Breaking News

ਭੇਦਭਰੀ ਹਾਲਤ ‘ਚ ਮਿਲੀ ਵਿਅਕਤੀ ਦੀ ਲਾਸ਼

Body, Man, Mystery, Condition

ਗਲ ‘ਚੋਂ ਮਿਲਿਆ ਡੇਰਾ ਸੱਚਾ ਸੌਦਾ ਦਾ ਲੌਕਟ

ਫਿਰੋਜ਼ਪੁਰ, (ਸਤਪਾਲ ਥਿੰਦ) । ਥਾਣਾ ਫਿਰੋਜ਼ਪੁਰ ਛਾਉਣੀ ਪੁਲਿਸ ਨੂੰ ਗਸ਼ਤ ਦੌਰਾਨ ਚੁੰਗੀ ਨੰ: 7 ਤੋਂ ਸ਼ਮਸ਼ਾਨਘਾਟ ਰੋਡ ਤੋਂ ਭੇਦਭਰੀ ਹਾਲਤ ‘ਚ ਇੱਕ ਵਿਅਕਤੀ ਦੀ ਖੂਨ ਨਾਲ ਲੱਥ-ਪੱਥ ਲਾਸ਼ ਮਿਲੀ ਹੈ। ਪੁਲਿਸ ਨੂੰ ਲਾਸ਼ ਦੇ ਗਲ ਵਿੱਚੋਂ ਡੇਰਾ ਸੱਚਾ ਸੌਦਾ ਸਰਸਾ ਦਾ ਲੌਕਟ ਵੀ ਮਿਲਿਆ ਹੈ। ਇਸ ਸਬੰਧੀ ਸਬ ਇੰਸਪੈਕਟਰ ਤਰਸੇਮ ਸ਼ਰਮਾ ਨੇ ਦੱਸਿਆ ਕਿ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਸਬੰਧੀ ਨੇੜੇ ਚੁੰਗੀ ਨੰ: 7 ਤੋਂ ਸ਼ਮਸ਼ਾਨਘਾਟ ਰੋਡ ਫਿਰੋਜ਼ਪੁਰ ਛਾਉਣੀ ਨੂੰ ਜਾ ਰਹੇ ਸੀ ਤਾਂ ਪੁਰਾਣਾ ਤਲਾਬ ‘ਤੇ ਪੰਛੀਆਂ ਦੀ ਅਵਾਜ਼ ਸੁਣਾਈ ਦਿੱਤੀ ਤਾਂ ਜਾ ਕੇ ਦੇਖਿਆ ਤਾਂ ਪਤਾ ਲੱਗਾ ਕਿ ਇੱਕ ਵਿਅਕਤੀ ਦੀ ਖੂਨ ਨਾਲ ਲੱਥ-ਪੱਥ ਲਾਸ਼ ਪਈ ਹੈ, ਜਿਸ ਦਾ ਮੂੰਹ ਪਹਿਚਾਣਯੋਗ ਨਹੀਂ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਦਾ ਕਿਸੇ ਨਾਮਲੂਮ ਵਿਅਕਤੀ ਵੱਲੋਂ ਗਲਾ ਘੁੱਟ ਕੇ ਜਾਂ ਇੱਟਾਂ ਮਾਰ ਕੇ ਕਤਲ ਕੀਤਾ ਗਿਆ ਹੈ।
ਸਬ ਇੰਸਪੈਕਟਰ ਤਰਸੇਮ ਸ਼ਰਮਾ ਨੇ ਦੱਸਿਆ ਕਿ ਉਕਤ ਵਿਅਕਤੀ ਦੇ ਗਲ ਵਿਚੋਂ ਡੇਰਾ ਸੱਚਾ ਸੌਦਾ ਦਾ ਲੌਕਟ ਮਿਲਿਆ ਹੈ, ਜਿਸ ਦਾ ਨੰ: 3253305 ਹੈ ਪਰ ਵਿਅਕਤੀ ਦੀ ਸ਼ਨਾਖ਼ਤ ਨਾ ਹੋਣ ਕਾਰਨ ਇਹ ਨਹੀਂ ਕਿਹਾ ਜਾ ਸਕਦਾ ਕਿ ਉਕਤ ਵਿਅਕਤੀ ਡੇਰਾ ਪ੍ਰੇਮੀ ਹੈ ਜਾਂ ਉਸਦੇ ਗਲ ‘ਚ ਜਾਣਬੁੱਝ ਕੇ ਲੌਕਟ ਪਾਇਆ ਗਿਆ। ਫਿਲਹਾਲ ਪੁਲਿਸ ਨੇ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ 72 ਘੰਟਿਆਂ ਦੀ ਸ਼ਨਾਖ਼ਤੀ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਮੋਰਚਰੀ ‘ਚ ਰੱਖ ਲਿਆ ਹੈ ਤੇ ਨਾਮਲੂਮ ਵਿਅਕਤੀ ਖਿਲਾਫ਼ ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top