ਪੰਜਾਬ

ਰਾਜਾ ਵੜਿੰਗ ਦਾ ਵਿਵਾਦਤ ਵੀਡੀਓ ਆਇਆ ਸਾਹਮਣੇ

Controversial, Video, Warring, Front

ਕਿਹਾ, ਕਾਗਜ ਇਧਰ-ਉਧਰ ਹੋ ਸਕਦੇ ਹਨ ਸਰਕਾਰ ਤਾਂ ਆਪਣੀ ਹੀ ਹੈ

ਚੰਡੀਗੜ੍ਹ: ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਇੱਕ ਵਾਰ ਫਿਰ ਚਰਚਾ ਵਿੱਚ ਆਏ ਹਨ।। ਉਨ੍ਹਾਂ ਦਾ ਇੱਕ ਵਿਵਾਦਤ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਿਹਾ ਹੈ,। ਵੀਡੀਓ ਵਿੱਚ ਰਾਜਾ ਵੜਿੰਗ ਪੰਚਾਇਤਾਂ ਚੋਣਾਂ ‘ਚ ਵਰਕਰਾਂ ਵਿਚਾਲੇ ਖੜ੍ਹੇ ਹੋ ਕੇ ਸਰਕਾਰ ਦੀ ਪਾਵਰ ਦਿਖਾ ਰਹੇ ਹਨ।। ਜਾਣਕਾਰੀ ਅਨੁਸਾਰ ਰਾਜਾ ਵੜਿੰਗ ਕਹਿ ਰਹੇ ਹਨ ਕਿ ਸਰਕਾਰ ਕੋਲ ਕਈ ਤਰੀਕੇ ਹੁੰਦੇ ਹਨ ਤੇ ਕਿਸੇ ਦੇ ਵੀ ਕਾਗਜ਼ ਨੂੰ ਇੱਧਰ-ਉੱਧਰ ਕੀਤਾ ਜਾ ਸਕਦਾ ਹੈ।। ਉਹ ਕਹਿੰਦੇ ਹਨ, “ਮੇਰੀ ‘ਤੇ ਮਨਪ੍ਰੀਤ ਬਾਦਲ ਦੀ ਗੱਲ ਹੋਈ ਹੈ ਕਿ ਦੋਵਾਂ ਦੀਆਂ ਚੋਣਾਂ ਨਾ ਕਰਵਾਈਆਂ ਜਾਣ। ਸਰਕਾਰ ਤਾਂ ਆਪਣੀ ਹੀ ਹੈ, ਕਾਗਜ਼ ਤਾਂ ਇੱਧਰ-ਉੱਧਰ ਹੋ ਸਕਦੇ ਹਨ।। ਇਸ ਤੋਂ ਪਹਿਲਾਂ ਕਈ ਵਾਰ ਰਾਜਾ ਵੜਿੰਗ ਅਜਿਹੇ ਬਿਆਨ ਦੇ ਚੁੱਕੇ ਹਨ। ਇਸ ਤੋਂ ਪਹਿਲਾਂ ਰਾਜਸਥਾਨ ‘ਚ ਚੋਣ ਪ੍ਰਚਾਰ ਦੌਰਾਨ ਰਾਜਾ ਵੜਿੰਗ ਨੇ ਪੰਜਾਬ ‘ਚ ਅਫਸਰਸ਼ਾਹੀ ਮੁੱਠੀ ‘ਚ ਹੋਣ ਦਾ ਬਿਆਨ ਦਿੱਤਾ ਸੀ।। ਇਸ ਤੋਂ ਬਾਅਦ ਵਿਰੋਧੀ ਧਿਰਾਂ ਨੇ ਰਾਜਾ ਵੜਿੰਗ ਦੇ ਇਸ ਬਿਆਨ ਨੂੰ ਲੈ ਕੇ ਕਾਂਗਰਸ ‘ਤੇ ਕਾਫੀ ਹੱਲਾ ਬੋਲਿਆ ਸੀ।।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top