ਕੋਟਕਪੂਰਾ ’ਚ ਮੋਟਰਸਾਈਕਲ ਅੱਗੇ ਗਾਂ ਆਉਣ ਕਾਰਨ ਵਾਪਰਿਆ ਭਿਆਨਕ ਹਾਦਸਾ, ਔਰਤ ਦੀ ਮੌਕੇ ’ਤੇ ਹੀ ਮੌਤ

acident

ਹਾਦਸੇ ’ਚ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ

(ਸੁਭਾਸ਼ ਸ਼ਰਮਾ) ਕੋਟਕਪੂਰਾ। ਫਰੀਦਕੋਟ ਜ਼ਿਲੇ ਦੇ ਕੋਟਕਪੂਰਾ ‘ਚ ਆਵਾਰ ਪਸ਼ੂ ਮੋਟਰਸਾਈਕਲ ਅੱਗੇ ਆ ਜਾਣ ਕਾਰਨ ਦਰਦਨਾਕ ਹਾਦਸਾ ਵਪਾਰਿਆ। (Accident Kotkapura) ਹਾਦਸੇ ’ਚ ਇੱਕ ਔਰਤ ਦੀ ਮੌਤ ਹੋ ਤੇ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਹੈ। ਮੋਟਰਸਾਈਕਲ ਸਵਾਰ ਜਦੋਂ  ਰੋਡ ’ਤੇ ਜਾ ਰਿਹਾ ਸੀ ਤਾਂ ਉ ਉਸ ਸਮੇਂ ਅਚਾਨਕ ਗਾਂ ਦੌੜਦੀ ਹੋਈ ਮੋਟਰਸਾਈਕਲ ਅੱਗੇ ਆ ਗਈ ਤੇ ਮੋਟਰਸਾਈਕਲ ਦੇ ਸਿੱਧੀ ਟੱਕਰ ਗਾਂ ’ਚ ਵੱਜਦੇ ਸਾਰ ਹੀ ਮੋਟਰਸਾਈਕਲ ਸਵਾਰ ਡਿੱਗ ਗਿਆ ਜਿਸ ਦੌਰਾਨ ਮੌਕੇ ’ਤੇ ਹੀ ਉਸ ਦੀ ਪਤਨੀ ਦੀ ਮੌਤ ਹੋ ਗਈ ਤੇ ਉਹ ਗੰਭੀਰ ਜਖ਼ਮੀ ਹੋ ਗਿਆ। ਹਾਦਸੇ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਪਤੀ-ਪਤਨੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ।

ਇਹ ਹਾਦਸਾ ਕੋਟਕਪੂਰਾ ਦੇ ਪ੍ਰੇਮ ਨਗਰ ਵਿੱਚ ਵਾਪਰਿਆ ਹੈ। ਕੋਟਕਪੂਰਾ ਦਾ ਰਹਿਣ ਵਾਲਾ ਸੁਰਜੀਤ ਸਿੰਘ ਆਪਣੀ ਪਤਨੀ ਵੀਰ ਕੌਰ ਨੂੰ ਮੋਟਰਸਾਈਕਲ ’ਤੇ ਬੱਸ ਅੱਡੇ ਵੱਲ ਛੱਡਣ ਜਾ ਰਿਹਾ ਸੀ। ਪ੍ਰੇਮ ਨਗਰ ਨੇੜੇ ਸੜਕ ‘ਤੇ ਅਚਾਨਕ ਇਕ ਗਾਂ ਉਸ ਦੇ ਬਾਈਕ ਅੱਗੇ ਆ ਗਈ, ਜਿਸ ਕਾਰਨ ਉਸ ਦੀ ਜ਼ਬਰਦਸਤ ਟੱਕਰ ਹੋ ਗਈ। ਬਾਈਕ ਦੀ ਰਫਤਾਰ ਬਹੁਤ ਤੇਜ਼ ਹੋਣ ਕਾਰਨ ਸੁਰਜੀਤ ਸਿੰਘ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ ਅਤੇ ਦੋਵੇਂ ਪਤੀ-ਪਤਨੀ ਸੜਕ ‘ਤੇ ਡਿੱਗ ਪਏ। ਸੜਕ ‘ਤੇ ਡਿੱਗਣ ਕਾਰਨ ਸੱਟਾਂ ਲੱਗਣ ਕਾਰਨ ਵੀਰ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂਕਿ ਸੁਰਜੀਤ ਸਿੰਘ ਖੁਦ ਵੀ ਗੰਭੀਰ ਜ਼ਖਮੀ ਹੋ ਗਿਆ।

ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇਸ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਕੁੱਤਾ ਭੌਂਕਣ ਕਾਰਨ ਡਰਦੇ ਮਾਰੇ ਗਾਂ ਦੌੜਦੀ ਹੋਈ ਅਚਾਨਕ ਸੜਕ ‘ਤੇ ਆ ਗਈ। ਇਸੇ ਦੌਰਾਨ ਦੂਜੇ ਪਾਸਿਓਂ ਆ ਰਹੇ ਤੇਜ਼ ਰਫ਼ਤਾਰ ਮੋਟਰਸਾਈਕਲ ਨੇ ਉਸ ਨੂੰ ਟੱਕਰ ਮਾਰ ਦਿੱਤੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ