ਪੰਜਾਬ

ਬੇਸਹਾਰਾ ਪਸ਼ੂਆ ਕਰਕੇ ਹੋਇਆ ਭਿਆਨਕ ਹਾਦਸਾ

Terrible Accident, Death

ਦੋ ਨੌਜਵਾਨਾਂ ਦੀ ਮੌਤ ਤੇ ਇਕ ਗੰਭੀਰ ਰੂਪ ‘ਚ ਜ਼ਖਮੀ

ਫਾਜ਼ਿਲਕਾ: ਮਲੋਟ ਤੋਂ ਫਾਜ਼ਿਲਕਾ ਆ ਰਹੀ ਵਰਨਾ ਕਾਰ ਦੇ ਅੱਗੇ ਅਚਾਨਕ ਬੇਸਹਾਰਾ ਪਸ਼ੂ ਆ ਜਾਣ ਕਰਕੇ ਕਾਰ ਚਾਲਕ ਕੋਲੋ ਸੰਤੁਲਨ ਵਿਗੜ ਗਿਆ, ਵੇਖਦੇ ਹੀ ਵੇਖਦੇ ਕਾਰ ਪਹਿਲਾਂ ਦਰਖ਼ਤ ਨਾਲ ਜਾ ਟਕਰਾਈ ਅਤੇ ਬਾਅਦ ਵਿੱਚ ਪਲਟ ਗਈ। ਇਸ ਘਟਨਾ ਦੌਰਾਨ ਕਾਰ ਵਿੱਚ ਸਵਾਰ 3 ਜਣਿਆਂ ਵਿੱਚੋਂ 2 ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਇੱਕ ਲੜਕਾ ਤੇ ਲੜਕੀ ਸ਼ਾਮਲ ਹਨ। ਤੀਜਾ ਕਾਰ ਸਵਾਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ, ਜਿਸ ਨੂੰ ਗੰਗਾਨਗਰ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਵਿੱਚ ਮਾਰੇ ਗਏ ਨੌਜਵਾਨ ਲੜਕੇ ਅਤੇ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਇਹ ਤਿੰਨੇ ਜਣੇ ਮਲੋਟ ਤੋਂ ਕਿਸੇ ਰਿਸ਼ਤੇਦਾਰ ਨੂੰ ਮਿਲ ਕੇ ਵਾਪਸ ਫਾਜ਼ਿਲਕਾ ਆ ਰਹੇ ਸਨ। ਫਾਜਿਲਕਾ ਦੇ ਨਜਦੀਕੀ ਪਿੰਡ ਅਬੁਨ ਵਿੱਚ ਅਚਾਨਕ ਬੇਸਹਾਰਾ ਪਸ਼ੂ ਗੱਡੀ ਦੇ ਅੱਗੇ ਆ ਗਿਆ ਜਿਸ ਨੂੰ ਬਚਾਉਂਦੇ-ਬਚਾਉਂਦੇ ਕਾਰ ਦਾ ਸੰਤੁਲਨ ਵਿਗੜਿਆ ਅਤੇ ਕਾਰ ਦਰਖ਼ਤ ਨਾਲ ਟਕਰਾ ਕੇ ਪਲਟ ਗਈ। ਕਾਰ ਵਿੱਚ ਸਵਾਰ ਕਰਮਜੀਤ ਸਿੰਘ ਅਤੇ ਉਸ ਦੇ ਸਾਲੇ ਜਗਮੀਤ ਦੀ ਪਤਨੀ ਅਨੂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਮ੍ਰਿਤਕ ਕਰਮਜੀਤ ਦੇ ਸਾਲੇ ਜਗਮੀਤ ਨੂੰ ਗੰਭੀਰ ਸੱਟਾਂ ਲੱਗੀਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top