Breaking News

ਥਾਈਲੈਂਡ ਓਪਨ ਬੈਡਮਿੰਟਨ:ਸਿੰਧੂ ਕੁਆਰਟਰ ਫਾਈਨਲ ‘ਚ

ਬਾਕੀ ਭਾਰਤੀ ਬਾਹਰ

ਬੈਂਕਾਕ, 12 ਜੁਲਾਈ

ਓਲੰਪਿਕ ਚਾਂਦੀ ਤਗਮਾ ਜੇਤੂ ਪੀਵੀ ਸਿੰਧੂ ਨੇ ਵੀਰਵਾਰ ਨੂੰ ਆਪਣਾ ਮੁਕਾਬਲਾ ਜਿੱਤ ਕੇ ਥਾਈਲੈਂਡ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਜਦੋਂਕਿ ਬਾਕੀ ਭਾਰਤੀ ਖਿਡਾਰੀਆਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਦੂਸਰਾ ਦਰਜਾ ਪਾ੍ਰਪਤ ਸਿੰਧੂ ਨੇ ਹਾਂਗਕਾਂਗ ਦੀ ਯਿਪ ਯਿਨ  37 ਮਿੰਟ ‘ਚ 21-16, 21-14 ਨਾਲ ਹਰਾ ਕੇ ਆਖ਼ਰੀ ਅੱਠ ‘ਚ ਜਗ੍ਹਾ ਬਣਾਈ ਜਿੱਥੇ ਉਸਦਾ ਮੁਕਾਬਲਾ ਮਲੇਸ਼ੀਆ ਦੀ ਸੋਨੀਆ ਨਾਲ ਹੋਵੇਗਾ ਸਿੰਧੂ ਦੀ ਚੀਹ ਵਿਰੁੱਧ ਇਹ ਪਹਿਲੀ ਟੱਕਰ ਹੋਵੇਗੀ
ਚੌਥਾ ਦਰਜਾ ਪ੍ਰਾਪਤ ਐਚ.ਐਚ.ਪ੍ਰਣੇ ਸਿੰਗਲ ਅਤੇ ਸਾਤਵਿਕਸੇਰਾਜ ਰਾਨਿਕਰੇਡੀ ਅਤੇ ਅਸ਼ਵਨੀ ਪੋਨੱਪਾ ਦੀ ਜੋੜੀ ਮਿਕਸਡ ਡਬਲਜ਼ ਦੇ ਦੂਸਰੇ ਗੇੜ ‘ਚ ਹਾਰ ਦੇ ਨਾਲ ਬਾਹਰ ਹੋ ਗਈ ਪੁਰਸ਼ ਸਿੰਗਲ ‘ਚ ਵਿਸ਼ਵ ਦੇ ਨੰਬਰ 11 ਖਿਡਾਰੀ ਪ੍ਰਣੇ ਦੀ ਹਾਰ ਕਾਫ਼ੀ ਚੌਕਾਉਣ ਵਾਲੀ ਰਹੀ ਜਿਸਨੂੰ 80ਵੀਂ ਰੈਂਕਿੰਗ ਦੇ ਇੰਡੋਨੇਸ਼ਿਆਈ ਖਿਡਾਰੀ ਹੱਥੋਂ ਉਲਟਫੇਰ ਦਾ ਸ਼ਿਕਾਰ ਹੋਣਾ ਪਿਆ ਟੂਰਨਾਮੈਂਟ ‘ਚ ਚੌਥਾ ਦਰਜਾ ਪ੍ਰਾਪਤ ਭਾਰਤੀ ਖਿਡਾਰੀ ਨੂੰ ਦੂਸਰੇ ਗੇੜ ‘ਚ ਸੋਨੀ ਕੁਨਕੋਰੋ ਹੱਥੋਂ ਸਿਰਫ਼ 35 ਮਿੰਟ ‘ਚ 18-21, 14-21 ਨਾਲ ਹਾਰ ਝੱਲਣੀ ਪਈ ਗੈਰ ਦਰਜਾ ਪ੍ਰਾਪਤ ਸੋਨੀ ਨੇ ਹੁਣ ਪ੍ਰਣੇ ਵਿਰੁੱਧ ਆਪਣਾ ਰਿਕਾਰਡ 1-2 ਕਰ ਲਿਆ ਹੈ

 

 

ਪ੍ਰਸਿੱਧ ਖਬਰਾਂ

To Top