Breaking News

ਦੇਰ ਰਾਤ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ

The brutally murdered elder of the late night

ਕਰਤਾਰਪੁਰ। ਪਿੰਡ ਧੀਰਪਰ ‘ਚ ਇਕ ਹੈਰਾਨ ਕਰਨ ਵਾਲੀ ਕਤਲ ਦੀ ਵਾਰਦਾਤ ਨੇ ਪੁਲਸ ਨੂੰ ਉਲਝਾ ਕੇ ਰੱਖ ਦਿੱਤਾ ਹੈ। ਧੀਰਪੁਰ ਮੱਲੀਆਂ ਰੋਡ ‘ਤੇ ਸਿਥਤ ਇਕ ਪਰਿਵਾਰ ‘ਚ ਲਗਭਗ ਰਾਤ ਨੂੰ ਕੁਝ ਨਕਾਬਪੋਸ਼ ਨੌਜਵਾਨ ਦਾਖਲ ਹੋ ਗਏ। ਉਨ੍ਹਾਂ ਨੇ ਘਰ ਦੇ ਇੱਕ ਸੌਂ ਰਹੇ ਬਜ਼ੁਰਗ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਏ। ਕਤਲ ਦੌਰਾਨ ਹਤਿਆਰੇ ਕਰੀਬ 5ਘੰਟਿਆਂ ਤੱਕ ਘਰ ‘ਚ ਹੀ ਰਹੇ। ਜਾਣਕਾਰੀ ਮੁਤਾਬਕ ਡੇਅਰੀ ਕਾਰੋਬਾਰੀ ਦਲਜੀਤ ਸਿੰਘ ਦੇ ਘਰ ਬੀਤੀ ਰਾਤ ਨੂੰ 6 ਨਕਾਬਪੋਸ਼ ਨੌਜਵਾਨ ਆਏ ਅਤੇ ਕਮਰੇ ‘ਚ ਮੌਜੂਦ ਦਲਜੀਤ ਦੀ ਪਤਨੀ ਅਤੇ ਬੇਟੇ ਨੂੰ ਬੰਧਕ ਬਣਾ ਲਿਆ। ਕਰੀਬ ਤਿੰਨ ਘੰਟਿਆਂ ਤੱਕ ਦੋਵੇਂ ਮਾਂ-ਪੁੱਤ ਨੂੰ ਦੋ ਲੁਟੇਰਿਆਂ ਨੇ ਬੰਧਕ ਬਣਾਈ ਰੱਖਿਆ। ਇਸੇ ਦੌਰਾਨ ਕਮਰੇ ਦੇ ਬਾਹਰ ਸੁੱਤੇ ਦਲਜੀਤ ਸਿੰਘ ਦੀ ਕੁਝ ਨਕਾਬਪੋਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਨਕਾਬਪੋਸ਼ ਨੌਜਵਾਨ ਪੌਨੇ ਤਿੰਨ ਦੇ ਕਰੀਬ ਵਾਪਸ ਚਲੇ ਗਏ। ਉਨ੍ਹਾਂ ਦੇ ਜਾਨ ਤੋਂ ਬਾਅਦ ਪਰਿਵਾਰਕ ਮੈਬਰਾਂ ਨੇ ਦਲਜੀਤ ਦੀ ਲਾਸ਼ ਨੂੰ ਦੇਖ ਕੇ ਰੌਲਾ ਪਾਇਆ ਅਤੇ ਪੁਲਸ ਨੂੰ ਸੂਚਿਤ ਕੀਤਾ। ਮੌਕੇ ‘ਤੇ ਪਹੁੰਚੀ ਪੁਲਸ ਨੇ ਘਟਨਾ ਦਾ ਜਾਇਜ਼ਾ ਲਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦਲਜੀਤ ਸਿੰਘ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।  Murdered

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top