ਕਿਸਾਨਾਂ ਨਾਲ਼ ਮੁੱਖ ਮੰਤਰੀ ਦੀ ਮੀਟਿੰਗ ਖਤਮ, ਕਿਸਾਨਾਂ ਖਿਲਾਫ ਸਾਰੇ ਦਰਜ ਕੇਸ ਲਵਾਂਗੇ ਵਾਪਸ

cm maan

ਅੰਦੋਲਨ ਦੇ ਸ਼ਹੀਦ ਕਿਸਾਨਾਂ ਨੂੰ ਦੇ ਰਹੇ ਹਾਂ ਨੌਕਰੀ

  • ਕਿਸਾਨਾਂ ਨਾਲ ਚਾਰ ਘੰਟੇ ਚੱਲੀ ਮੀਟਿੰਗ
  • 7 ਸਤੰਬਰ ਤੱਕ ਗੰਨੇ ਦਾ ਸਾਰਾ ਬਕਾਇਆ ਖਤਮ ਹੋਵੇਗਾ
  • ਕਿਸਾਨਾਂ ਨੇ ਕੱਲ੍ਹ ਦਾ ਧਰਨਾ ਰੱਦ ਕੀਤਾ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਕਿਸਾਨਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਚਾਰ ਘੰਟਿਆਂ ਤੋਂ ਵੱਧ ਚੱਲੀ ਲੰਬੀ ਮੀਟਿੰਗ ’ਚ ਕਈ ਅਹਿਮ ਫੈਰਲੇ ਮੁੱਖ ਮੰਤਰੀ ਵੱਲੋ ਲਏ ਗਏ। ਮੀਟਿੰਗ ਦੌਰਾਨ ਕਿਸਾਨਾਂ ਨੇ ਕਾਫੀ ਮੰਗਾਂ ਮੁੱਖ ਮੰਤਰੀ ਸਾਹਮਣੇ ਰੱਖੀਆ ਸਨ। ਜਿਨ੍ਹਾਂ ’ਤੇ ਲੰਮੀ ਚਰਚਾ ਤੋਂ ਬਾਅਦ ਮਾਨ ਨੇ ਭਰੋਸਾ ਦਿੱਤਾ ਕੀ ਕਿਸਾਨਾਂ ਦੀਆਂ ਜੋ ਵੀ ਮੰਗਾਂ ਹਨ ਉਹਨਾਂ ਦਾ ਹੱਲ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਖਿਲਾਫ ਸਾਰੇ ਦਰਜ ਕੇਸ ਲਵਾਂਗੇ ਵਾਪਸ ਲਏ ਜਾਣਗੇ ਅਤੇ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ 7 ਸਤੰਬਰ ਤੱਕ ਗੰਨੇ ਦਾ ਸਾਰਾ ਬਕਾਇਆ ਖਤਮ ਕੀਤਾ ਜਾਵੇਗਾ। ਕਿਸਾਨਾਂ ਦੇ ਬਣਦੇ ਮੁਆਵਜੇ ਦੀ ਰਕਮ 5 ਅਗਸਤ ਨੂੰ ਦਿੱਤੀ ਜਾਵੇਗੀ। ਮੀਟਿੰਗ ਦੌਰਾਨ ਕਿਸਾਨਾਂ ਵੱਲੋਂ ਕੱਲ੍ਹ ਦਾ ਧਰਨਾ ਨਾ ਦੇਣ ਦਾ ਵੀ ਵਾਅਦਾ ਕੀਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ