ਤਿੰਨ ਤਲਾਕ ਸ਼ਰੀਅਤ ਦੇ ਖਿਲਾਫ : ਸਲਮਾ ਆਗਾ

ਏਜੰਸੀ ਲਖਨਊ,
ਮਸ਼ਹੂਰ ਅਦਾਕਾਰਾ ਸਲਮਾ ਆਗਾ ਨੇ ਤਿੰਨ ਤਲਾਕ ਨੂੰ ਸ਼ਰੀਅਤ ਦੇ ਖਿਲਾਫ਼ ਦੱਸਿਆ ਹੈ ਸ੍ਰੀਮਤੀ ਆਗਾ ਨੇ ਕਿਹਾ ਕਿ ਕੁਰਾਨ ‘ਚ ਤਿੰਨ ਤਲਾਕ ਦਾ ਕੋਈ ਜ਼ਿਕਰ ਨਹੀਂ ਹੈ ਇਹ ਇਸਲਾਮ ਦੇ ਖਿਲਾਫ਼ ਹੈ ਇਸ ਨਾਲ ਔਰਤਾਂ ਦਾ ਸੋਸ਼ਣ ਹੋ ਰਿਹਾ ਹੈ ਉਨ੍ਹਾਂ ਤਿੰਨ ਤਲਾਕ ਦੀ ਹਮਾਇਤ ਕਰਨ ਵਾਲੇ ਪੁਰਸ਼ਾਂ ਨੂੰ ਵੀ ਆੜੇ ਹੱਥੀਂ ਲਿਆ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਿੰਨ
ਤਲਾਕ ਦੇ ਰੁਖ ‘ਤੇ ਹਮਾਇਤ ਕਰਨ ‘ਤੇ ਵਧਾਈ ਦਿੱਤੀ ਤੇ ਦਾਅਵਾ ਕੀਤਾ ਕਿ ਇਸ ਨਾਲ ਪੀੜਤ ਔਰਤਾਂ ਦਾ ਪੱਖ ਰੱਖਣ ਦੀ ਵਜ੍ਹਾ ਨਾਲ ਮੋਦੀ ਮੁਸਲਿਮ ਔਰਤਾਂ ‘ਚ ਵੀ ਲੋਕਪ੍ਰਿਆ ਹੋ ਰਹੇ ਹਨ ਪ੍ਰਧਾਨ ਮੰਤਰੀ ਦੇ ਨੋਟਬੰਦੀ ਦੇ ਫੈਸਲੇ ਨੂੰ ਕਾਫ਼ੀ ਵੱਡਾ ਦੱਸਦਿਆਂ ਫਿਲਮ ਹੀਰੋਇਨ ਨੇ ਕਿਹਾ ਕਿ ਇਸ ਨਾਲ  ਦੇਸ਼ ਦੀ ਅਰਥਵਿਵਸਥਾ ਹੋਰ ਮਜ਼ਬੂਤ ਹੋਵੇਗੀ