Breaking News

ਲੁੱਟ ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਪੰਜ ਕਾਬੂ, ਦੋ ਦੀ ਭਾਲ

Bribery, Robbery

ਬਠਿੰਡਾ, ਅਸ਼ੋਕ ਗਰਗ

ਬਠਿੰਡਾ ਪੁਲਿਸ ਨੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ ਪੰਜ ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ ਜਦੋਂ ਕਿ ਇਸ ਗਿਰੋਹ ਦੇ ਬਾਕੀ ਦੋ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅੱਜ ਪ੍ਰੈਸ ਕਾਨਫਰੰਸ ਦੌਰਾਨ ਬਲਰਾਜ ਸਿੰਘ ਪੀ.ਪੀ.ਐਸ., ਐਸ.ਪੀ. ਇੰਨਵੈਸਟੀਗੇਸ਼ਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਸਪਿੰਦਰ ਸਿੰਘ ਉਪ ਕਪਤਾਨ ਬਠਿੰਡਾ, ਗੁਰਬਿੰਦਰ ਸਿੰਘ ਉਪ ਕਪਤਾਨ ਤਲਵੰਡੀ ਸਾਬੋ, ਤੇਜਿੰਦਰ ਸਿੰਘ ਇੰਚਾਰਜ ਸੀਆਈਏ ਸਟਾਫ 2, ਬਠਿੰਡਾ ਅਤੇ ਇੰਸਪੈਕਟਰ ਮਨੋਜ ਕੁਮਾਰ ਰਾਮਾਂ ਮੰਡੀ ਨੂੰ ਗੁਪਤ ਇਤਲਾਹ ਮਿਲੀ ਸੀ ਕਿ ਕਈ ਵਿਅਕਤੀਆਂ ਨੇ ਰਲ ਕੇ ਇੱਕ ਗਿਰੋਹ ਬਣਾਇਆ ਹੋਇਆ ਹੈ ਜਿਨ੍ਹਾਂ ਪਾਸ ਨਜਾਇਜ਼ ਅਸਲਾ ਤੇ ਮਾਰੂ ਹਥਿਆਰ ਹਨ ਜੋ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਅਤੇ ਜ਼ਿਆਦਾਤਾਰ ਪੈਟਰੋਲ ਪੰਪਾਂ ਨੂੰ ਨਿਸ਼ਾਨਾ ਬਣਾਉਦੇ ਹਨ,ਅੱਜ ਵੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਪਿੰਡ ਕੋਟਬਖਤੂ ਨੇੜੇ ਘੁੰਮ ਰਹੇ ਹਨ ।

ਇਸ ਸੂਚਨਾ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਦੱਸੀ ਗਈ ਜਗ੍ਹਾ ‘ਤੇ ਪਿੰਡ ਕੋਟਬਖਤੂ-ਕੈਲੇਬਾਂਦਰ-ਕੋਟਸ਼ਮੀਰ ਸਾਹਮਣੇ ਦਰਖਤਾਂ ਦੇ ਝੁੰਡ ਵਿੱਚੋਂ ਅਤਿੰਦਰ ਸਿੰਘ ਵਾਸੀ ਦਿਉਣ, ਨਵਪ੍ਰੀਤ ਸ਼ਰਮਾਂ ਵਾਸੀ ਵਿਧਾਤਾ ਜ਼ਿਲ੍ਹਾ ਬਰਨਾਲਾ, ਰਾਜ ਕੁਮਾਰ ਉਰਫ ਰਾਜੂ ਵਾਸੀ ਬਾਘਾ ਰੋਡ ਰਾਮਾਂ ਮੰਡੀ, ਚਮਕੌਰ ਸਿੰਘ ਉਰਫ ਪ੍ਰਧਾਨ ਵਾਸੀ ਦੌਲਾ, ਅਤੇ ਯਾਦਵਿੰਦਰ ਸਿੰਘ ਉਰਫ ਯਾਦੀ ਵਾਸੀ ਕਰਮਗੜ੍ਹ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਇਨ੍ਹਾਂ ਪਾਸੋਂ 315 ਬੋਰ ਪਿਸਤੌਲ, 2 ਰੌਂਦ, ਇੱਕ ਕਿਰਪਾਨ, ਬੇਸਬਾਲ ਲੱਕੜ , ਬਾਹਾ ਕਹੀ, ਕਾਰ ਸਿਕੌਡਾ ਨੰਬਰ ਡੀਐਲ 9ਸੀ ਕਿਊ-9034,ਦੋ ਨੰਬਰ ਪਲੇਟਾਂ ਅਤੇ ਇੱਕ ਲੱਖ ਰੁਪਏ ਬਰਾਮਦ ਕੀਤੇ ਹਨ ਪੁਲਿਸ ਵੱਲੋਂ ਕੀਤੀ ਗਈ ਪੁਛਗਿੱਛ ਦੌਰਾਨ ਇਨ੍ਹਾਂ ਨੇ ਮੰਨਿਆ ਕਿ ਉਨ੍ਹਾਂ ਨਾਲ ਕੁਲਵਿੰਦਰ ਸਿੰਘ ਉਰਫ ਕਿੰਦਾ ਵਾਸੀ ਦਿਉਣ ਅਤੇ ਸਤਵਿੰਦਰ ਸਿੰਘ  ਵਾਸੀ ਚਨਾਰਥਲ ਵੀ ਸ਼ਾਮਲ ਹਨ ਜੋ ਫਰਾਰ ਹਨ ਜਿਨ੍ਹਾਂ ਪੁਲਿਸ ਨੇ ਭਾਲ ਸੁਰੁ ਕਰ ਦਿੱਤੀ ਹੈ ਇਨ੍ਹਾਂ ਵਿਅਕਤੀਆਂ ਨੇ ਇਹ ਵੀ ਮੰਨਿਆ ਕਿ ਉਨ੍ਹਾਂ ਰਾਮਪੁਰਾ ਵਿਖੇ ਰਲਾਇੰਸ ਪੰਪ ਦੇ ਵਿਅਕਤੀ ਤੋਂ 9 ਲੱਖ 42 ਹਜਾਰ ਰੁਪਏ, ਰਾਮਾਂ ਮੰਡੀ ਰਲਾਇੰਸ ਪੰਪ ਤੋਂ 40 ਹਜਾਰ ਰੁਪਏ ਅਤੇ ਗਿੱਦੜਬਾਹਾ ਰਿਲਾਇੰਸ ਪੰਪ ਦੇ ਵਿਅਕਤੀ ਤੋਂ 86 ਹਜਾਰ ਰੁਪਏ ਦੀ ਲੁੱਟ ਖੋਹ ਕੀਤੀ ਸੀ ਅਤੇ ਇਨ੍ਹਾਂ ਪੈਸਿਆਂ ਦੀ ਉਨ੍ਹਾਂ ਨੇ ਸਕੌਡਾ ਗੱਡੀ ਖਰੀਦੀ ਸੀ ਪੁਲਿਸ ਵੱਲੋਂ ਇਨ੍ਹਾਂ ਵਿਅਕਤੀਆਂ ਨੂੰ ਮਾਣਯੋਗ ਅਦਾਲਤ ‘ਚ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਨ੍ਹਾਂ ਪਾਸੋਂ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ ਤਾਂ ਕਿ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top