ਨਾਭਾ ਵਿਖੇ ਨਿੱਜੀ ਹੋਟਲ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

0

ਨਾਭਾ ਵਿਖੇ ਨਿੱਜੀ ਹੋਟਲ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

ਨਾਭਾ, (ਤਰੁਣ ਕੁਮਾਰ ਸ਼ਰਮਾ)। ਇੱਥੇ ਪਟਿਆਲਾ ਗੇਟ ਨਜਦੀਕ ਸਥਿਤ ਇੱਕ ਨਿੱਜੀ ਹੋਟਲ ‘ਚ ਅੱਜ ਸਵੇਰੇ ਅਚਾਨਕ ਲੱਗੀ ਅੱਗ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ। ਅੱਗ ਦੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੁਰੰਤ ਮੌਕੇ ‘ਤੇ ਪੁੱਜੀਆਂ ਅਤੇ ਸਮੇਂ ਸਿਰ ਅੱਗ ‘ਤੇ ਕਾਬੂ ਪਾ ਲਿਆ। ਘਟਨਾ ਦੀ ਪੁਸ਼ਟੀ ਕਰਦਿਆਂ ‘ਚਾਈਨਿਜ਼ ਤੱੜਕਾ’ ਨਾਮੀ ਨਿੱਜੀ ਹੋਟਲ ਦੇ ਮਾਲਿਕ ਨੇ ਰੋਂਦੇ ਹੋਏ ਦੱਸਿਆ ਕਿ ਉਸ ਨੂੰ ਕਿਸੇ ਗੁਆਂਢੀ ਵੱਲੋਂ ਦਿੱਤੀ ਸੂਚਨਾ ਤੋਂ ਬਾਦ ਉਹਨਾਂ ਜਿਉਂ ਹੀ ਹੋਟਲ ‘ਤੇ ਪੁੱਜ ਕੇ ਸ਼ਟਰ ਚੁੱਕਿਆਂ ਤਾਂ ਅੱਗ ਭਿਆਨਕ ਰੂਪ ਨਾਲ ਫੈਲੀ ਹੋਈ ਸੀ। ਉਨ੍ਹਾਂ ਅਤੇ ਗੁਆਂਢੀ ਦੁਕਾਨਦਾਰਾਂ ਨੇ ਤੁਰੰਤ ਫਾਇਰ ਬ੍ਰਿਗੇਡ ਕੇਂਦਰ ਨੂੰ ਸੂਚਨਾ ਦਿੱਤੀ। ਹੋਟਲ ਮਾਲਕ ਅਨੁਸਾਰ ਉਸ ਦੀ ਦੁਕਾਨ ਅੰਦਰ ਪਏ ਕਈ ਫਰਿਜ ਅਤੇ ਫਰਨੀਚਰ ਬੁਰੀ ਤਰ੍ਹਾਂ ਸੜ ਗਏ ਹਨ

ਜਿਸ ਕਾਰਨ ਪਹਿਲੇ ਨਜਰੇ ਹੀ ਉਸ ਦਾ ਲਗਪੱਗ 20 ਤੋਂ 25 ਲੱਖ ਦਾ ਨੁਕਸਾਨ ਹੋ ਗਿਆ ਹੈ। ਅੱਗ ਲੱਗਣ ਦੇ ਕਾਰਨ ਤਾਂ ਸਪੱਸ਼ਟ ਨਹੀਂ ਹੋਏ ਪਰੰਤੂ ਪਹਿਲੀ ਨਜਰੇ ਸ਼ਾਰਟਸ਼ਰਕਟ ਨੂੰ ਇਸ ਦਾ ਕਾਰਨ ਸਮਝਿਆ ਜਾ ਰਿਹਾ ਹੈ। ਇਸ ਮੌਕੇ ਮੌਜੂਦ ਸਾਬਕਾ ਕੌਂਸਲਰ ਦਲੀਪ ਬਿੱਟੂ ਨੇ ਕਿਹਾ ਕਿ ਇੱਕ ਪਾਸੇ ਪਹਿਲਾਂ ਹੀ ਕੋਰੋਨਾ ਮਹਾਂਮਾਰੀ ਨਾਲ ਵਪਾਰੀਆਂ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ ਜਦਕਿ ਹੁਣ ਅੱਗ ਕਾਰਨ ਹੋਏ ਨੁਕਸਾਨ ਕਾਰਨ ਹੋਟਲ ਮਾਲਕ ਕਾਫੀ ਮੁਸ਼ਕਿਲ ਵਿੱਚ ਆ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.