ਰਾਸ਼ਟਰਮੰਡਲ ਖੇਡ ਕਮੇਟੀ ਨੇ ਭਾਰਤੀ ਖੇਡ ਸੰਘ ਤੋਂ ਵਸੂਲੇ 73991 ਰੁਪਏ

ਆਈਓਏ ਵੱਲੋਂ ਸੰਬੰਧਿਤ ਖੇਡ ਮਹਾਂਸੰਘਾਂ ਤੋਂ ਛੇਤੀ ਪੂਰਤੀ ਦੇ ਆਦੇਸ਼

ਸਭ ਤੋਂ ਜ਼ਿਆਦਾ ਬਾਸਕਿਟਬਾਲ ਦਲ ਨੇ ਕੀਤਾ ਨੁਕਸਾਨ

ਏਜੰਸੀ, ਨਵੀਂ ਦਿੱਲੀ, 26 ਜੁਲਾਈ

ਆਸਟਰੇਲੀਆ ਦੇ ਗੋਲਡ ਕੋਸਟ ‘ਚ ਇਸ ਸਾਲ ਅਪਰੈਲ ‘ਚ ਹੋਈਆਂ ਰਾਸ਼ਟਰਮੰਡਲ ਖੇਡਾਂ ਦੀ ਆਯੋਜਨ ਕਮੇਟੀ ਨੇ ਭਾਰਤ ਦਲ ਤੋਂ ਹੋਏ ਨੁਕਸਾਨ ਲਈ ਭਾਰਤੀ ਓਲੰਪਿਕ ਸੰਘ (ਆਈ.ਓ.ਏ.) ਤੋਂ 73991 ਰੁਪਏ (1450.75 ਡਾਲਰ) ਵਸੂਲੇ ਹਨ ਆਈ.ਓ.ਏ. ਦੇ ਮੁਖੀ ਨਰਿੰਦਰ ਧਰੁਵ ਬੱਤਰਾ ਨੇ ਖ਼ੁਦ ਇਹ ਜਾਣਕਾਰੀ ਦਿੰਦੇ ਹੋਏ ਗਹਿਰੀ ਨਾਰਾਜ਼ਗੀ ਪ੍ਰਗਟ ਕੀਤੀ ਹੈ ਬੱਤਰਾ ਨੇ ਆਈਓਏ ਦੇ ਜਨਰਲ ਸਕੱਤਰ ਰਾਜੀਵ ਮਹਿਤਾ ਨੂੰ ਲਿਖੇ ਪੱਤਰ ‘ਚ ਲਿਖਿਆ ਹੈ ਕਿ ਇਸ ਪੈਸੇ ਦੀ ਭਰਪਾਈ ਸੰਬੰਧਿਤ ਰਾਸ਼ਟਰੀ ਖੇਡ ਮਹਾਂਸੰਘਾਂ ਤੋਂ ਛੇਤੀ ਕੀਤੀ ਜਾਵੇ
ਬੱਤਰਾ ਨੇ ਪੱਤਰ ‘ਚ ਕਿਹਾ ਕਿ ਇਸ ਮਾਮਲੇ ‘ਚ ਰਾਸ਼ਟਰੀ ਖੇਡ ਮਹਾਂਸੰਘਾਂ ਨੂੰ ਕਿਹਾ ਜਾਵੇ ਕਿ ਉਹ ਸੰਬੰਧਿਤ ਅਥਲੀਟਾਂ ਅਤੇ ਸਪੋਰਟ ਸਟਾਫ ਨਾਲ ਗੱਲਬਾਤ ਕਰਨ ਤਾਂਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਭਵਿੱਖ ‘ਚ ਨਾ ਹੋਣ

 

ਇਸ ਮਾਮਲੇ ‘ਚ ਸੰਬੰਧਿਤ ਅਥਲੀਟਾਂ ਅਤੇ ਸਟਾਫ ਦੇ ਕਮਰਿਆਂ ਦੀ ਗਿਣਤੀ ਦਿੱਤੀ ਗਈ ਹੈ ਜਿਸ ਤੋਂ ਰਾਸ਼ਟਰੀ ਖੇਡ ਮਹਾਂਸੰਘ ਖਿਡਾਰੀਆਂ ਦੀ ਪਛਾਣ ਕਰ ਸਕਦੇ ਹਨ ਆਈ.ਓ.ਏ. ਮੁਖੀ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਨਾਲ ਸਾਡੇ ਦੇਸ਼ ਦਾ ਨਾਂਅ ਖ਼ਰਾਬ ਹੁੰਦਾ ਹੈ ਅਤੇ ਅਜਿਹੀਆਂ ਗੱਲਾਂ ਹਨ ਜੋ ਸਾਡੇ ਮਹਾਂਸੰਘਾਂ ਨੂੰ ਆਪਣੇ ਖਿਡਾਰੀਆਂ ਅਤੇ ਅਧਿਕਾਰੀਆਂ ਨੂੰ ਏਸ਼ੀਆਈ ਖੇਡਾਂ ਅਤੇ ਉਸ ਤੋਂ ਬਾਅਦ ਦੇ ਖੇਡ ਮੁਕਾਬਲਿਆਂ ਲਈ ਦੱਸਣ ਦੀ ਜਰੂਰਤ ਹੈ ਬੱਤਰਾ ਦੇ ਪੱਤਰ ਦੇ ਨਾਲ ਉਹ ਸੂਚੀ ਸ਼ਾਮਲ ਹੈ ਜੋ ਓਲੰਪਿਕ ਕਮੇਟੀ ਨੇ ਨੁਕਸਾਨ ਲਈ ਜਾਰੀ ਕੀਤੀ ਹੈ ਜਿਸ ਵਿੱਚ ਸਭ ਤੋਂ ਜ਼ਿਆਦਾ 20400 ਰੁਪਏ ਦਾ ਨੁਕਸਾਨ ਬਾਸਕਿਟਬਾਲ ਦਲ ਵੱਲੋਂ ਕੀਤਾ ਗਿਆ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।