ਪੰਜਾਬ

ਤਜਿੰਦਰ ਤੂਰ ਬਣਨਗੇ ਡੀਐੱਸਪੀ

Tejinder Toor, Become, DSP

3 ਅਕਤੂਬਰ ਨੂੰ ਮਿਲੇਗਾ ਇਨਾਮ,  ਏਸ਼ੀਅਨ ਅਤੇ ਕਾਮਨਵੈਲਥ ਖੇਡਾਂ ‘ਚ ਤਗਮਾ ਜੇਤੂ ਖਿਡਾਰੀਆਂ ਦਾ 3 ਨੂੰ ਕੀਤਾ ਜਾਵੇਗਾ ਸਨਮਾਨ

27 ਸਤੰਬਰ ਦੀ ਕੈਬਨਿਟ ਵਿੱਚ ਲੱਗੇਗੀ ਖੇਡ ਨੀਤੀ ਨੂੰ ਕੈਬਨਿਟ ਦੀ ਮੁਹਰ

ਚੰਡੀਗੜ੍ਹ, ਅਸ਼ਵਨੀ ਚਾਵਲਾ

ਏਸੀਅਨ ਖੇਡਾਂ ਵਿੱਚ ਸ਼ਾਟ ਪੁੱਟ ਵਿੱਚ ਦੇਸ਼ ਨੂੰ ਸੋਨੇ ਦਾ ਤਗਮਾ ਦਿਵਾਉਣ ਵਾਲੇ ਤਜਿੰਦਰ ਪਾਲ ਸਿੰਘ ਤੂਰ ਨੂੰ ਪੰਜਾਬ ਸਰਕਾਰ ਜਲਦ ਹੀ ਡੀ.ਐੱਸ.ਪੀ. ਬਣਾਉਣ ਜਾ ਰਹੀਂ ਹੈ। ਇਸ ਸਬੰਧੀ ਤਜਿੰਦਰ ਪਾਲ ਤੂਰ ਨੂੰ ਖ਼ੁਦ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਜਾਣਕਾਰੀ ਦਿੰਦੇ ਹੋਏ 3 ਅਕਤੂਬਰ ਨੂੰ ਚੰਡੀਗੜ੍ਹ ਲਈ ਸੱਦਾ ਵੀ ਦੇ ਦਿੱਤਾ ਹੈ। ਜਿਥੇ ਕਿ ਉਨ੍ਹਾਂ ਦਾ ਸਨਮਾਨ ਕਰਦੇ ਹੋਏ ਡੀ.ਐਸ.ਪੀ. ਬਣਾਉਣ ਦਾ ਐਲਾਨ ਵੀ ਕੀਤਾ ਜਾਵੇਗਾ। ਤਜਿੰਦਰ ਸਿੰਘ ਤੂਰ  ਦਾ ਸਿੱਖਿਆ ਡਿਗਰੀ ਸਬੰਧੀ ਵੀ ਕੋਈ ਵਿਵਾਦ ਵੀ ਨਹੀਂ ਹੈ, ਜਿਹੜਾ ਕਿ ਪਿਛਲੇ ਦੋ ਖਿਡਾਰੀਆਂ ਨੂੰ ਡੀ.ਐੱਸ.ਪੀ. ਲਗਾਉਣ ਤੋਂ ਬਾਅਦ ਵਿਵਾਦ ਸਾਹਮਣੇ ਆਇਆ ਸੀ।

ਪੰਜਾਬ ਸਰਕਾਰ 3 ਅਕਤੂਬਰ ਏਸ਼ੀਅਨ ਅਤੇ ਕਾਮਨਵੈਲਥ ਖੇਡਾਂ ਵਿੱਚ ਤਗਮਾ ਜੇਤੂਆਂ ਨੂੰ ਚੰਡੀਗੜ੍ਹ ਦੇ ਇੱਕ ਪ੍ਰਾਈਵੇਟ ਹੋਟਲ ਵਿਖੇ ਇਨਾਮ ਵੰਡਣ ਜਾ ਰਹੀਂ ਹੈ। ਇਸ ਸਬੰਧੀ ਪ੍ਰੋਗਰਾਮ ਫਾਈਨਲ ਕਰ ਦਿੱਤਾ ਗਿਆ ਹੈ। ਜਿਸ ਵਿੱਚ ਕਿਹੜੇ ਖਿਡਾਰੀ ਨੂੰ ਕਿੰਨਾਂ ਪੈਸਾ ਦਿੱਤਾ ਜਾਏਗਾ ਅਤੇ ਕਿਹੜੇ ਖਿਡਾਰੀ ਨੂੰ ਕਿਹੜੀ ਨੌਕਰੀ ਦਿੱਤੀ ਜਾਏਗੀ। ਇਸ ਸਬੰਧੀ ਅਜੇ ਕੁਝ ਵੀ ਫਾਈਨਲ ਨਹੀਂ ਹੋਇਆ ਹੈ।

ਇਸ ਸਬੰਧੀ ਖੇਡ ਨੀਤੀ ਤਿਆਰ ਕਰ ਲਈ ਗਈ ਹੈ, ਜਿਹਨੂੰ ਕਿ 27 ਦੀ ਕੈਬਨਿਟ ਮੀਟਿੰਗ ਵਿੱਚ ਹਰੀ ਝੰਡੀ ਮਿਲਣ ਤੋਂ ਬਾਅਦ ਐਲਾਨ ਕੀਤਾ ਜਾਏਗਾ ਕਿ ਕਿਹੜੇ ਖਿਡਾਰੀ ਨੂੰ ਨਗਦ ਇਨਾਮ ਅਤੇ ਨੌਕਰੀ ਵਿੱਚ ਕਿਹੜਾ ਰੈਂਕ ਮਿਲੇਗਾ।

ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਦੱਸਿਆ ਕਿ ਪੰਜਾਬ ਸਰਕਾਰ ਹੁਣ ਤੱਕ ਦੀ ਸਭ ਤੋਂ ਚੰਗੀ ਖੇਡ ਨੀਤੀ ਦੀ ਘੋਸ਼ਣਾ ਕਰਨ ਜਾ ਰਹੀਂ ਹੈ, ਜਿਹਨੂੰ ਕਿ ਆਖ਼ਰੀ ਰੂਪ ਦਿੱਤਾ ਜਾ ਰਿਹਾ ਹੈ ਅਤੇ 27 ਸਤੰਬਰ ਨੂੰ ਕੈਬਨਿਟ ਵਿੱਚ ਰੱਖ ਦਿੱਤਾ ਜਾਏਗਾ। ਉਨਾਂ ਦੱਸਿਆ ਕਿ ਹੁਣ ਤੋਂ ਬਾਅਦ ਪੰਜਾਬ ਦੇ ਕਿਸੇ ਵੀ ਖਿਡਾਰੀ ਨੂੰ ਸਰਕਾਰ ਦੇ ਪੱਖੋਂ ਕੋਈ ਵੀ ਸ਼ਿਕਾਇਤ ਨਹੀਂ ਰਹੇਗੀ, ਜਿਹੜੀ ਕਿ ਪਹਿਲਾਂ ਰਹਿੰਦੀ ਆਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

ਪ੍ਰਸਿੱਧ ਖਬਰਾਂ

To Top