ਟੈਸਟ ਮੈਚ : ਭਾਰਤੀ ਟੀਮ 36 ਦੌੜਾਂ ’ਤੇ ਢੇਰ

0

88 ਸਾਲਾਂ ਦੇ ਟੈਸਟ ਇਤਿਹਾਸ ’ਚ ਸਭ ਤੋਂ ਖਰਾਬ ਰਿਕਾਰਡ

ਨਵੀਂ ਦਿੱਲੀ। ਭਾਰਤ ਤੇ ਅਸਟਰੇਲੀਆ ਦਰਮਿਆਨ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਭਾਰਤੀ ਟੀਮ 36 ਦੌੜਾਂ ’ਤੇ ਢੇਰ ਹੋ ਗਈ। ਭਾਰਤੀ ਟੀਮ ਨੇ 88 ਸਾਲਾਂ ਦੇ ਭਾਰਤੀ ਟੈਸਟ ਇਤਿਹਾਸ ’ਚ ਸਭ ਤੋਂ ਘੱਟ ਸਕੋਰ ਬਣਾ ਕੇ ਨਵਾਂ ਰਿਕਾਰਡ ਬਣਾ ਦਿੱਤਾ ਹੈ। ਭਾਰਤੀ ਟੀਮ ਨੇ ਪਹਿਲੀ ਪਾਰੀ ’ਚ 244 ਦੌੜਾਂ ਬਣਾਈਆਂ।

Test match Indian

ਇਸ ਤੋਂ ਬਾਅਦ ਉਸਨੇ ਅਸਟਰਲੀਆ ਨੂੰ 191 ਦੌੜਾਂ ’ਤੇ ਢੇਰ ਕਰ ਦਿੱਤਾ। ਭਾਰਤ ਨੂੰ 54 ਦੌੜਾਂ ਦਾ ਵਾਧਾ ਹਾਸਲ ਹੋਇਆ। ਭਾਰਤ ਮਜ਼ਬੂਤ ਸਥਿਤੀ ’ਚ ਨਜ਼ਰ ਆ ਰਿਹਾ ਸੀ ਪਰ ਮੈਚ ਦੇ ਤੀਜੇ ਦਿਨ ਅਸਟਰੇਲੀਆ ਦੇ ਗੇਂਦਬਾਜਾਂ ਨੇ ਕਹਿਰ ਢਾਹਉਂਦਿਆਂ ਭਾਰਤੀ ਟੀਮ ਨੇ ਸਿਰਫ਼ 36 ਦੌੜਾਂ ’ਤੇ ਢੇਰ ਕਰ ਦਿੱਤਾ। ਭਾਰਤ ਦਾ ਇਸ ਤੋਂ ਪਹਿਲਾਂ ਸਭ ਤੋਂ ਘੱਟ ਸਕੋਰ 42 ਦੌੜਾਂ ਦਾ ਹੈ। ਭਾਰਤੀ ਟੀਮ 1974 ’ਚ ਇੰਗਲੈਂਡ ਖਿਲਾਫ਼ ਲਾਡਰਸ ਦੇ ਮੈਦਾਨ ’ਚ 42 ਦੌੜਾਂ ’ਤੇ ਆਲਆਊਟ ਹੋ ਗਈ ਸੀ। ਖਬਰ ਲਿਖੇ ਜਾਣ ਤੱਕ ਅਸਟਰੇਲੀਆ ਨੇ ਦੂਜੀ ਪਾਰੀ ’ਚ ਬਿਨਾ ਕੋਈ ਵਿਕਟ ਗੁਆਏ 16 ਓਵਰਾਂ ’ਚ 59 ਦੌੜਾ ਬਣਾ ਕੇ ਜਿੱਤ ਵੱਲ ਵਧ ਰਹੀ ਹੈ। ਅਸਟਰੇਲੀਆ ਨੂੰ ਜਿੱਤ ਲਈ ਸਿਰਫ਼ 27 ਦੌੜਾਂ ਦੀ ਜ਼ਰੂਰਤ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.