ਅਗਸਤ ਮਹੀਨੇ ਦੌਰਾਨ ਪੰਜਾਬ ਦੀ ਆਬੋ-ਹਵਾ ਰਹੀ ਵਧੀਆ

0
Climate Punjab

ਮੁੱਖ ਮੰਤਰੀ ਦੇ ਸ਼ਹਿਰ ਦੀ ਹਵਾ ਕੁਆਲਟੀ 41 ਏਕਿਊਆਈ ਮਾਪੀ ਗਈ

  • ਅੰਮ੍ਰਿਤਸਰ ‘ਚ ਹਵਾ ਦੀ ਮਾਤਰਾ ਸਭ ਤੋਂ ਵੱਧ 54 ਏਕਿਊਆਈ ਰਹੀ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਅਗਸਤ ਮਹੀਨੇ ਦੌਰਾਨ ਪੰਜਾਬ ਦੀ ਆਬੋਂ ਹਵਾ ਵਿੱਚ ਵਧੀਆਂ ਸੁਧਾਰ ਰਿਹਾ ਹੈ। ਪੰਜਾਬ ਦੇ ਛੇ ਸ਼ਹਿਰਾਂ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਲਗਾਏ ਉਪਰਕਰਨ ਸੁੱਧ ਹਵਾ ਵੱਲ ਇਸ਼ਾਰਾ ਕਰ ਰਹੇ ਹਨ। ਉਂਜ ਲਾਕਡਾਊਨ ਅਤੇ ਕਰਫਿਊ ਤੋਂ ਪਹਿਲਾ ਪੰਜਾਬ ਦੀ ਆਬੋਂ-ਹਵਾ ਕਾਫ਼ੀ ਪ੍ਰਦੂਸਿਤ ਸੀ। ਮੁੱਖ ਮੰਤਰੀ ਦੇ ਸ਼ਹਿਰ ਦੀ ਹਵਾ ਸਭ ਤੋਂ ਵੱਧ ਸ਼ੁੱਧ ਮਾਪੀ ਗਈ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਆਖਣਾ ਹੈ ਕਿ ਇੰਡਸਟਰੀਆਂ ਵੱਲੋਂ ਪ੍ਰਦੂਸ਼ਣ ਨੂੰ ਰੋਕਣ ਲਈ ਵਧੀਆਂ ਯੰਤਰ ਲਗਾਏ ਗਏ ਹਨ।

The climate of Punjab is excellent during the month of August

ਹਵਾ ਦੀ ਸੁੱਧਤਾ ਮਾਪਣ ਲਈ ਆਪਣੇ ਮੋਨੀਟਰਿੰਗ ਸਟੇਸ਼ਨ ਲਗਾਏ

ਜਾਣਕਾਰੀ ਅਨੁਸਾਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪੰਜਾਬ ਦੇ ਛੇ ਸ਼ਹਿਰਾਂ ਵਿੱਚ ਹਵਾ ਦੀ ਸੁੱਧਤਾ ਮਾਪਣ ਲਈ ਆਪਣੇ ਮੋਨੀਟਰਿੰਗ ਸਟੇਸ਼ਨ ਲਗਾਏ ਹੋਏ ਹਨ। ਅਗਸਤ ਮਹੀਨੇ ਦੌਰਾਨ ਪੰਜਾਬ ਅੰਦਰ ਹਵਾ ਕੁਆਲਟੀ ਚੰਗੀ ਮਾਪੀ ਗਈ ਹੈ। ਲਾਕਡਾਊਨ ਅਤੇ ਕਰਫਿਊ ਖੁੱਲ੍ਹਣ ਤੋਂ ਬਾਅਦ ਮਈ ਮਹੀਨੇ ਵਿੱਚ ਹਵਾ ਦੀ ਸ਼ੁੱਧਤਾ ਵਿੱਚ ਮੁੜ ਵਿਗਾੜ ਆ ਗਿਆ ਸੀ, ਪਰ ਅਗਸਤ ਮਹੀਨੇ ਦੌਰਾਨ ਮੁੜ ਸਾਫ਼ ਆਬੋਂ-ਹਵਾ ਮਾਪੀ ਗਈ ਹੈ।  ਜੇਕਰ ਅੰਮਿਤਸਰ ਦੀ ਗੱਲ ਕੀਤੀ ਜਾਵੇ ਤਾ ਇੱਥੇ ਹਵਾ ਕੁਆਲਟੀ ਇੰਨਡੈਕਸ (ਏਕਿਊਆਈ) ਸਭ ਤੋਂ ਵੱਧ 54 ਏਕਿਊਆਈ ਮਾਪਿਆ ਗਿਆ ਹੈ। ਇੱਥੇ ਹਵਾ ਦੀ ਕੁਆਲਟੀ ਨੂੰ ਤਸੱਲੀਬਖਸ਼ ਆਖਿਆ ਗਿਆ ਹੈ।

ਜਲੰਧਰ ਸ਼ਹਿਰ ‘ਚ ਹਵਾ ਦੀ ਚੰਗੀ ਮਾਤਰਾ ਰਹੀ ਹੈ ਜੋ ਕਿ 50 ਏਕਿਊਆਈ ਮਾਪੀ

ਇਸ ਤੋਂ ਇਲਾਵਾ ਜੇਕਰ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ (Patiala) ਦੀ ਗੱਲ ਕੀਤੀ ਜਾਵੇ ਤਾ ਇੱਥੇ ਮੋਨੀਟਰਿੰਗ ਸਟੇਸ਼ਨ ਹਵਾ ਕੁਆਲਟੀ ਇੰਡੈਕਸ 41 (ਏਕਿਊਆਈ) ਦਰਸਾ ਰਹੇ ਹਨ ਜੋਂ ਕਿ ਬਹੁਤ ਵਧੀਆ ਹੈ। ਲਾਕਡਾਊਨ ਦੌਰਾਨ ਅਪਰੈਲ ਮਹੀਨੇ ਮੌਕੇ ਪਟਿਆਲਾ ਦੀ ਹਵਾ ਸੁੱਧਤਾ 21 ਏਕਿਊਆਈ ਤੇ ਪੁੱਜ ਗਈ ਸੀ, ਜੋ ਕਿ ਬਹੁਤ ਵਧੀਆ ਸੀ। ਜਲੰਧਰ ਸ਼ਹਿਰ ‘ਚ ਹਵਾ ਦੀ ਚੰਗੀ ਮਾਤਰਾ ਰਹੀ ਹੈ ਜੋ ਕਿ 50 ਏਕਿਊਆਈ ਮਾਪੀ ਗਈ ਹੈ। ਜੇਕਰ ਇੰਡਸਟਰੀ ਏਰੀਏ ਮੰਡੀ ਗੋਬਿੰਦਗੜ੍ਹ ਦੀ ਗੱਲ ਕੀਤੀ ਜਾਵੇ ਤਾ ਅਗਸਤ ਮੀਨੇ ਮੌਕੇ 53 ਏਕਿਊਆਈ ਰਿਹਾ ਹੈ ਅਤੇ ਇੱਥੇ ਹਵਾ ਦੀ ਸੁੱਧਤਾ ਤਸੱਲੀਬਖਸ ਰਹੀ ਹੈ।

ਅਗਸਤ ਮਹੀਨੇ ਦੌਰਾਨ ਵਾਤਾਵਰਣ ਠੀਕ ਰਿਹਾ

ਉਂਜ ਇੰਡਸਟਰੀ ਏਰੀਏ ਵਿੱਚ ਜਿੱਥੇ ਹਵਾ ਦੀ ਚੰਗੀ ਮਾਤਰਾ ਦਰਸਾਉਣਾ ਪ੍ਰਦੂਸ਼ਣ ਪੱਖੋਂ ਸ਼ੁੱਭ ਸੰਕੇਤ ਹੈ, ਕਿਉਂਕਿ ਲਾਕਡਾਊਨ ਤੋਂ ਬਾਅਦ ਮੁੜ ਫੈਕਟਰੀਆਂ ਤੇ ਉਦਯੋਗ ਸ਼ੁਰੂ ਹੋ ਚੁੱਕੇ ਹਨ। ਲੁਧਿਆਣਾ ਵਿੱਚ ਹਵਾ ਦੀ ਮਾਤਰਾ 50 ਏਕਿਊਆਈ ਰਹੀ ਹੈ ਜੋਂ ਕਿ ਸੁੱਧਤਾ ਪੱਖੋਂ ਚੰਗੀ ਹੈ। ਜੇਕਰ ਖੰਨਾ ਸ਼ਹਿਰ ਦੇ ਮੋਨੀਟਰਿੰਗ ਸਟੇਸ਼ਨਾਂ ਨੂੰ ਦੇਖਿਆ ਜਾਵੇ ਤਾ ਇੱਥੇ ਹਵਾ ਕੁਆਲਟੀ 51 ਏਕਿਊਆਈ ਦਰਜ਼ ਕੀਤੀ ਗਈ ਹੈ ਜੋਂ ਕਿ ਤਸੱਲੀਬਖਸ ਹੈ। ਇਸ ਤਰ੍ਹਾਂ ਇਨ੍ਹਾਂ ਸ਼ਹਿਰਾਂ ਅੰਦਰ ਹਵਾਂ ਦੀ ਮਾਤਰਾ ਦਰਸਾ ਰਹੀ ਹੈ ਕਿ ਅਗਸਤ ਮਹੀਨੇ ਦੌਰਾਨ ਵਾਤਾਵਰਣ ਠੀਕ ਰਿਹਾ ਹੈ। ਉਂਜ ਅਗਲੇ ਮਹੀਨਿਆਂ ਦੌਰਾਨ ਹਵਾ ਵਿੱਚ ਵਿਗਾੜ ਆ ਸਕਦਾ ਹੈ, ਕਿਉਂਕਿ ਝੋਨੇ ਦੀ ਵਾਢੀ ਦਾ ਸੀਜ਼ਨ ਸ਼ੁਰੂ ਹੋਣਾ ਹੈ। ਜੇਕਰ ਲਾਕਡਾਊਨ ਤੋਂ ਬਾਅਦ ਮਈ ਮਹੀਨੇ ਦੀ ਗੱਲ ਕੀਤੀ ਜਾਵੇ ਤਾ ਉਸ ਸਮੇਂ ਇਨ੍ਹਾਂ ਸਾਰੇ ਸ਼ਹਿਰਾਂ ਦੀ ਹਵਾ ‘ਚ ਇਕਦਮ ਵਿਗਾੜ ਆ ਗਿਆ ਸੀ।

ਇੰਡਸਟਰੀਆਂ ਵੱਲੋਂ ਪ੍ਰਦੂਸ਼ਣ ਕੰਟਰੋਲ ਲਈ ਚੰਗੇ ਯੰਤਰ ਲਾਏ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਸੁਰਿੰਦਰ ਸਿੰਘ ਦਾ ਕਹਿਣਾ ਸੀ ਕਿ ਵਿਭਾਗ ਵੱਲੋਂ ਪੰਜਾਬ ਦੇ ਉਦਯੋਗਾਂ ਨੂੰ ਹਵਾ ਪ੍ਰਦੂਸਣ ਘਟਾਉਣ ਲਈ ਲਗਾਤਾਰ ਆਖਿਆ ਜਾ ਰਿਹਾ ਹੈ, ਜਿਸ ਤਹਿਤ ਹੀ ਉਨ੍ਹਾਂ ਵੱਲੋਂ ਚੰਗੇ ਯੰਤਰ (ਇਕਿਊਪਮੈਂਟ) ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕੋਰੋਨਾ ਦੇ ਕਾਰਨ ਜ਼ਿਆਦਾਤਰ ਲੋਕ ਘਰ ਤੋਂ ਘੱਟ ਹੀ ਬਾਹਰ ਨਿੱਕਲ ਰਹੇ ਹਨ ਜਿਸ ਕਾਰਨ ਵਾਹਨਾਂ ਦੀ ਭੀੜ ‘ਚ ਵੀ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਬੋਰਡ ਵੱਲੋਂ ਉਚੇਰੀਆਂ ਹਦਾਇਤਾਂ ਮੁਤਾਬਿਕ ਹਵਾ ਪ੍ਰਦੂਸ਼ਣ, ਪਾਣੀ ਪ੍ਰਦੂਸ਼ਣ ਆਦਿ ਨੂੰ ਕਾਬੂ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।

The climate of Punjab is excellent during the month of August

  • ਪਟਿਆਲਾ(Patiala) ਮੋਨੀਟਰਿੰਗ ਸਟੇਸ਼ਨ ਹਵਾ ਕੁਆਲਟੀ ਇੰਡੈਕਸ 41 (ਏਕਿਊਆਈ)
  • ਲੁਧਿਆਣਾ ਵਿੱਚ ਹਵਾ ਦੀ ਮਾਤਰਾ 50 ਏਕਿਊਆਈ
  • ਮੰਡੀ ਗੋਬਿੰਦਗੜ੍ਹ ਵਿੱਚ ਹਵਾ ਦੀ ਮਾਤਰਾ 53 ਏਕਿਊਆਈ
  • ਅਗਸਤ ਮਹੀਨੇ ਦੌਰਾਨ ਪੰਜਾਬ ਅੰਦਰ ਹਵਾ ਕੁਆਲਟੀ ਚੰਗੀ ਮਾਪੀ ਗਈ
  • ਲਾਕਡਾਊਨ ਅਤੇ ਕਰਫਿਊ ਤੋਂ ਪਹਿਲਾ ਪੰਜਾਬ ਦੀ ਆਬੋਂ-ਹਵਾ ਕਾਫ਼ੀ ਪ੍ਰਦੂਸਿਤ ਸੀ
  • (Patiala) ਮੁੱਖ ਮੰਤਰੀ ਦਾ ਸ਼ਹਿਰ ਹੈ ਪਟਿਆਲਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.