Breaking News

ਗਿਣਤੀ: ਪਹਿਲੇ ਦੌਰ ‘ਚ ਕਾਂਗਰਸ ਅੱਗੇ ਆਈ

Congress hoisted the flag in Chhattisgarh, Rajasthan, Madhya Pradesh

ਭਾਜਪਾ ਨੂੰ ਪਛਾੜਿਆ

ਜੈਪੁਰ (ਏਜੰਸੀ)। ਰਾਜਸਥਾਨ ‘ਚ ਵਿਧਾਨ ਸਭਾ ਚੋਣਾਂ ਦੀ ਗਿਣਤੀ ਦੇ ਪਹਿਲੇ ਦੌਰ ‘ਚ ਕਾਂਗਰਸ ਨੇ ਸੱਤਾਧਾਰੀ ਪਾਰਟੀ ਭਾਜਪਾ ਨੂੰ ਪਛਾੜ ਦਿੱਤਾ ਹੈ। ਮੁੱਖ ਮੰਤਰੀ ਵਸੁੰਦਰਾ ਰਾਜੇ ਕਾਂਗਰਸ  ਪ੍ਰਧਾਨ ਸਚਿਨ ਪਾਇਲਟ, ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ, ਸਾਬਕਾ ਕੇਂਦਰੀ ਮੰਤਰੀ ਸੀਪੀ ਜੋਸ਼ੀ ਸਮੇਤ ਕਈ ਵੱਡੇ ਨੇਤਾ ਅੱਗੇ ਚੱਲ ਰਹੇ ਹਨ ਪਰ ਗ੍ਰਹਿ ਮੰਤਰੀ ਗੁਲਾਬ ਚੰਦ ਕਟਾਰੀਆ ਕਾਂਗਰਸ ਦੀ ਗਿਰਜਾ ਵਿਆਸ ਤੋਂ ਪਿੱਛੇ ਚੱਲ ਰਹੇ ਹਨ। ਸਾਂਸਦ ਰਘੂ ਸ਼ਰਮਾ ਕੇਕੜੀ ਤੋਂ ਅੱਗੇ ਚੱਲ ਰਹੇ ਹਨ ਪਰ ਭਾਜਪਾਸਾਂਸਦ ਕਰਨਲ ਸੋਨਾਰਾਮ ਪਿੱਛੇ ਹੋ ਗਏ ਹਨ। (Congress Came Forward)

ਭਾਜਪਾ ਦੇ ਮੰਤਰੀ ਅਰੁਣ ਚਤੁਰਵੇਦੀ ਕਾਂਗਰਸ ਦੇ ਪ੍ਰਤਾਪ ਸਿੰਘ ਖਾਚਰੀਆਵਾਸ ਤੋਂ ਪਿੱਛੇ ਚੱਲ ਰਹੇ ਹਨ। ਕਾਂਗਰਸ ਤੋਂ ਬਗਾਵਤ ਕਰ ਕੇ ਚੋਣਾਂ ਲੜੇ ਸਿਰੋਹੀ ਤੋਂ ਸੰਯਮ ਲੋਢਾ, ਪਾਲੀ ਮਾਰਵਾੜ ਤੋਂ ਸੁਖਬੀਰ ਜੋਜਾਵਰ, ਜੈਤਾਰਣ ਤੋਂ ਜਤਿੰਦਰ ਅੱਗੇ ਚੱਲ ਰਹੇ ਹਨ। ਵਿਧਾਨ ਸਭਾ ਪ੍ਰਧਾਨ ਕੈਲਾਸ਼ ਮੇਘਵਾਲ ਅੱਗੇ ਪਰ ਵਿਧਾਨ ਸਭਾ ਉੱਪ ਪ੍ਰਧਾਨ ਰਾਓ ਰਜਿੰਦਰ ਸਿੰਘ ਪਿੱਛੇ ਚੱਲ ਰਹੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top