ਪੰਜਾਬ

ਪਿੰਡ ਹੇੜੀਕੇ ‘ਚ ਸਰਪੰਚੀ ਦੇ ਉਮੀਦਵਾਰ ਸਮੇਤ ਦੋ ‘ਤੇ ਹਮਲਾ

The attack on the two, including the Sarpanchi candidate in Hardik

ਤਿੰਨ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ

ਸ਼ੇਰਪੁਰ |  ਕਸਬੇ ਤੋਂ ਨੇੜਲੇ ਪਿੰਡ ਹੇੜੀਕੇ ‘ਚ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਪੰਚੀ ਦੀ ਚੋਣ ਲੜ ਰਹੇ ਉਮੀਦਵਾਰ ਸਮੇਤ ਦੋ ਹੋਰ ਵਿਅਕਤੀਆਂ ਉੱਪਰ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕਰਨ ਦੀ ਖ਼ਬਰ ਹੈ
ਪੀੜਤ ਦੇ ਨਜ਼ਦੀਕੀ ਰਿਸਤੇਦਾਰ ਪਰਗਟ ਸਿੰਘ ਲਾਡੀ ਜਲੂਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਸਵੀਰ ਸਿੰਘ ਨੰਬਰਦਾਰ (ਸਾਬਕਾ ਸਰਪੰਚ), ਦਰਸਨ ਸਿੰਘ ਪੁੱਤਰ ਗੁਰਦਿਆਲ ਸਿੰਘ, ਭੋਲਾ ਸਿੰਘ ਪੁੱਤਰ ਦਲੀਪ ਸਿੰਘ ਤੇ ਇੱਕ ਹੋਰ ਸਾਥੀ ਸਮੇਤ ਦੋ ਮੋਟਰਸਾਈਕਲਾਂ ਉੱਪਰ ਸਵਾਰ ਹੋ ਕੇ ਫੋਕਲ ਪੁਆਇੰਟ ਵੱਲ ਜਾ ਰਹੇ ਸਨ ਕਿ ਅਚਾਨਕ ਅਣਪਛਾਤੇ ਕਾਰ ਸਵਾਰਾਂ ਨੇ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ, ਜਿਸ ਕਾਰਨ ਤਿੰਨ ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਤੇ ਤਿੰਨਾਂ ਵਿਅਕਤੀ ਦੀਆਂ ਲੱਤਾਂ ਟੁੱਟਣ ਦਾ ਸਮਾਚਾਰ ਹੈ। ਜਖਮੀ ਹੋਏ ਵਿਅਕਤੀਆਂ ਨੂੰ ਥਾਣਾ ਸ਼ੇਰਪੁਰ ਦੇ ਐੱਸਐੱਚਓ ਜਸਵੀਰ ਸਿੰਘ ਤੂਰ ਨੇ ਸਰਕਾਰੀ ਗੱਡੀ ਰਾਹੀਂ ਕਸਬੇ ਦੇ ਹਸਪਤਾਲ ‘ਚ ਪਹੁੰਚਾਇਆ ਥਾਣਾ ਮੁਖੀ ਜਸਵੀਰ ਸਿੰਘ ਤੂਰ ਨੇ ਦੱਸਿਆ ਕਿ ਜ਼ਖਮੀ ਹੋਏ ਵਿਅਕਤੀਆਂ ਦੇ ਬਿਆਨਾਂ ਦੇ ਅਧਾਰ ‘ਤੇ ਪੁਲਿਸ ਕਾਰਵਾਈ ਅਮਲ ‘ਚ ਲਿਆਂਦੀ ਜਾ ਰਹੀ ਹੈ । ਦੂਜੇ ਪਾਸੇ ਸਰਕਾਰੀ ਹਸਪਤਾਲ ਵਿਖੇ ਜ਼ਖਮੀ ਵਿਅਕਤੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਰੈਫਰ ਕਰ ਦਿੱਤਾ ਗਿਆ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top