ਮਾਸਕੋ ’ਚ ਭਿਆਨਕ ਅੱਗ, 400 ਲੋਕਾਂ ਨੂੰ ਇਮਾਰਤ ਤੋਂ ਕੱਢਿਆ ਬਾਹਰ

ਮਾਸਕੋ ’ਚ ਭਿਆਨਕ ਅੱਗ, 400 ਲੋਕਾਂ ਨੂੰ ਇਮਾਰਤ ਤੋਂ ਕੱਢਿਆ ਬਾਹਰ

ਮਾਸਕੋ। ਰੂਸ ਦੀ ਰਾਜਧਾਨੀ ਮਾਸਕੋ ’ਚ ਭਿਆਨਕ ਅੱਗ ਲੱਗਣ ਤੋਂ ਬਾਅਦ ਇਕ ਰਿਹਾਇਸ਼ੀ ਇਮਾਰਤ ’ਚੋਂ ਕਰੀਬ 400 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਰੂਸ ਦੇ ਐਮਰਜੈਂਸੀ ਮੰਤਰਾਲੇ ਨੇ ਕਿਹਾ ਕਿ ਇੱਕ ਵਿਅਕਤੀ ਨੂੰ ਬਚਾਇਆ ਗਿਆ ਹੈ। ਮੰਤਰਾਲੇ ਦੇ ਅਨੁਸਾਰ, ਬੁੱਧਵਾਰ ਦੇਰ ਰਾਤ ਲੈਨਿਨਸਕੀ ਐਵੇਨਿਊ ’ਤੇ ਇੱਕ ਘਰ ਵਿੱਚ ਅੱਗ ਲੱਗ ਗਈ। ਇਸ ਤੋਂ ਬਾਅਦ ਕਰੀਬ 130 ਫਾਇਰ ਫਾਈਟਰਜ਼ ਅਤੇ 38 ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਮੰਤਰਾਲੇ ਨੇ ਕਿਹਾ,“ਬਚਾਅ ਕਰਮਚਾਰੀਆਂ ਦੀ ਤੁਰੰਤ ਕਾਰਵਾਈ ਦੇ ਕਾਰਨ, ਇੱਕ ਵਿਅਕਤੀ ਨੂੰ ਲਿਫਟ ਤੋਂ ਬਚਾਇਆ ਗਿਆ ਹੈ। ਕਰੀਬ 400 ਲੋਕਾਂ ਨੂੰ ਘਰੋਂ ਬਾਹਰ ਕੱਢਿਆ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ