ਅਲਾਪੁਝਾ ’ਚ ਭਾਜਪਾ ਤੇ ਐਸਡੀਪੀਆਈ ਆਗੂ ਦੇ ਕਤਲ ਨਾਲ ਤਣਾਅ, ਜ਼ਿਲ੍ਹੇ ’ਚ ਧਾਰਾ 144 ਲਾਗੂ

ਅਲਾਪੁਝਾ ’ਚ ਭਾਜਪਾ ਤੇ ਐਸਡੀਪੀਆਈ ਆਗੂ ਦੇ ਕਤਲ ਨਾਲ ਤਣਾਅ, ਜ਼ਿਲ੍ਹੇ ’ਚ ਧਾਰਾ 144 ਲਾਗੂ

(ਏਜੰਸੀ) ਤਿਰੂਵਨੰਤਪੁਰਮ। ਕੇਰਲ ਦੇ ਅਲਾਪੁਝਾ ਜ਼ਿਲ੍ਹੇ ’ਚ 12 ਘੰਟੇ ਦੇ ਅੰਦਰ ਦੋ ਆਗੂਆਂ ਦੇ ਕਤਲ ਦਾ ਮਾਮਲਾ ਸਾਹਮਣਾ ਆਇਆ ਹੈ। ਅਲਾਪੁਝਾ ’ਚ ਅੱਜ ਸਵੇਰੇ ਇੱਕ ਭਾਜਪਾ ਆਗੂ ਦਾ ਕਤਲ ਕਰ ਦਿੱਤਾ ਗਿਆ। ਜਿਲ੍ਹੇ ’ਚ ਧਾਰਾ 144 ਲਗਾਈ ਗਈ ਹੈ ਅਤੇ ਮੁੱਖ ਮੰਤਰੀ ਨੇ ਵੀ ਇਸ ਦੀ ਨਿੰਦਾ ਕੀਤੀ ਹੈ। ਇਸ ਤੋਂ ਪਹਿਲਾਂ ਸ਼ਨਿੱਚਰਵਾਰ ਰਾਤ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ (ਐਸਡੀਪੀਆਈ) ਦੇ ਆਗੂ ਦਾ ਕਤਲ ਕੀਤਾ ਗਿਆ ਸੀ। ਪੁਲਿਸ ਨੇ ਕਿਹਾ ਕਿ ਭਾਜਪਾ ਏਬੀਸੀ ਮੋਰਚਾ ਦੇ ਸਟੇਟ ਸੈਕਟਰੀ ਵਕੀਲ ਰਣਜੀਤ ਸ੍ਰੀ ਨਿਵਾਸ ਦੇ ਘਰ ’ਚ ਦਾਖਲ ਹੋ ਕੇ ਉਸ ਸਮੇਂ ਹਮਲਾ ਕੀਤਾ ਗਿਆ, ਜਦੋਂ ਉਹ ਮਾਰਨਿੰਗ ਵਾਕ ਦੇ ਲਈ ਤਿਆਰ ਹੋ ਰਹੇ ਸਨ। ਰਣਜੀਤ ਨੇ ਹਾਲ ਹੀ ’ਚ ਹੋਏ ਵਿਧਾਨ ਸਭਾ ਚੋਣਾਂ ’ਚ ਭਾਜਪਾ ਉਮੀਦਵਾਰ ਵਜੋਂ ਚੋਣ ਲੜੀ ਸੀ।

ਐਸਡੀਪੀਆਈ ਦੇ ਸਟੇਟ ਸਕੈਟਰੀ ਕੇ. ਐਸ. ਸ਼ਾਨ (38) ’ਤੇ ਸ਼ਨਿੱਚਰਵਾਰ ਰਾਤ ਕੁਝ ਲੋਕਾਂ ਨੇ ਹਮਲਾ ਕੀਤਾ। ਸ਼ਾਨ ਬਾਈਕ ਰਾਹੀਂ ਘਰ ਆ ਰਹੇ ਸਨ, ਉਸ ਦੌਰਾਨ ਇੱਕ ਕਾਰ ਨੇ ਉਨਾਂ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ’ਤੇ ਚਾਕੂ ਨਾਲ ਕਈ ਵਾਰ ਕੀਤੇ ਗਏ। ਜ਼ਖਮੀ ਅਵਸਥਾ ’ਚ ਉਨਾਂ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨਾਂ ਇਲਾਜ ਦੌਰਾਨ ਦਮ ਤੋੜ ਦਿੱਤਾ। ਉਨਾਂ ਦੇ ਪਰਿਵਾਰ ’ਚ ਪਤਨੀ ਤੇ ਦੋ ਬੱਚੇ ਹਨ।

ਜ਼ਿਲ੍ਹੇ ’ਚ ਧਾਰਾ 144 ਲਾਗੂ

ਜ਼ਿਲ੍ਹੇ ’ਚ ਧਾਰਾ 144 ਲਾਗੂ ਕੀਤੀ ਗਈ ਹੈ। ਆਵਾਜਾਈ ਦੌਰਾਨ ਚੈਕਿੰਗ ਵਧਾ ਦਿੱਤੀ ਗਈ ਹੈ। ਨਾਲ ਹੀ ਗੈਰ-ਜ਼ਰੂਰੀ ਤੌਰ ’ਤੇ ਇੱਕਠਾ ਹੋਣ ’ਤੇ ਪਾਬੰਦੀ ਲਾ ਦਿੱਤੀ ਗਈ ਹੈ।

ਦੋਸ਼ੀਆਂ ਖਿਲਾਫ ਸਖਤ ਕਾਰਵਾਈ ਹੋਵੇਗੀ : ਮੁੱਖ ਮੰਤਰੀ

ਸੂਬੇ ਦੇ ਮੁੱਖ ਮੰਤਰੀ ਪਿਨਰਈ ਵਿਜਯਨ ਨੇ ਇਸ ਘਟਨਾ ਦੀ ਸਖਤ ਨਿਖੇਧੀ ਕੀਤੀ। ਉਨਾਂ ਕਿਹਾ ਕਿ ਦੋਸ਼ੀਆਂ ਨੂੰ ਛੇਤੀ ਫੜ ਲਿਆ ਜਾਵੇਗਾ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ