ਵਾਈਐੱਸਓਪੀ ਦੇ ਚੇਅਰਮੈਨ ਆਪਣੇ ਸਾਥੀਆਂ ਸਮੇਤ ਹੋਏ ਆਪ ’ਚ ਸ਼ਾਮਲ

anil amloh 7-1 jan

ਵਾਈਐੱਸਓਪੀ ਦੇ ਚੇਅਰਮੈਨ ਆਪਣੇ ਸਾਥੀਆਂ ਸਮੇਤ ਹੋਏ ਆਪ ’ਚ ਸ਼ਾਮਲ

(ਅਨਿਲ ਲੁਟਾਵਾ) ਅਮਲੋਹ। ਆਮ ਆਦਮੀ ਪਾਰਟੀ ਨੂੰ ਉਦੋਂ ਵੱਡਾ ਬਲ ਮਿਲਿਆ ਜੱਦੋ ਹਲਕਾ ਅਮਲੋਹ ਵਿੱਚ ਸਰਗਰਮ ਵਿਦਿਆਰਥੀ ਜਥੇਬੰਦੀ ਵਾਈਐਸਓਪੀ ਦੇ ਮੌਜੂਦਾ ਚੇਅਰਮੈਨ ਅਨੰਦਵੀਰ, ਪ੍ਰਧਾਨ ਜਗਮਹਿਕ, ਉੱਪਪ੍ਰਧਾਨ ਵਿਸ਼ਵਜੀਤ ਸਿੰਘ, ਪ੍ਰਭ ਜੰਜੂਆ, ਰਹਿਮਾਨ ਆਪਣੇ ਸੈਂਕੜੇ ਨੌਜਵਾਨਾਂ ਸਮੇਤ ਗੈਰੀ ਬੜਿੰਗ ਦੀ ਅਗਵਾਈ ’ਚ ‘ਆਪ’ ਵਿੱਚ ਸ਼ਾਮਿਲ ਹੋ ਗਏ। ਇਸ ਮੌਕੇ ਗੈਰੀ ਬੜਿੰਗ ਨੇ ਆਗੂਆਂ ਨੂੰ ਪਾਰਟੀ ਦਾ ਸਿਰੋਪਾ ਦੇ ਕੇ ਰਸਮੀ ਤੌਰ ’ਤੇ ਪਾਰਟੀ ਵਿੱਚ ਸ਼ਾਮਿਲ ਕੀਤਾ।

ਗੈਰੀ ਬੜਿੰਗ ਨੇ ਕਿਹਾ ਕਿ, ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਨੇ ਨੌਜਵਾਨਾਂ ਨੂੰ ਠੱਗਿਆ ਹੈ। ਨੌਕਰੀਆਂ ਅਤੇ ਸਮਾਰਟਫੋਨ ਦੇ ਵਾਅਦੇ ਕਰ ਕਾਂਗਰਸ ਨੇ ਨੌਜਵਾਨਾਂ ਨੂੰ ਸਿਰਫ਼ ਵੋਟਾਂ ਦਾ ਲਾਹਾਂ ਲੈਣ ਲਈ ਵਰਤਿਆ ਹੈ ਅਤੇ ਸਰਕਾਰ ਬਣਨ ਤੋਂ ਬਾਅਦ ਨੌਜਵਾਨਾਂ ਦੀ ਕੋਈ ਸਾਰ ਨਹੀਂ ਲਈ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਨਾਮ ’ਤੇ ਕਾਂਗਰਸ ਨੇ ਪੰਜਾਬ ਦੀ ਜਨਤਾ ਨੂੰ ਮੂਰਖ ਬਣਾਇਆ ਹੁਣ ਮੁੱਖ ਮੰਤਰੀ ਚੰਨੀ ਸਾਹਿਬ ਲੋਕਾਂ ਨੂੰ ਮੂਰਖ ਬਣਾ ਰਹੇ ਹਨ। ਗੈਰੀ ਬੜਿੰਗ ਨੇ ਕਿਹਾ ਕਿ, ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਅਸੀਂ ਹਰ ਨੌਜਵਾਨ ਨੂੰ ਉਸ ਦਾ ਹੱਕ ਦੇਵਾਂਗੇ ਅਤੇ ਪੰਜਾਬ ਦੀ ਗੰਦਲ਼ੀਂ ਰਾਜਨੀਤੀ ਨੂੰ ਸਾਫ਼ ਕਰਨ ਲਈ ਹਰ ਨੌਜਵਾਨ ਦਾ ਰਾਜਨੀਤੀ ਵਿੱਚ ਬਰਾਬਰ ਹੋਵੇਗਾ। ਕਾਂਗਰਸ ਅਤੇ ਅਕਾਲੀ ਦਲ ਦੇ ਪਰਿਵਾਰ ਵਾਦ ਦੀ ਸਿਆਸਤ ਨੂੰ ਖ਼ਤਮ ਕਰ ਆਮ ਆਦਮੀ ਪਾਰਟੀ ਹਰ ਵਰਗ ਦੇ ਨੌਜਵਾਨਾਂ ਨੂੰ ਸਿਆਸਤ ਵਿੱਚ ਅੱਗੇ ਲੈ ਕੇ ਆਏਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ