ਕੁੱਲ ਜਹਾਨ

ਉੱਤਰੀ ਇਰਾਕ ‘ਚ ਪੰਜ ਅੱਤਵਾਦੀ ਢੇਰ 

Terrorists, North, Iraq

ਅਗਸਤ 2019 ਤੱਕ ਬੱਸ ਸਟੈਂਡ ਬਣਕੇ ਤਿਆਰ ਹੋਵੇਗਾ : ਕੇਕੇ ਸ਼ਰਮਾ

ਬਗਦਾਦ | ਉੱਤਰੀ ਇਰਾਕ ਦੇ ਨੀਨਵੇ ਸੂਬੇ ‘ਚ ਇਰਾਕੀ ਸੁਰੱਖਿਆ ਫੋਰਸਾਂ ਦੀ ਅੱਜ ਚਲਾਈ ਗਈ ਮੁਹਿੰਮ ‘ਚ ਇਸਲਾਮਿਕ ਸਟੇਟ (ਆਈਐੱਸ) ਦੇ ਪੰਜ ਅੱਤਵਾਦੀ ਮਾਰੇ ਗਏ ਹਨ ਅਧਿਕਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਇਰਾਕ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਸਾਦ ਮਾਨ ਨੇ ਦੱਸਿਆ ਕਿ ਇਰਾਕੀ ਫੌਜ ਤੇ ਪੁਲਿਸ ਕਮਾਂਡੋ ਦੀ ਸਾਂਝੀ ਮੁਹਿੰਮ ‘ਚ ਨੀਨਵੇ ਸੂਬੇ ਦੀ ਰਾਜਧਾਨੀ ਮੋਸੁਲ ‘ਚ ਇਹ ਅੱਤਵਾਦੀ ਮਾਰੇ ਗਏ ਤੇ ਇਸ ਮੁਹਿੰਮ ‘ਚ ਅੱਠ ਸੁਰੰਗਾਂ ਨੂੰ ਨਸ਼ਟ ਕੀਤਾ ਗਿਆ ਉਨ੍ਹਾਂ ਨੇ ਦੱਸਿਆ ਕਿ ਸੁਰੱਖਿਆ ਫੋਰਸਾਂ ਨੇ ਇੱਕ ਸੁਰੰਗ ‘ਤੇ ਧਾਵਾ ਬੋਲ ਕੇ ਚਾਰ ਆਈਐੱਸ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ, ਜਦੋਂਕਿ ਪੰਜਵੇਂ ਅੱਤਵਾਦੀ ਨੇ ਘਿਰਿਆ ਵੇਖ ਕੇ ਖੁਦ ਨੂੰ ਧਮਾਕੇ ਨਾਲ ਉੱਡਾ ਲਿਆ ਫੋਰਸਾਂ ਵੱਲੋਂ ਆਈਐੱਸ ਅੱਤਵਾਦੀਆਂ ਖਿਲਾਫ਼ ਚਲਾਈ ਗਈ ਜ਼ੋਰਦਾਰ ਮੁਹਿੰਮ ਤੋਂ ਬਾਅਦ ਸੁਰੱਖਿਆ ਸਥਿਤੀ ‘ਚ ਜਬਰਦਸਤ ਸੁਧਾਰ ਹੋਇਆ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top