ਦੇਸ਼

ਮਹਾਂਗਠਜੋੜ ਭ੍ਰਿਸ਼ਟਾਚਾਰ, ਨਕਾਰਾਤਮਕਤਾ ਦਾ ਗਠਜੋੜ ਹੈ : ਮੋਦੀ

The big coalition is a combination of corruption, negativity: Modi

ਮੰਡਗਾਂਵ | ਕੋਲਕਾਤਾ ਰੈਲੀ ਦੌਰਾਨ ਵਿਰੋਧੀ ਏਕਤਾ ਦੇ ਪ੍ਰਦਰਸ਼ਨ ‘ਤੇ ਵਿਅੰਗ ਕੱਸਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ ਦਾ ‘ਮਹਾਂਗਠਜੋੜ’ ਭ੍ਰਿਸ਼ਟਾਚਾਰ, ਨਕਾਰਾਤਮਕਤਾ ਤੇ ਅਸਥਿਰਤਾ ਦਾ ਇੱਕ ਗਠਜੋੜ ਹੈ
ਮੋਦੀ ਨੇ ਵੀਡੀਓ ਕਾਨਫਰੰਸ ਰਾਹੀਂ ਬੂਥ ਪੱਧਰੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਰੋਧੀ ਆਉਂਦੀਆਂ ਚੋਣਾਂ ‘ਚ ਹਾਰ ਦੇ ਡਰ ਨਾਲ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈਵੀਐਮ) ‘ਚ ਛੇੜਛਾੜ ਵਰਗੇ ਬਹਾਨੇ ਬਣਾ ਰਹੇ ਹਨ ਕਈ ਵਿਰੋਧੀਆਂ ਪਾਰਟੀਆਂ ਦੇ ਆਗੂ ਸ਼ਨਿੱਚਰਵਾਰ ਨੂੰ ਕੋਲਕਾਤਾ ‘ਚ ਇਕੱਠੇ ਹੋਏ ਸਨ ਤੇ ਉਨ੍ਹਾਂ ਆਉਂਦੀਆਂ ਲੋਕ ਸਭਾ ਚੋਣਾਂ ਇਕੱਠੇ ਮਿਲ ਕੇ ਲੜਨ ਤੇ ਮੋਦੀ ਨੂੰ ਸੱਤਾ ਤੋਂ ਬੇਦਖਲ ਕਰਨ ਦੀ ਵਚਨਬੱਧਤਾ ਪ੍ਰਗਟਾਈ ਸੀ ਵਿਰੋਧੀ ਪਾਰਟੀਆਂ ਦੇ ਕਈ ਆਗੂਆਂ ਨੇ ਰੈਲੀ ‘ਚ ਈਵੀਐਮ ਦੀ ਜਗ੍ਹਾ ਵੋਟ ਪੱਤਰਾਂ ਦੀ ਵਰਤੋਂ ਕੀਤੇ ਜਾਣ ਦੀ ਮੰਗ ਕੀਤੀ ਸੀ ਉਨ੍ਹਾਂ ਈਵੀਐਮ ਨੂੰ ‘ਸਭ ਤਰ੍ਹਾਂ ਦੀਆਂ ਗੜਬੜੀਆਂ’ ਦਾ ਕਾਰਨ ਦੱਸਿਆ ਸੀ ਮੋਦੀ ਨੇ ਕਿਹਾ, ‘ਵਿਰੋਧੀਆਂ ਦਾ ਗਠਜੋੜ ਭ੍ਰਿਸ਼ਟਾਚਾਰ, ਨਕਾਰਾਤਮਕਤਾ ਤੇ ਅਸਥਿਰਤਾ ਦਾ ਗਠਜੋੜ ਹੈ ਵਿਰੋਧੀਆਂ ਕੋਲ ‘ਧਨ ਸ਼ਕਤੀ’ ਹਨ ਤੇ ਸਾਡੇ ਕੋਲ ‘ਜਨਸ਼ਕਤੀ’ ਹੈ ਉਨ੍ਹਾਂ ਗੋਵਾ ਦੇ ਬਿਮਾਰ ਮੁੱਖ ਮੰਤਰੀ ਮਨੋਹਰ ਪਾਰਿਕਰ ਦੇ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ ਤੇ ਉਨ੍ਹਾਂ ‘ਗੋਵਾ ਦਾ ਆਧੁਨਿਕ ਨਿਰਮਾਤਾ’ ਦੱਸਿਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top