀ ਜ਼ਿਆਦਾ ਪੈਸੇ ਕਮਾ ਸਕਦੇ ਹਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਖੀਰੇ, ਬੈਂਗਣ ਤੇ ਸ਼ਿਮਲਾ ਮਿਰਚ ਦੀ ਅਗੇਤੀ ਪੈਦਾਵਾਰ ਲਈ ਇਸ ਤਕਨੀਕ ਦੀ ਸਿਫਾਰਸ਼ ਕੀਤੀ ਗਈ ਹੈੈ ਤੇ ਇਨ੍ਹਾਂ ਸਬਜ਼ੀਆਂ ਦੀ ਕਾਸ਼ਤ ਲਈ ਸਿਫ਼ਾਰਿਸ਼ਾਂ ਦਿੱਤੀਆਂ ਜਾ ਰਹੀਆਂ ਹਨ

ਖੀਰਾ: ਖੀਰਾ ਮੁੱਖ ਤੌਰ ’ਤੇ ਗਰਮ ਮੌਸਮ ਦੀ ਫ਼ਸਲ ਹੈ ਇਹ ਫ਼ਸਲ ਜ਼ਿਆਦਾ ਠੰਢ ਤੇ ਕੋਹਰੇ ਦਾ ਹਮਲਾ ਬਰਦਾਸ਼ਤ ਨਹੀਂ ਕਰ ਸਕਦੀ ਜ਼ਿਆਦਾ ਸਿੱਲ੍ਹਾ ਮੌਸਮ ਹੋਣ ਕਾਰਨ ਇਸ ਫ਼ਸਲ ’ਤੇ ਚਿੱਟੇ ਤੇ ਪੀਲੇ ਧੱਬਿਆਂ ਦੇ ਰੋਗ ਵਰਗੀਆਂ ਬਿਮਾਰੀਆਂ ਦਾ ਹਮਲਾ ਹੋਣ ਦਾ ਡਰ ਰਹਿੰਦਾ ਹੈ ਖੀਰੇ ਦੀ ਫ਼ਸਲ ਲਈ 26.4 ਡਿਗਰੀ ਸੈਂਟੀਗ੍ਰੇਡ ਦਾ ਤਾਪਮਾਨ ਬਹੁਤ ਢੁੱਕਵਾਂ ਹੈ ਜੇਕਰ 25 ਡਿਗਰੀ ਦਾ ਤਾਪਮਾਨ ਹੋਵੇ ਤਾਂ ਇਸ ਦਾ ਬੀਜ ਚੰਗੀ ਤਰ੍ਹਾਂ ਉੱਗਦਾ ਹੈ ਖੀਰੇ ਦੀ ਫ਼ਸਲ ਲਈ ਮੈਰਾ ਜ਼ਮੀਨ ਚੰਗੀ ਹੁੰਦੀ ਹੈ ਖੀਰਿਆਂ ਦੀ ਅਗੇਤੀ ਪੈਦਾਵਾਰ ਲੈਣ ਲਈ ਸੁਰੰਗਾਂ ’ਚ ਇਸ ਦੀ ਕਾਸ਼ਤ ਕੀਤੀ ਜਾ ਸਕਦੀ ਹੈ

ਇਸ ਢੰਗ ਨਾਲ ਅਸੀਂ ਇਸ ਫ਼ਸਲ ਨੂੰ ਦਸੰਬਰ ਤੋਂ ਫ਼ਰਵਰੀ ਤੱਕ ਠੰਢ ਤੇ ਕੋਹਰੇ ਤੋਂ ਬਚਾ ਸਕਦੇ ਹਾਂ ਅਜਿਹਾ ਕਰਨ ਲਈ ਢਾਈ-ਢਾਈ ਮੀਟਰ ਦੀਆਂ ਚੌੜੀਆਂ ਪਟੜੀਆਂ ਬਣਾ ਲਓ ਅਤੇ ਦਸੰਬਰ ਦੇ ਮਹੀਨੇ ਵਿਚ ਪਟੜੀਆਂ ਦੇ ਦੋਨੋਂ ਪਾਸੇ 45 ਸੈਂਟੀਮੀਟਰ ਦੇ ਫ਼ਾਸਲੇ ਉੱਪਰ ਬੀਜਾਂ ਨੂੰ ਬੀਜ ਦਿਉ ਬਿਜਾਈ ਕਰਨ ਤੋਂ ਪਹਿਲਾਂ ਦੋ ਮੀਟਰ ਲੰਬੇ ਸਰੀਏ ਦੇ ਅਰਧ ਗੋਲੇ ਬਣਾ ਲਓ ਤੇ ਇਨ੍ਹਾਂ ਨੂੰ ਦੋ-ਦੋ ਮੀਟਰ ਦੇ ਫ਼ਾਸਲੇ ’ਤੇ ਇਸ ਤਰ੍ਹਾਂ ਗੱਡ ਦਿਓ ਤਾਂ ਜੋ ਖਾਲ਼ੀ ਦੇ ਦੋਨੋਂ ਪਾਸੇ ਢੱਕੇ ਜਾਣ ਤੇ ਬੂਟੇ ਵਿਚ ਆ ਜਾਣ

ਇਸ ਤੋਂ ਬਾਅਦ ਅਰਧ ਗੋਲਿਆਂ ਉੱਪਰ 100 ਗੇਜ ਦੀਆਂ ਪਲਾਸਟਿਕ ਸ਼ੀਟਾਂ ਵਿਛਾ ਦਿਓ ਅਤੇ ਇਨ੍ਹਾਂ ਦੇ ਪਾਸਿਆਂ ਨੂੰ ਜ਼ਮੀਨ ’ਚ ਦਬਾ ਦਿਓ ਫ਼ਰਵਰੀ ਦੇ ਮਹੀਨੇ ’ਚ ਹਵਾ ਦਾ ਤਾਪਮਾਨ ਵਧ ਜਾਵੇ ਤਾਂ ਇਨ੍ਹਾਂ ਸ਼ੀਟਾਂ ਨੂੰ ਉਤਾਰ ਕੇ ਸੰਭਾਲ ਲਓ ਬੈਂਗਣ: ਬੈਂਗਣਾਂ ਨੂੰ ਵਧਣ-ਫੁੱਲਣ ਲਈ ਲੰਮੇ ਤੇ ਗਰਮ ਮੌਸਮ ਦੀ ਲੋੜ ਹੁੰਦੀ ਹੈ ਬਹੁਤਾ ਕੋਰਾ ਪੈਣ ਨਾਲ ਇਸ ਦੇ ਪੌਦੇ ਮਰ ਜਾਂਦੇ ਹਨ ਕੜਾਕੇ ਦੀ ਠੰਢ ਵੀ ਜੇ ਲਗਾਤਾਰ ਕਾਫੀ ਚਿਰ ਪੈਂਦੀ ਰਹੇ ਤਾਂ ਵੀ ਫ਼ਸਲ ਨੂੰ ਕਾਫੀ ਨੁਕਸਾਨ ਪਹੁੰਚਦਾ ਹੈ ਇਸ ਦੀ ਕਾਸ਼ਤ ਲਈ ਚੰਗੇ ਜਲ ਨਿਕਾਸ ਵਾਲੀ ਜ਼ਰਖੇਜ ਜ਼ਮੀਨ ਯੋਗ ਹੁੰਦੀ ਹੈ

ਇਸ ਦੇ ਪੌਦੇ ਸਖ਼ਤਜਾਨ ਹੁੰਦੇ ਹਨ ਤੇ ਕਈ ਤਰ੍ਹਾਂ ਦੀ ਜ਼ਮੀਨ ’ਚ ਹੋ ਸਕਦੇ ਹਨ ਪਰ ਰੇਤਲੀ ਮੈਰਾ ਜਾਂ ਚੀਕਨੀ ਮੈਰਾ ਜ਼ਮੀਨ ਇਸ ਲਈ ਸਭ ਤੋਂ ਢੁੱਕਵੀਂ ਹੈ ਜੇ ਜ਼ਮੀਨ ਕੁਦਰਤੀ ਤੌਰ ’ਤੇ ਉਪਜਾਊ ਨਾ ਹੋਵੇ ਤਾਂ ਉਸ ਵਿਚ ਰੂੜੀ ਤੇ ਰਸਾਇਣਕ ਖਾਦਾਂ ਪਾਉਣੀਆਂ ਚਾਹੀਦੀਆਂ ਹਨ ਬੈਂਗਣ ਦੀ ਅਗੇਤੀ ਤੇ ਜ਼ਿਆਦਾ ਪੈਦਾਵਾਰ ਲਈ ਸੁਰੰਗਾਂ ਵਿਚ ਖੇਤੀ ਕਰਨਾ ਬਹੁਤ ਲਾਹੇਵੰਦ ਹੈ ਬੈਂਗਣ ਦੀ ਪਨੀਰੀ ਨਵੰਬਰ ਦੇ ਪਹਿਲੇ ਹਫ਼ਤੇ ਵਿਚ ਕਤਾਰ ਤੋਂ ਕਤਾਰ ਦਾ ਫ਼ਾਸਲਾ 90 ਸੈਂਟੀਮੀਟਰ ਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 30 ਸੈਂਟੀਮੀਟਰ ਰੱਖ ਦੇ ਪੱਟੜੀਆਂ ਉੱਪਰ ਲਗਾ ਦਿਉ ਦਸੰਬਰ ਦੇ ਸ਼ੁਰੂ ਵਿਚ ਲੋਹੇ ਸਰੀਏ ਦੇ ਅਰਧ ਗੋਲੇ ਬਣਾ ਕੇ 2-2 ਮੀਟਰ ਦੀ ਵਿੱਥ ’ਤੇ ਲਗਾ ਦਿਉ ਤੇ ਉੱਪਰ ਲਿਫ਼ਾਫ਼ਾ ਪਾ ਦਿਓ ਜਦੋਂ ਫ਼ਰਵਰੀ ਮਹੀਨੇ ਹਵਾ ਦਾ ਤਾਪਮਾਨ ਵਧ ਜਾਵੇ ਤਾਂ ਇਨ੍ਹਾਂ ਨੂੰ ਉਤਾਰ ਦਿਓ

ਸ਼ਿਮਲਾ ਮਿਰਚ: ਸ਼ਿਮਲਾ ਮਿਰਚ ਲਈ ਢੁੱਕਵਾਂ ਵਾਤਾਵਰਨ ਬਹੁਤ ਜ਼ਰੂਰੀ ਹੈ ਚੰਗੀ ਮਿਆਰ ਦੇ ਫ਼ਲ ਪੈਦਾ ਕਰਨ ਲਈ 16-18 ਡਿਗਰੀ ਸੈਂਟੀਗ੍ਰੇਡ ਤਾਪਮਾਨ ਚਾਹੀਦਾ ਹੈ ਜਦੋਂ ਤਾਪਮਾਨ ਇਸ ਤੋਂ ਲੰਮੇ ਸਮੇਂ ਲਈ ਘਟ ਜਾਂਦਾ ਹੈ ਤਾਂ ਪੌਦੇ ਦਾ ਵਾਧਾ ਤੇ ਝਾੜ ਘਟ ਜਾਂਦਾ ਹੈ ਇਹ ਦਿਨ ਦਾ ਤਾਪਮਾਨ 30 ਡਿਗਰੀ ਸੈਂਟੀਗ੍ਰੇਡ ਤੋਂ ਉੁਪਰ ਤੇ ਰਾਤ ਦਾ ਤਾਪਮਾਨ 21-24 ਡਿਗਰੀ ਸੈਂਟੀਗ੍ਰੇਡ ਸਹਾਰ ਸਕਦੀ ਹੈ ਜ਼ਿਆਦਾ ਤਾਪਮਾਨ ਤੇ ਖੁਸ਼ਕ ਹਵਾਵਾਂ ਹਾਨੀਕਾਰਕ ਹੁੰਦੀਆਂ ਹਨ ਇਸ ਨਾਲ ਫੁੱਲ ਤੇ ਫ਼ਲ ਘੱਟ ਲੱਗਦੇ ਹਨ ਸ਼ਿਮਲਾ ਮਿਰਚ ਵਿਚ ਰੌਸ਼ਨੀ ਤੇ ਨਮੀ ਨੂੰ ਸਹਿਣ ਦੀ ਸਮਰੱਥਾ ਹੈ ਸ਼ਿਮਲਾ ਮਿਰਚ ਮੈਰਾ ਜਾਂ ਰੇਤਲੀ ਮੈਰਾ ਜ਼ਮੀਨ ਜਿਸ ਵਿਚ ਪਾਣੀ ਚੰਗਾ ਹੋਵੇ ਵਧੀਆ ਹੁੰਦਾ ਹੈ ਮਿੱਟੀ ਦੀ ਪੀ.ਐਚ. 5.5-6.8 ਹੋਣੀ ਚਾਹੀਦੀ ਹੈ

ਸ਼ਿਮਲਾ ਮਿਰਚ ਦੀ ਅਗੇਤੀ ਪੈਦਾਵਾਰ ਵੀ ਸੁਰੰਗਾਂ ’ਚ ਖੇਤੀ ਨਾਲ ਲਈ ਜਾ ਸਕਦੀ ਹੈ ਇਸ ਨਾਲ ਦਸੰਬਰ ਤੋਂ ਅੱਧ ਫ਼ਰਵਰੀ ਤੱਕ ਜਦੋਂ ਤਾਪਮਾਨ ਬਹੁਤ ਘਟ ਜਾਂਦਾ ਹੈ ਤੇ ਕੋਰੇ ਦੇ ਪੈਣ ਕਾਰਨ ਬੂਟਿਆਂ ਦਾ ਮਰਨ ਦਾ ਖਤਰਾ ਬਣਿਆ ਰਹਿੰਦਾ ਹੈ, ਬੂਟਿਆਂ ਨੂੰ ਬਚਾਇਆ ਜਾ ਸਕਦਾ ਹੈ ਸ਼ਿਮਲਾ ਮਿਰਚ ਦੀ ਪਨੀਰੀ ਅਕਤੂਬਰ ਦੇ ਪਹਿਲੇ ਪੰਦਰ੍ਹਵਾੜੇ ਵਿਚ ਬੀਜ ਦਿਉ ਇਸ ਸਮੇਂ ਚਿੱਟੀ ਮੱਖੀ ਦਾ ਹਮਲਾ ਵਧੇਰੇ ਹੁੰਦਾ ਹੈ, ਜੋ ਵਿਸ਼ਾਣੂੰ ਰੋਗ ਨੂੰ ਫੈਲਾਉਂਦੀ ਹੈ

ਇਸ ਲਈ ਨਰਸਰੀ ਵਿਚ ਉੱਗ ਰਹੀ ਪਨੀਰੀ ਨੂੰ ਨਾਈਲੋਨ ਨੈੱਟ ਨਾਲ ਢੱਕ ਦਿਓ ਜਦੋਂ ਬੂਟੇ 4-5 ਹਫ਼ਤੇ ਦੇ ਹੋ ਜਾਣ ਤਾਂ 130 ਸੈਂਟੀਮੀਟਰ ਚੌੜੀਆਂ ਪਟੜੀਆਂ ਬਣਾ ਲਓ ਤੇ ਪਟੜੀਆਂ ਦੇ ਦੋਹੇਂ ਪਾਸੇ 30-30 ਸੈਂਟੀਮੀਟਰ ਦੀ ਵਿੱਥ ’ਤੇ ਬੂਟੇ ਲਾ ਦਿਓ ਦਸੰਬਰ ਦੇ ਸ਼ੁਰੂ ਵਿਚ ਲੋਹੇ ਦੇ ਸਰੀਏ ਦੇ ਅਰਧ ਗੋਲੇ ਬਣਾ ਕੇ 2-2 ਮੀਟਰ ਦੀ ਵਿੱਥ ’ਤੇ ਲਾ ਦਿਓ ਤਾਂ ਜੋ ਖਾਲ਼ੀਆਂ ਦੇ ਦੋਹੇਂ ਪਾਸੇ ਬੂਟੇ ਇਨ੍ਹਾਂ ਅਰਧ ਗੋਲਿਆਂ ਦੇ ਵਿਚਕਾਰ ਆ ਜਾਣ ਇਨ੍ਹਾਂ ਗੋਲਿਆਂ ਉੱਪਰ 100 ਗੇਜ ਮੋਟੀ ਪਲਾਸਟਿਕ ਦੀ ਸ਼ੀਟ ਪਾ ਦਿਉ ਪਲਾਸਟਿਕ ਦੀਆਂ ਸ਼ੀਟਾਂ ਨੂੰ ਪਾਸਿਆਂ ਤੋਂ ਮਿੱਟੀ ਨਾਲ ਦਬਾ ਦਿਉ ਪਲਾਸਟਿਕ ਦੇ ਨਾਲ ਸੁਰੰਗਾਂ ਦਾ ਤਾਪਮਾਨ ਵਧ ਜਾਂਦਾ ਹੈ ਜਦੋਂ ਫ਼ਰਵਰੀ ਦੇ ਮਹੀਨੇ ਵਿਚ ਹਵਾ ਦਾ ਤਾਪਮਾਨ ਵਧ ਜਾਵੇ ਤਾਂ ਇਨ੍ਹਾਂ ਸ਼ੀਟਾਂ ਨੂੰ ਉਤਾਰ ਦਿਉ
ਧੰਨਵਾਦ ਸਹਿਤ, ਚੰਗੀ ਖੇਤੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ