ਅੱਤਵਾਦ ਦੀ ਚੁਣੌਤੀ

The Challenge Terrorism

ਅੱਤਵਾਦ ਦੀ ਚੁਣੌਤੀ

ਪੰਜਾਬ ਪੁਲਿਸ ਦੇ ਖੁਫ਼ੀਆ (The Challenge Terrorism) ਵਿੰਗ ਦੀ ਇਮਾਰਤ ’ਤੇ ਰਾਕੇਟ ਨਾਲ ਹਮਲਾ ਅੱਤਵਾਦ ਦੀ ਵੱਡੀ ਚੁਣੌਤੀ ਹੈ ਰਾਜਧਾਨੀ ਚੰਡੀਗੜ੍ਹ ਨਾਲ ਲੱਗਦੇ ਸ਼ਹਿਰ, ਜਿੱਥੇ ਪੰਜਾਬ ਸਰਕਾਰ ਦੇ ਹੋਰ ਸੂਬਾ ਦਫ਼ਤਰ ਹਨ ਤੇ ਸ਼ਹਿਰ ’ਚ ਵੀਆਈਪੀਜ਼ ਦੀ ਰਿਹਾਇਸ਼ ਵੀ ਹੈ, ਵਰਗੇ ਇਲਾਕੇ ’ਚ ਅੱਤਵਾਦੀ ਹਮਲਾ ਅੱਤਵਾਦੀਆਂ ਦਾ ਦਾਅ ਲੱਗਿਆ ਨਹੀਂ ਸਗੋਂ ਸਰਕਾਰਾਂ ਨੂੰ ਅੱਤਵਾਦੀਆਂ ਦਾ ਸਖਤ ਸੁਨੇਹਾ ਹੈ ਕੁਝ ਦਿਨ ਪਹਿਲਾਂ ਹੀ ਤਰਨਤਾਰਨ ’ਚ 2.5 ਕਿਲੋ ਆਰਡੀਐਕਸ, ਹੋਰ ਹਥਿਆਰਾਂ ਦੀ ਬਰਮਦਗੀ ਤੇ ਗਿ੍ਰਫ਼ਤਾਰੀਆਂ ਵੱਡੇ ਸ਼ੰਕੇ ਜਾਹਿਰ ਕਰਦੀਆਂ ਹਨ l

ਨਾਲ ਲੱਗਦੇ ਸੂਬੇ ਹਰਿਆਣਾ ਦੇ ਕਰਨਾਲ ’ਚ ਵੀ ਕੁਝ ਦਿਨ ਪਹਿਲਾਂ ਗਿ੍ਰਫ਼ਤਾਰੀਆਂ ਤੇ ਧਮਾਕਾਖੇਜ਼ ਸਾਮਾਨ ਦੀ ਬਰਾਮਦਗੀ ਵੀ ਇਹਨਾਂ ਸਾਰੀਆਂ ਕੜੀਆਂ ਨੂੰ ਜੋੜ ਕੇ ਜਾਂਚ ਕਰਨ ’ਤੇ ਜ਼ੋਰ ਦਿੰਦੀ ਹੈ ਪਿਛਲੇ ਇੱਕ ਡੇਢ ਸਾਲ ਤੋਂ ਜਿਸ ਤਰ੍ਹਾਂ ਪੰਜਾਬ ਦੇ ਸਰਹੱਦੀ ਖੇਤਰਾਂ ’ਚ ਪਾਕਿ ਵੱਲੋਂ ਡਰੋਨ ਰਾਹੀਂ ਅਸਲ੍ਹਾ ਤੇ ਨਸ਼ਾ ਲਿਆਉਣ ਦੀਆਂ ਘਟਨਾਵਾਂ ਸ਼ੁਰੂ ਹੋਈਆਂ ਸਨ ਉਦੋਂ ਹੀ ਇਹ ਸੰਕੇਤ ਮਿਲ ਗਏ ਸਨ ਅੱਤਵਾਦੀ ਸਰਗਰਮ ਹੋ ਗਏ ਹਨ ਲੁਧਿਆਣਾ ਦੇ ਅਦਾਲਤੀ ਕੰਪਲੈਕਸ ’ਚ ਹੋਏ ਬੰਬ ਧਮਾਕੇ ਤੇ ਜਲਾਲਾਬਾਦ ਮੋਟਰ ਸਾਈਕਲ ਧਮਾਕੇ ਨੇ ਵੀ ਅੱਤਵਾਦੀਆਂ ਦੇ ਨੈਟਵਰਕ ਤੇ ਮਨਸੂਬਿਆਂ ਨੂੰ ਜ਼ਾਹਿਰ ਕਰ ਦਿੱਤਾ ਸੀ ਅਸਲ ’ਚ ਕੈਨੇਡਾ ਬੈਠੇ ਵੱਖਵਾਦੀ ਤੇ ਪਾਕਿਸਤਾਨ ’ਚ ਅੱਤਵਾਦੀਆਂ ਦੇ ਐਲਾਨ ਅਤੇ ਇਰਾਦੇ ਇਸ ਗੱਲ ਦਾ ਭੁਲੇਖਾ ਨਹੀਂ ਰਹਿਣ ਦਿੰਦੇ ਹਨ l

ਕਿ ਪੰਜਾਬ ਸਮੇਤ ਹੋਰਨਾਂ ਸੂਬਿਆਂ ’ਚ ਅਮਨ-ਅਮਾਨ ਵਿਦੇਸ਼ੀ ਤਾਕਤਾਂ ਨੂੰ ਹਜ਼ਮ ਨਹੀਂ ਪੰਜਾਬ ਪਹਿਲਾਂ ਵੀ ਅੱਤਵਾਦ ਦਾ ਕਾਲਾ ਦੌਰ ਹੰਢਾ ਚੁੱਕਾ ਹੈ ਤਿੰਨ ਦਹਾਕੇ ਪਹਿਲਾਂ ਅਮਨ-ਅਮਾਨ ਪਰਤ ਆਉਣ ਨਾਲ ਸੂਬੇ ਨੇ ਤਰੱਕੀ ਕੀਤੀ ਹੈ ਤੇ ਸਿਆਸੀ ਸਥਿਰਤਾ ਵੀ ਕਾਇਮ ਹੋਈ ਅੱਤਵਾਦੀਆਂ ਦਾ ਸਭ ਤੋਂ ਪਹਿਲਾ ਨਿਸ਼ਾਨਾ ਸਿਆਸੀ ਸਥਿਰਤਾ ਨੂੰ ਭੰਗ ਕਰਨਾ ਹੁੰਦਾ ਹੈ ਤਾਂ ਕਿ ਪੁਲਿਸ ਪ੍ਰਸ਼ਾਸਨ ਕੋਈ ਠੋਸ ਯੋਜਨਾ ਨਾ ਘੜ ਸਕੇ ਇਸ ਦੇ ਨਾਲ ਹੀ ਅੱਤਵਾਦੀ ਸੰਗਠਨ ਭਾਈਚਾਰਕ ਸਾਂਝ ਨੂੰ ਤੋੜਨ ਦੀਆਂ ਚਾਲਾਂ ਚੱਲਦੇ ਹਨ ਦੇਸ਼ ਦੇ ਕੁਝ ਰਾਜਾਂ ’ਚ ਫਿਰਕੂ ਟਕਰਾਅ ਦੀਆਂ ਘਟਨਾਵਾਂ ਪਿਛਲੇ ਕਾਰਨਾਂ ਦੀ ਡੂੰਘੀ ਪੜਚੋਲ ਕਰਨ ਦੀ ਜ਼ਰੂਰਤ ਹੈ ਪਟਿਆਲਾ, ਦਿੱਲੀ ’ਚ ਜਹਾਂਗੀਰਪੁਰੀ ਤੇ ਰਾਜਸਥਾਨ ਦੇ ਕੁਝ ਸ਼ਹਿਰਾਂ ’ਚ ਫਿਰਕੂ ਟਕਰਾਅ ਦੀਆਂ ਘਟਨਾਵਾਂ ਨੂੰ ਚੰਗੀ ਤਰ੍ਹਾਂ ਪੜਤਾਲਿਆ ਜਾਣਾ ਬਣਦਾ ਹੈ ਲੋਕ ਸਭਾ ਚੋਣਾਂ ’ਚ ਵੀ ਕਰੀਬ ਦੋ ਸਾਲ ਦਾ ਸਮਾਂ ਹੀ ਬਾਕੀ ਰਹਿ ਗਿਆ ਹੈl

ਵਿਦੇਸ਼ੀ ਤਾਕਤਾਂ ਦੇ ਮਨਸੂਬੇ ਲੋਕ ਸਭਾ ਚੋਣਾਂ ਬਾਰੇ ਵੀ ਚੰਗੇ ਨਹੀਂ ਹੋ ਸਕਦੇ ਚੌਕਸੀ ਤੇ ਸੁਰੱਖਿਆ ਮਾਮਲੇ ’ਚ ਸੁਸਤੀ ਤੇ ਲਾਪਰਵਾਹੀ ਭਾਰੀ ਪੈ ਸਕਦੀ ਹੈ ਸੁਰੱਖਿਆ ਢਾਂਚੇ ਨੂੰ ਪੂਰਾ ਚੁਸਤ-ਦਰੁਸਤ ਰੱਖਣਾ ਪਵੇਗਾ ਆਮ ਤੌਰ ’ਤੇ ਸਾਡੇ ਦੇਸ਼ ’ਚ ਅਜਿਹੀ ਮਾਨਸਿਕਤਾ ਬਣ ਗਈ ਹੈ ਕਿ ਜਦੋਂ ਕੋਈ ਵੱਡੀ ਘਟਨਾ ਵਾਪਰ ਜਾਂਦੀ ਹੈ ਤਾਂ ਸਖਤ ਫੈਸਲੇ ਲਏ ਜਾਂਦੇ ਹਨ ਕੇਂਦਰ ਤੇ ਰਾਜਾਂ ਵਿਚਾਲੇ ਤਾਲਮੇਲ ਨਾਲ ਸੁਰੱਖਿਆ ਢਾਂਚਾ ਮਜ਼ਬੂਤ ਹੋਵੇਗਾ ਚੰਗਾ ਹੋਵੇ ਕਿ ਦੇਸ਼ ਦੇ ਹਿੱਤ ’ਚ ਸਿਆਸੀ ਪਾਰਟੀਆਂ ਵੀ ਇੱਕਜੁਟਤਾ ਵਿਖਾਉਣ ਤੇ ਸਹਿਯੋਗ ਕਰਨ ਅੱਤਵਾਦ ਕਿਸੇ ਦਾ ਵੀ ਦੋਸਤ ਨਹੀਂ ਹੁੰਦਾ l

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here