Breaking News

ਤੁਰਕੀ ‘ਚ ਭਿਆਨਕ ਰੇਲ ਹਾਦਸਾ

Terrible, Rail, Crash, Turkey

ਕਈ ਜਖ਼ਮੀ

ਅੰਕਾਰਾ (ਏਜੰਸੀ)। ਤੁਰਕੀ ਦੀ ਰਾਜਧਾਨੀ ਆਕਰਾ ‘ਚ ਵੀਰਵਾਰ ਸਵੇਰੇ ਇੱਕ ਤੇਜ਼ ਰਫ਼ਤਾਰ ਵਾਲੀ ਰੇਲ ਇੱਕ ਪੁਲ ‘ਤੇ ਹਾਦਸਾਗ੍ਰਸਤ ਹੋ ਗਈ ਜਿਸ ‘ਚ ਕਈ ਜਣੇ ਜਖ਼ਮੀ ਹੋ ਗਏ। ਅੰਕਾਰਾ ਦੇ ਗਵਰਨਰ ਵਾਸਿਪ ਸਾਹਿਬ ਨੇ ਹਾਲਾਂਕਿ ਮੀਡੀਆ ਨੂੰ ਕਥਿਤ ਰੂਪ ‘ਚ ਕਿਹਾ ਕਿ ਇਸ ਹਾਦਸੇ ‘ਚ ਚਾਰ ਜਣਿਆਂ ਦੀ ਮੌਤ ਹੋਈ ਹੈ ਅਤੇ 43 ਜਣੇ ਜਖਮੀ ਹੋਏ ਹਨ ਪਰ ਫਿਲਹਾਲ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ। (Rail Crash)

ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਰੇਲ ਅੰਕਾਰਾ ਤੇ ਕੋਨਿਆ ਪ੍ਰਾਂਤ ਦੇ ਵਿਚਾਰ ਲੰਘ ਰਹੀ ਸੀ। ਵੀਡੀਓ ਫੁਟੇਜ਼ ‘ਚ ਦਿਖਾਏ ਗਏ ਦ੍ਰਿਸ਼ ‘ਚ ਰੇਲ ਟੁੱਟੇ ਹੋਏ ਲੋਹੇ ਦੇ ਪੁਲ ਦੇ ਹੇਠਾਂ ਫਸੀ ਹੋਈ ਸੀ ਅਤੇ ਐਮਰਜੈਂਸੀ ਸੇਵਾ ਕਰਮਚਾਰੀ ਬਚਾਅ ਕਾਰਜਾਂ ‘ਚ ਲੱਗੇ ਹੋਏ ਸਨ। ਐਂਬੂਲੈਂਸ, ਫਾਇਰ ਬ੍ਰਿਗੇਡ ਤੇ ਬਚਾਅ ਟੀਮਾਂ ਨੂੰ ਮੌਕੇ ‘ਤੇ ਰਵਾਨਾ ਕੀਤਾ ਗਿਆ ਹੈ। ਹਾਦਸੇ ਦੇ ਕਾਰਨ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top